Punjab News: ਅਨਾਜ ਮੰਡੀਆਂ ਦੀ ਮੁਰੰਮਤ ਲਈ 1 ਕਰੋੜ 63 ਲੱਖ ਰੁਪਏ ਜਾਰੀ
Advertisement
Article Detail0/zeephh/zeephh2155033

Punjab News: ਅਨਾਜ ਮੰਡੀਆਂ ਦੀ ਮੁਰੰਮਤ ਲਈ 1 ਕਰੋੜ 63 ਲੱਖ ਰੁਪਏ ਜਾਰੀ

Punjab News: ਹਲਕਾ ਮਲੋਟ ਮਲੌਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵਲੋਂ ਅਨਾਜ ਮੰਡੀਆਂ ਦੀ ਮੁਰੰਮਤ ਲਈ 1 ਕਰੋੜ 63 ਲੱਖ ਦੀ ਰਾਸ਼ੀ ਜਾਰੀ ਕੀਤੇ ਗਏ।

Punjab News: ਅਨਾਜ ਮੰਡੀਆਂ ਦੀ ਮੁਰੰਮਤ ਲਈ 1 ਕਰੋੜ 63 ਲੱਖ ਰੁਪਏ ਜਾਰੀ

Punjab News (ਅਨਮੋਲ ਸਿੰਘ ਵੜਿੰਗ): ਹਲਕਾ ਮਲੋਟ ਮਲੌਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵਲੋਂ ਹਲਕਾ ਮਲੌਟ ਦੀਆਂ ਅਨਾਜ ਮੰਡੀਆਂ ਦੇ ਸੁਧਾਰ ਲਈ ਉਠਾਏ ਮੁੱਦੇ ਉਤੇ ਪੰਜਾਬ ਸਰਕਾਰ ਵੱਲੋਂ ਮੰਗ ਨੂੰ ਪ੍ਰਵਾਨ ਕਰਦੇ ਹੋਏ ਹਲਕੇ ਦੇ ਚਾਰ ਪਿੰਡਾਂ ਤੇ ਮਲੋਟ ਦੀ ਮੁੱਖ ਅਨਾਜ ਮੰਡੀ ਦੀ ਮੁਰੰਮਤ ਲਈ 1 ਕਰੋੜ 63 ਲੱਖ ਦੀ ਰਾਸ਼ੀ ਜਾਰੀ ਕਰਨ ਤੇ ਅੱਜ ਕੈਬਨਿਟ ਮੰਤਰੀ ਨੇ ਮਲੋਟ ਦੀ ਅਨਾਜ ਮੰਡੀ ਵਿਚ ਮੰਡੀ ਦੀ ਮੁਰੰਮਤ ਅਤੇ ਚਾਰ ਦੀਵਾਰੀ ਦੇ ਕੰਮ ਦਾ ਨੀਂਹ ਪੱਧਰ ਰੱਖਿਆ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਇਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਾਫੀ ਲਾਭ ਮਿਲੇਗਾ। ਕੇਂਦਰ ਵੱਲੋਂ CAA ਕਾਨੂੰਨ ਪਾਸ ਕੀਤੇ ਜਾਣ ਤੇ ਕਿਹਾ ਕਿ ਮੋਦੀ ਸਰਕਾਰ ਦਾ ਮੰਤਵ ਹੈ ਕੁਝ ਕੁ ਲੋਕਾਂ ਨੂੰ ਖੁਸ਼ ਕਰਨ ਲਈ ਹੈ ਪਰ ਲੋਕ ਬਹੁਤ ਸਮਝਦਾਰ ਹਨ। ਮੋਦੀ ਸਰਕਾਰ ਨੇ ਜੋ 10 ਸਾਲਾਂ ਵਿੱਚ ਕੀਤਾ ਉਹ ਸਾਡੇ ਸਾਹਮਣੇ ਹੈ ਜਿਵੇਂ ਸਾਡੇ ਕਿਸਾਨ ਬਾਰਡਰਾਂ ਉਤੇ ਬੈਠੇ ਹਨ।

ਇਹ ਵੀ ਪੜ੍ਹੋ : Kisan Andolan 2.0: ਦਿੱਲੀ ਮਹਾਪੰਚਾਇਤ 'ਚ ਸ਼ਾਮਿਲ ਹੋਣ ਲਈ ਕਿਸਾਨ ਟ੍ਰੇਨ ਰਾਹੀਂ ਹੋਏ ਰਵਾਨਾ

ਲੋਕ ਲੋਕਤੰਤਰ ਵਿੱਚ ਰਹਿ ਕੇ ਵੋਟ ਪਾਉਣਗੇ। ਅਨਾਜ ਲੈਣ ਲਈ ਡਿਪੂ ਉਪਰ ਪਰੇਸ਼ਾਨ ਹੋਏ ਲਾਭਪਾਤਰੀਆਂ ਉਤੇ ਪੁੱਛੇ ਜਾਣ ਉਤੇ ਉਨ੍ਹਾਂ ਨੇ ਕਿਹਾ ਕਿ ਇੱਕ ਨਵਾਂ ਸਿਸਟਮ ਸ਼ੁਰੂ ਕਰਨ ਲਈ ਕੁਝ ਮੁਸ਼ਕਲਾਂ ਆਉਂਦੀਆਂ ਹਨ। ਉਸ ਨੂੰ ਜਲਦ ਠੀਕ ਕਰ ਲਿਆ ਜਾਵੇਗਾ। ਪੁੱਛੇ ਜਾਣ ਉਤੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕਾਰਜਾਂ ਉਤੇ ਚੋਣਾਂ ਲੜੀ ਜਾਵੇਗੀ।

ਇਹ ਵੀ ਪੜ੍ਹੋ : Punjab teachers Transfer: ਇਸ ਮਹੀਨੇ ਹੋਣਗੇ ਅਧਿਆਪਕਾਂ ਦੇ ਤਬਾਦਲੇ, ਪੰਜਾਬ ਸਰਕਾਰ ਦਾ ਫੈਸਲਾ, ਜਲਦ ਕਰੋ ਅਪਲਾਈ

Trending news