Earthquake in Indonesia: ਇੰਡੋਨੇਸ਼ੀਆ 'ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 162 ਲੋਕਾਂ ਦੀ ਮੌਤ!
Advertisement
Article Detail0/zeephh/zeephh1452102

Earthquake in Indonesia: ਇੰਡੋਨੇਸ਼ੀਆ 'ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 162 ਲੋਕਾਂ ਦੀ ਮੌਤ!

Earthquake in Indonesia news :  ਇੰਡੋਨੇਸ਼ੀਆ 'ਚ  5.6 ਤੀਬਰਤਾ ਦਾ ਭੂਚਾਲ ਆਇਆ ਸੀ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤੇ ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਲੱਭ ਰਹੇ ਹਨ। 

 Earthquake in Indonesia: ਇੰਡੋਨੇਸ਼ੀਆ 'ਚ ਭੂਚਾਲ ਨੇ ਮਚਾਈ  ਤਬਾਹੀ, ਹੁਣ ਤੱਕ 162 ਲੋਕਾਂ ਦੀ ਮੌਤ!

Earthquake In Indonesia updates: ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਤੇ ਬੀਤੇ ਦਿਨੀ ਆਏ ਭੂਚਾਲ ਕਾਰਨ ਮੌਤਾਂ ਗਿਣਤੀ ਵੱਧ ਕੇ 162 ਹੋ ਗਈ ਹੈ ਅਤੇ 700 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਤੋਂ ਬਾਅਦ ਹੋਈ ਤਬਾਹੀ ਤੋਂ ਸਥਾਨਕ ਲੋਕ ਸਹਿਮੇ ਹੋਏ ਹਨ।  ਆਏ ਦਿਨ ਦੇਸ਼ ਅਤੇ ਦੁਨੀਆ 'ਚ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਪਰ ਇੰਡੋਨੇਸ਼ੀਆ ਵਿਚ ਭੂਚਾਲ  ਨੇ ਤਬਾਹੀ ਮੈਚ ਦਿੱਤੀ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। 

ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਸੀ। ਬੀਤੇ ਦਿਨੀ ਖ਼ਬਰ ਲਿਖੇ ਜਾਣ ਤੱਕ ਹੁਣ ਤੱਕ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਪਰ ਅੱਜ ਇਹ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ।  ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਕਈ ਥਾਵਾਂ ਤੋਂ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਖ਼ਬਰ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮਾਂ ਭੇਜੀਆਂ ਗਈਆਂ ਹਨ।

ਭੂਚਾਲ ਦੇ ਝਟਕਿਆਂ ਕਾਰਨ ਘੰਟਿਆਂ ਤੱਕ ਬਿਜਲੀ ਗੁੱਲ ਰਹੀ। ਡਰੇ ਹੋਏ ਲੋਕ ਬੇਚੈਨ ਸਨ ਕਿਉਂਕਿ ਉਹ ਬਿਜਲੀ ਦੇ ਕੱਟ ਕਾਰਨ ਕੋਈ ਅਪਡੇਟ ਮਿਲ ਨਹੀਂ ਰਿਹਾ ਸੀ। ਇੰਡੋਨੇਸ਼ੀਆ ਦੇ ਆਫਤ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ 25 ਲੋਕ ਅਜੇ ਵੀ ਮਲਬੇ 'ਚ ਫਸੇ ਹੋਏ ਹਨ, ਬਚਾਅ ਕਾਰਜ ਅਜੇ ਤੱਕ ਜਾਰੀ ਹੈ। ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼  ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: 'ਤਾਰਕ ਮਹਿਤਾ' ਸ਼ੋਅ ਦੀ ਫੇਮਸ ਅਦਾਕਾਰਾ 'ਬਬੀਤਾ' ਦਾ ਹੋਇਆ ਐਕਸੀਡੈਂਟ, TRIP ਛੱਡ ਆਈ ਵਾਪਸ 

 

ਸੂਤਰਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ 162 ਹੋ ਗਈ ਹੈ। 2000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨਾਲ ਹੀ, 5,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੇਂਦਰਾਂ ਵਿੱਚ ਲਿਜਾਇਆ ਗਿਆ ਹੈ। ਗੌਰਤਲਬ ਹੈ ਕਿ  ਸ਼ੁੱਕਰਵਾਰ ਨੂੰ ਇੰਡੋਨੇਸ਼ੀਆ  (Earthquake in Indonesia) ਦੀ ਰਾਜਧਾਨੀ ਜਕਾਰਤਾ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6 ਸੀ। ਜਾਣਕਾਰੀ ਮੁਤਾਬਕ ਭੂਚਾਲ ਸ਼ਾਮ 7:07 ਵਜੇ (ਭਾਰਤੀ ਸਮੇਂ ਅਨੁਸਾਰ) ਆਇਆ। ਇਸ ਦੀ ਡੂੰਘਾਈ 20 ਕਿਲੋਮੀਟਰ ਭੂਮੀਗਤ ਸੀ

Trending news