Lok Sabha Election News: ਗਜ਼ਟਿਡ ਛੁੱਟੀ ਕਾਰਨ 11 ਤੇ 12 ਮਈ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕਣਗੇ
Advertisement
Article Detail0/zeephh/zeephh2237916

Lok Sabha Election News: ਗਜ਼ਟਿਡ ਛੁੱਟੀ ਕਾਰਨ 11 ਤੇ 12 ਮਈ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕਣਗੇ

Lok Sabha Election News: ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਹ 14 ਮਈ ਤੱਕ ਜਾਰੀ ਰਹੇਗੀ।

Lok Sabha Election News: ਗਜ਼ਟਿਡ ਛੁੱਟੀ ਕਾਰਨ 11 ਤੇ 12 ਮਈ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕਣਗੇ

Lok Sabha Election News: ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਹ 14 ਮਈ ਤੱਕ ਜਾਰੀ ਰਹੇਗੀ। ਗਜ਼ਟਿਡ ਛੁੱਟੀਆਂ ਕਾਰਨ 11 ਅਤੇ 12 ਮਈ ਨੂੰ ਕਾਗਜ਼ ਦਾਖਲ ਨਹੀਂ ਕੀਤੇ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 15 ਮਈ ਨੂੰ ਹੋਵੇਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ। ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਹੋਰ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਲਈ 4 ਮਈ ਆਖਰੀ ਮਿਤੀ ਸੀ। 6 ਮਈ ਨੂੰ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਪੰਜਾਬ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2,14,21,555 ਹੈ। ਇਨ੍ਹਾਂ ਵਿੱਚ 1,12,67,019 ਪੁਰਸ਼ ਵੋਟਰ, 1,01,53,767 ਮਹਿਲਾ ਵੋਟਰ ਤੇ 769 ਹੋਰ ਵੋਟਰ ਸ਼ਾਮਲ ਹਨ।

4 ਮਈ ਤੱਕ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਫੈਸਲਾ 14 ਮਈ ਤੱਕ ਕੀਤਾ ਜਾਣਾ ਹੈ, ਇਸ ਤਰ੍ਹਾਂ ਕੁੱਲ ਵੋਟਰਾਂ ਦੀ ਗਿਣਤੀ ਦਾ ਅੰਤਿਮ ਅੰਕੜਾ ਇਸ ਮਿਤੀ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ 5,28,864 ਵੋਟਰ 18-19 ਉਮਰ ਵਰਗ ਨਾਲ ਸਬੰਧਤ ਹਨ, ਜੋ ਪਹਿਲੀ ਵਾਰ ਆਪਣੀ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 3,16,670 ਲੜਕੇ, 2,12,178 ਲੜਕੀਆਂ ਅਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1,89,832 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚ 88,169 ਪੁਰਸ਼, 1,01,661 ਔਰਤਾਂ ਅਤੇ ਦੋ ਹੋਰ ਸ਼ਾਮਲ ਹਨ।

13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਬਣਾਏ ਜਾਣਗੇ, ਜਿਨ੍ਹਾਂ ਵਿੱਚ ਪਿੰਡਾਂ ਵਿੱਚ 16,517 ਅਤੇ ਸ਼ਹਿਰਾਂ ਵਿੱਚ 7,934 ਪੋਲਿੰਗ ਸਟੇਸ਼ਨ ਹੋਣਗੇ। ਪੰਜਾਬ ਵਿੱਚ 100 ਫ਼ੀਸਦੀ ਫੋਟੋ ਸ਼ਨਾਖਤੀ ਕਾਰਡ (EPIC) ਬਣ ਚੁੱਕੇ ਹਨ। ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਵੋਟਰਾਂ ਨੂੰ 'ਇਸ ਵਾਰ 70 ਪਾਰ' ਦੇ ਟੀਚੇ ਦੀ ਪ੍ਰਾਪਤੀ ਲਈ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ।

ਪੰਜਾਬ ਵਿੱਚ ਲੋਕ ਸਭਾ ਹਲਕੇ ਅਨੁਸਾਰ ਵੋਟਰਾਂ ਦੀ ਗਿਣਤੀ:

ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 16,03,628 ਵੋਟਰ ਹਨ, ਜਿਨ੍ਹਾਂ ਵਿੱਚ 8,48,196 ਪੁਰਸ਼ ਵੋਟਰ, 7,55,396 ਮਹਿਲਾ ਵੋਟਰ ਤੇ 36 ਟਰਾਂਸਜੈਂਡਰ ਵੋਟਰ ਹਨ। ਅੰਮ੍ਰਿਤਸਰ ਵਿੱਚ ਕੁੱਲ 16,08,391 ਵੋਟਰ ਹਨ, ਜਿਨ੍ਹਾਂ ਵਿੱਚ 8,43,985 ਪੁਰਸ਼ ਵੋਟਰ, 7,64,343 ਮਹਿਲਾ ਵੋਟਰ ਤੇ 63 ਟਰਾਂਸਜੈਂਡਰ ਵੋਟਰ ਹਨ।

ਇਸ ਤਰ੍ਹਾਂ ਖਡੂਰ ਸਾਹਿਬ ਵਿੱਚ ਕੁੱਲ 16,64,199 ਵੋਟਰ ਹਨ, ਜਿਨ੍ਹਾਂ ਵਿੱਚ 8,74,470 ਪੁਰਸ਼ ਵੋਟਰ, 7,89,662 ਮਹਿਲਾ ਵੋਟਰ ਅਤੇ 67 ਟਰਾਂਸਜੈਂਡਰ ਵੋਟਰ ਹਨ। ਜਲੰਧਰ ਵਿੱਚ ਕੁੱਲ 16,50,849 ਵੋਟਰ ਹਨ, ਜਿਨ੍ਹਾਂ ਵਿੱਚ 8,58,239 ਪੁਰਸ਼ ਵੋਟਰ, 7,92,566 ਮਹਿਲਾ ਵੋਟਰ ਅਤੇ 44 ਟਰਾਂਸਜੈਂਡਰ ਵੋਟਰ ਹਨ।

ਇਸ ਤਰ੍ਹਾਂ ਹੁਸ਼ਿਆਰਪੁਰ ਵਿੱਚ ਕੁੱਲ 16,00,043 ਵੋਟਰ ਹਨ ਜਿਨ੍ਹਾਂ ਵਿੱਚ 8,30,054 ਪੁਰਸ਼ ਵੋਟਰ, 7,69,946 ਮਹਿਲਾ ਵੋਟਰ ਅਤੇ 43 ਟਰਾਂਸਜੈਂਡਰ ਵੋਟਰ ਹਨ। ਆਨੰਦਪੁਰ ਸਾਹਿਬ ਵਿੱਚ ਕੁੱਲ 17,27,844 ਵੋਟਰ ਹਨ, ਜਿਨ੍ਹਾਂ ਵਿੱਚ 9,01,917 ਪੁਰਸ਼ ਵੋਟਰ, 8,25,864 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

ਲੁਧਿਆਣਾ ਵਿੱਚ ਕੁੱਲ 17,54,011 ਵੋਟਰ ਹਨ, ਜਿਨ੍ਹਾਂ ਵਿੱਚੋਂ 9,34,744 ਪੁਰਸ਼ ਵੋਟਰ, 8,19,135 ਮਹਿਲਾ ਵੋਟਰ ਅਤੇ 132 ਟਰਾਂਸਜੈਂਡਰ ਵੋਟਰ ਹਨ। ਫ਼ਤਹਿਗੜ੍ਹ ਸਾਹਿਬ ਵਿੱਚ ਕੁੱਲ 15,50,734 ਵੋਟਰ ਹਨ, ਜਿਨ੍ਹਾਂ ਵਿੱਚ 8,22,493 ਪੁਰਸ਼ ਵੋਟਰ, 7,28,209 ਮਹਿਲਾ ਵੋਟਰ ਤੇ 32 ਟਰਾਂਸਜੈਂਡਰ ਵੋਟਰ ਹਨ।

ਫਰੀਦਕੋਟ ਵਿੱਚ ਕੁੱਲ 15,87,461 ਵੋਟਰ ਹਨ, ਜਿਨ੍ਹਾਂ ਵਿੱਚ 8,38,605 ਪੁਰਸ਼ ਵੋਟਰ, 7,48,775 ਮਹਿਲਾ ਵੋਟਰ ਅਤੇ 81 ਟਰਾਂਸਜੈਂਡਰ ਵੋਟਰ ਹਨ। ਫਿਰੋਜ਼ਪੁਰ ਵਿੱਚ ਕੁੱਲ 16,68,113 ਵੋਟਰ ਹਨ, ਜਿਨ੍ਹਾਂ ਵਿੱਚ 8,79,704 ਪੁਰਸ਼ ਵੋਟਰ, 7,88,361 ਮਹਿਲਾ ਵੋਟਰ ਅਤੇ 48 ਟਰਾਂਸਜੈਂਡਰ ਵੋਟਰ ਹਨ।

ਬਠਿੰਡਾ ਵਿੱਚ ਕੁੱਲ 16,48,866 ਵੋਟਰ ਹਨ, ਜਿਨ੍ਹਾਂ ਵਿੱਚ 8,68,959 ਪੁਰਸ਼ ਵੋਟਰ, 7,79,873 ਮਹਿਲਾ ਵੋਟਰ ਅਤੇ 34 ਟਰਾਂਸਜੈਂਡਰ ਵੋਟਰ ਹਨ। ਸੰਗਰੂਰ ਵਿੱਚ ਕੁੱਲ 15,55,370 ਵੋਟਰ ਹਨ, ਜਿਨ੍ਹਾਂ ਵਿੱਚ 8,23,448 ਪੁਰਸ਼ ਵੋਟਰ, 7,31,876 ਮਹਿਲਾ ਵੋਟਰ ਅਤੇ 46 ਟਰਾਂਸਜੈਂਡਰ ਵੋਟਰ ਹਨ।

ਇਸ ਤਰ੍ਹਾਂ ਪਟਿਆਲਾ ਵਿੱਚ ਕੁੱਲ 18,02,046 ਵੋਟਰ ਹਨ, ਜਿਨ੍ਹਾਂ ਵਿੱਚ 9,42,205 ਪੁਰਸ਼ ਵੋਟਰ, 8,59,761 ਮਹਿਲਾ ਵੋਟਰ ਤੇ 80 ਟਰਾਂਸਜੈਂਡਰ ਵੋਟਰ ਹਨ।

ਇਹ ਵੀ ਪੜ੍ਹੋ : Lok Sabha Elections 2024 7th Phase: ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ, 1 ਜੂਨ ਨੂੰ ਹੋਵੇਗੀ ਆਖਰੀ ਗੇੜ ਦੀ ਚੋਣ

Trending news