Aap Mla News: 'ਆਪ' ਵਿਧਾਇਕ ਗੱਜਣਮਾਜਰਾ ਖਿਲਾਫ ED ਨੇ ਦਾਖਲ ਕੀਤੀ ਚਾਰਜਸ਼ੀਟ
Advertisement
Article Detail0/zeephh/zeephh2166387

Aap Mla News: 'ਆਪ' ਵਿਧਾਇਕ ਗੱਜਣਮਾਜਰਾ ਖਿਲਾਫ ED ਨੇ ਦਾਖਲ ਕੀਤੀ ਚਾਰਜਸ਼ੀਟ

 Aap Mla News: ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਜ਼ਰੀਏ, ਤਾਰਾ ਕਾਰਪੋਰੇਸ਼ਨ ਲਿਮਟਿਡ ਦੁਆਰਾ ਲਏ ਗਏ 40.92 ਕਰੋੜ ਰੁਪਏ ਦੇ ਕਰਜ਼ੇ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੋਂ ਵੱਖ-ਵੱਖ ਸ਼ੈੱਲ ਫਰਮਾਂ ਨੂੰ ਮੋੜ ਦਿੱਤਾ ਗਿਆ ਸੀ।

 Aap Mla News: 'ਆਪ' ਵਿਧਾਇਕ ਗੱਜਣਮਾਜਰਾ ਖਿਲਾਫ ED ਨੇ ਦਾਖਲ ਕੀਤੀ ਚਾਰਜਸ਼ੀਟ

Jaswant Singh Gajjanmajra: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨਾਲ ਜੁੜੇ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਮੋਹਾਲੀ ਦੀ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸਮੇਤ 6 ਲੋਕਾਂ ਦੇ ਨਾਂਅ ਸ਼ਾਮਲ ਹਨ। ਈਡੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਜਲੰਧਰ ਈਡੀ ਨੇ ਕਰੀਬ ਚਾਰ ਮਹੀਨੇ ਪਹਿਲਾਂ ਗੱਜਣਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਈਡੀ ਨੇ ਇਹ ਵੱਡੀ ਕਾਰਵਾਈ ਹੈ।

5 ਜਨਵਰੀ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਸੀ

ਜਲੰਧਰ ਜ਼ੋਨਲ ਦਫ਼ਤਰ ਨੇ ਵੀ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਅਤੇ ਤਿੰਨ ਕੰਪਨੀਆਂ ਸਮੇਤ ਛੇ ਹੋਰ ਮੁਲਜ਼ਮਾਂ ਖ਼ਿਲਾਫ਼ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰਾਂ ਦੇ ਖ਼ਿਲਾਫ਼ 5 ਜਨਵਰੀ ਨੂੰ ਮੁਕੱਦਮਾ ਦਰਜ ਕੀਤਾ ਸੀ। ਜਿਸ ਵਿੱਚ ਜਸਵੰਤ ਅਤੇ ਤਿੰਨ ਕੰਪਨੀਆਂ ਸਮੇਤ ਹੋਰ ਦੋਸ਼ੀ ਧਿਰਾਂ ਨੂੰ ਪੰਜਾਬ ਦੇ ਮੁਹਾਲੀ ਸਥਿਤ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ (ਪੀ.ਐਮ.ਐਲ.ਏ.) ਐਕਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 18 ਮਾਰਚ ਨੂੰ ਅਦਾਲਤ ਨੇ ਸ਼ਿਕਾਇਤ ਸਵੀਕਾਰ ਕਰ ਲਈ। ਦੱਸ ਦੇਈਏ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀ ਗੱਜਣਮਾਜਰਾ ਖਿਲਾਫ ਐੱਫ.ਆਈ.ਆਰ. ਈਡੀ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੱਜਣਮਾਜਰਾ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ: Malerkotla News: ਮਲੇਰਕੋਟਲਾ ਸਬ ਜੇਲ੍ਹ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ

 

ਈਡੀ ਦੀ ਜਾਂਚ ਵਿੱਚ ਧੋਖਾਧੜੀ ਦਾ ਖੁਲਾਸਾ ਹੋਇਆ

ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਜ਼ਰੀਏ, ਤਾਰਾ ਕਾਰਪੋਰੇਸ਼ਨ ਲਿਮਟਿਡ ਦੁਆਰਾ ਲਏ ਗਏ 40.92 ਕਰੋੜ ਰੁਪਏ ਦੇ ਕਰਜ਼ੇ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਤੋਂ ਵੱਖ-ਵੱਖ ਸ਼ੈੱਲ ਫਰਮਾਂ ਨੂੰ ਮੋੜ ਦਿੱਤਾ ਗਿਆ ਸੀ। ਫਿਰ ਇਸਨੂੰ ਤਾਰਾ ਹੈਲਥ ਫੂਡ ਲਿਮਿਟੇਡ (THFL) ਅਤੇ ਤਾਰਾ ਸੇਲਜ਼ ਲਿਮਿਟੇਡ ਵਿੱਚ ਜੋੜਿਆ ਗਿਆ। ਜਿਸ ਤੋਂ ਬਾਅਦ ਜਸਵੰਤ ਸਿੰਘ ਦੇ ਨਿੱਜੀ ਖਾਤਿਆਂ ਵਿੱਚ 3.12 ਕਰੋੜ ਰੁਪਏ ਭੇਜੇ ਗਏ।

ਇਹ ਵੀ ਪੜ੍ਹੋ: Sangrur News: ਅਦਾਲਤ 'ਚ ਚਲਾਨ ਪੇਸ਼ ਕਰਨ ਬਦਲੇ ਰਿਸ਼ਵਤ ਲੈਂਦਾ ASI ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Trending news