Punjab News: ਹਿਮਾਚਲ 'ਚ ਪੰਜਾਬ ਦੇ ਨੰਬਰ ਦੀ ਕਾਰਨ ਡਰਾਈਵਰ ਦੀ ਕੁੱਟਮਾਰ; ਯੂਨੀਅਨ ਵੱਲੋਂ 8 ਜੁਲਾਈ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ
Advertisement
Article Detail0/zeephh/zeephh2313945

Punjab News: ਹਿਮਾਚਲ 'ਚ ਪੰਜਾਬ ਦੇ ਨੰਬਰ ਦੀ ਕਾਰਨ ਡਰਾਈਵਰ ਦੀ ਕੁੱਟਮਾਰ; ਯੂਨੀਅਨ ਵੱਲੋਂ 8 ਜੁਲਾਈ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ

 Punjab News: ਮਨਾਲੀ ਵਿਚੋਂ ਹਿਮਾਚਲ ਦੇ ਟੈਕਸੀ ਚਾਲਕਾਂ ਦੀ ਧੱਕੇਸ਼ਾਹੀ ਲਗਾਤਾਰ ਜਾਰੀ ਹੈ। ਡਰਾਈਵਰ ਨਾਲ ਕੁੱਟਮਾਰ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ।

 Punjab News: ਹਿਮਾਚਲ 'ਚ ਪੰਜਾਬ ਦੇ ਨੰਬਰ ਦੀ ਕਾਰਨ ਡਰਾਈਵਰ ਦੀ ਕੁੱਟਮਾਰ; ਯੂਨੀਅਨ ਵੱਲੋਂ 8 ਜੁਲਾਈ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ

Punjab News (ਬਿਮਲ ਸ਼ਰਮਾ):  ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿਚੋਂ ਹਿਮਾਚਲ ਦੇ ਟੈਕਸੀ ਚਾਲਕਾਂ ਦੀ ਧੱਕੇਸ਼ਾਹੀ ਲਗਾਤਾਰ ਜਾਰੀ ਹੈ। ਇੱਕ ਹੋਰ ਵੀਡਿਓ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਨੰਬਰ ਗੱਡੀ ਦੇ ਡਰਾਈਵਰ ਨੂੰ ਕੁੱਟਦੇ ਹੋਏ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਉਧਰ ਆਜ਼ਾਦ ਟੈਕਸੀ ਯੂਨੀਅਨ ਨੇ ਰੋਜ਼ਾਨਾ ਹੋ ਰਹੀਆਂ ਇਨ੍ਹਾਂ ਘਟਨਾਵਾਂ ਦੇ ਸਬੰਧ ਵਿੱਚ ਇੱਕ ਆਪਣੇ ਲੈਟਰ ਹੈਡ ਉਤੇ ਨੋਟ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦੀ ਅਪੀਲ ਪੰਜਾਬ ਦੇ ਟੈਕਸੀ ਡਰਾਈਵਰਾਂ ਨੇ ਕੀਤੀ ਹੈ।

ਇਹ ਵੀ ਪੜ੍ਹੋ : Amritsar News: ਨਸ਼ਾ ਤਸਕਰੀ ਦੇ ਦੋ ਹੋਰ ਰੈਕੇਟਾਂ ਦਾ ਪਰਦਾਫਾਸ਼, 8 ਕਿਲੋ ਹੈਰੋਇਨ ਅਤੇ 3 ਪਿਸਤੌਲਾਂ ਸਮੇਤ 6 ਕਾਬੂ

ਉਨ੍ਹਾਂ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਸਾਰੇ ਟੈਕਸੀ ਆਪ੍ਰੇਟਰਾਂ ਨੂੰ ਅਤੇ ਡਰਾਈਵਰਾਂ ਨੂੰ ਚੰਡੀਗੜ੍ਹ ਦੇ ਸੈਕਟਰ-25 ਦੀ ਰੈਲੀ ਗਰਾਊਂਡ ਵਿੱਚ ਅੱਠ ਜੁਲਾਈ ਨੂੰ ਇਕੱਤਰ ਹੋਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਕੱਠ ਵਿੱਚ ਜੋ ਵੀ ਸਾਰਿਆਂ ਦਾ ਫੈਸਲਾ ਹੋਵੇਗਾ ਉਸ ਉਤੇ ਫੁੱਲ ਚੜ੍ਹਾਏ ਜਾਣਗੇ। ਜੇਕਰ ਹਿਮਾਚਲ ਪ੍ਰਦੇਸ਼ ਵੱਲ ਵੀ ਕੂਚ ਕਰਨਾ ਪਿਆ ਤਾਂ ਉਧਰ ਵੀ ਕੂਚ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਹਿਮਾਚਲ ਪ੍ਰਦੇਸ਼ ਵਿੱਚ ਇੱਕ ਟੈਕਸੀ ਡਰਾਈਵਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਲੁਧਿਆਣਾ ਦੇ ਦੋ ਸੈਲਾਨੀਆਂ ਨੂੰ ਅਗਵਾ ਕਰਨ ਦੇ ਦੋਸ਼ ਲੱਗੇ ਹਨ। ਲਾਪਤਾ ਡਰਾਈਵਰ ਦੇ ਪੁੱਤਰ ਦੇਸਰਾਜ ਰਣੌਤ ਨੇ ਆਪਣੇ ਪਿਤਾ ਹਰੀ ਕ੍ਰਿਸ਼ਨ ਰਣੌਤ ਦੇ ਲਾਪਤਾ ਹੋਣ ਤੋਂ ਬਾਅਦ ਸ਼ਿਮਲਾ ਦੇ ਸਦਰ ਥਾਣੇ ਵਿੱਚ ਅਗਵਾ ਦਾ ਕੇਸ ਦਰਜ ਕਰਵਾਇਆ ਸੀ। ਇਸ ਵਿੱਚ ਦੇਸਰਾਜ ਨੇ ਆਪਣੇ ਪਿਤਾ ਦੇ ਅਗਵਾ ਹੋਣ ਦਾ ਸ਼ੱਕ ਜਤਾਇਆ ਹੈ।

ਸ਼ਿਮਲਾ ਪੁਲਿਸ ਨੇ ਇਸ ਸਬੰਧ ਵਿੱਚ ਐਫਆਈਆਰ ਦਰਜ ਕਰਕੇ ਬਿਲਾਸਪੁਰ ਦੇ ਬਰਮਾਨਾ ਥਾਣੇ ਨੂੰ ਭੇਜ ਦਿੱਤੀ ਸੀ ਕਿਉਂਕਿ ਹਰੀ ਕ੍ਰਿਸ਼ਨ ਰਣੌਤ ਬਰਮਾਨਾ ਦੇ ਆਸਪਾਸ ਥਾਵਾਂ ਤੋਂ ਲਾਪਤਾ ਹੈ। ਬਿਲਾਸਪੁਰ ਪੁਲਿਸ ਨੇ SIT ਦਾ ਗਠਨ ਕਰਕੇ ਲਾਪਤਾ ਹਰੀ ਕ੍ਰਿਸ਼ਨ ਰਣੌਤ ਦੀ ਭਾਲ ਲਈ ਜਾਂਚ ਤੇਜ਼ ਕਰ ਦਿੱਤੀ ਸੀ।

ਇਹ ਵੀ ਪੜ੍ਹੋ : Gurdaspur News: ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ

Trending news