Sri Muktsar Sahib News: ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵਿੱਚ ਲੜਾਈ ਦੀਆਂ ਵਾਇਰਲ ਹੋਈਆਂ ਵੀਡੀਓਜ਼ ਤੇ ਫੋਟੋਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਹਿ ਪ੍ਰਚਾਰਿਆ ਜਾ ਰਿਹਾ ਸੀ।
Trending Photos
Sri Muktsar Sahib News: ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵਿੱਚ ਲੜਾਈ ਦੀਆਂ ਵਾਇਰਲ ਹੋਈਆਂ ਵੀਡੀਓਜ਼ ਤੇ ਫੋਟੋਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਹਿ ਪ੍ਰਚਾਰਿਆ ਜਾ ਰਿਹਾ ਸੀ ਦੇ ਮਾਮਲੇ ਵਿੱਚ ਹੁਣ ਪੁਲਿਸ ਨੇ ਸੱਚਾਈ ਦੱਸਦਿਆ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਪੁਲਿਸ ਅਨੁਸਾਰ ਇਹ ਦੋ ਧਿਰਾਂ ਦੀ ਆਪਸੀ ਲੜਾਈ ਦਾ ਮਾਮਲਾ ਹੈ।
ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਮਹਾਬੱਧਰ ਵਿੱਚ ਬੀਤੀ ਰਾਤ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਧਿਰ ਦੇ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੁਕਤਸਰ ਤੇ ਫਿਰ ਉਥੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਲੜਾਈ ਵਿੱਚ ਜਿੱਥੇ ਇੱਕ ਧਿਰ ਨੇ ਦੂਜੇ ਪੱਖ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ, ਉੱਥੇ ਹੀ ਕਥਿਤ ਤੌਰ ਉਤੇ ਕੁਝ ਲੋਕ ਬੋਤਲਾਂ ਵਿੱਚ ਪੈਟਰੋਲ ਭਰ ਕੇ ਅੱਗ ਲਗਾਉਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਾਂਬੱਧਰ ਜੰਗੀਰ ਸਿੰਘ ਦੀ ਤਾਜਬੀਰ ਸਿੰਘ ਨਾਲ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ।
ਸੂਤਰਾਂ ਮੁਤਾਬਕ ਜੰਗੀਰ ਸਿੰਘ ਤਾਜਬੀਰ ਸਿੰਘ ਨੂੰ ਆਪਣੀ ਗਲੀ ਵਿੱਚ ਆਉਣ ਤੋਂ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਵੀਰਵਾਰ ਸ਼ਾਮ ਨੂੰ ਵੀ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ ਅਤੇ ਦੇਰ ਰਾਤ ਤਾਜਬੀਰ ਸਿੰਘ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਆਇਆ, ਜਦੋਂ ਕਿ ਜੰਗੀਰ ਸਿੰਘ ਦਾ ਪਰਿਵਾਰ ਅਤੇ ਦੂਜੇ ਪਾਸੇ ਦੇ ਕਈ ਲੋਕ ਵੀ ਉਥੇ ਇਕੱਠੇ ਹੋ ਗਏ, ਜਿੱਥੇ ਦੋਵੇਂ ਧਿਰਾਂ ਇੱਕ ਬਹਿਸ ਹੋ ਗਈ। ਜਿੱਥੇ ਇੱਕ ਧਿਰ ਨੇ ਦੂਜੀ ਧਿਰ ਦੇ ਬਾਈਕ ਨੂੰ ਵੀ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ।
ਇਸ ਸਬੰਧੀ ਐਸਪੀਡੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਲੜਾਈ ਵਿੱਚ ਤਾਜਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੁਕਤਸਰ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡੀਅਨ ਪੁਲਿਸ ਦਾ ਦਾਅਵਾ- ਨਿੱਝਰ ਕਤਲ ਮਾਮਲੇ 'ਚ ਤਿੰਨ ਗ੍ਰਿਫਤਾਰ; ਭਾਰਤ 'ਤੇ ਲਗਾਇਆ ਵੱਡਾ ਇਲਜ਼ਾਮ
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉਤੇ ਇਸ ਸਬੰਧੀ ਵਾਇਰਲ ਵੀਡੀਓ ਤੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਐਸਪੀ ਨੇ ਕਿਹਾ ਕਿ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ।
ਇਹ ਵੀ ਪੜ੍ਹੋ : Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦ