Zira Liquor Factory Row: ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਦਾ ਖੁਲਾਸਾ; ਜ਼ੀਰਾ ਸ਼ਰਾਬ ਫੈਕਟਰੀ ਦੇ ਨੇੜੇ ਪਾਣੀ ਨਹੀਂ ਹੈ ਪੀਣਯੋਗ
Advertisement
Article Detail0/zeephh/zeephh1704978

Zira Liquor Factory Row: ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਦਾ ਖੁਲਾਸਾ; ਜ਼ੀਰਾ ਸ਼ਰਾਬ ਫੈਕਟਰੀ ਦੇ ਨੇੜੇ ਪਾਣੀ ਨਹੀਂ ਹੈ ਪੀਣਯੋਗ

Zira Liquor Factory Row: ਜ਼ੀਰਾ ਸ਼ਰਾਬ ਫੈਕਟਰੀ ਦਾ ਮੁੱਦਾ ਇੱਕ ਵਾਰ ਮੁੜ ਭਖਦਾ ਨਜ਼ਰ ਆ ਰਿਹਾ ਹੈ। ਦਰਅਸਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਵਿੱਚ ਕਾਫੀ ਭਿਆਨਕ ਖੁਲਾਸੇ ਹੋਏ ਹਨ।

Zira Liquor Factory Row: ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਦਾ ਖੁਲਾਸਾ; ਜ਼ੀਰਾ ਸ਼ਰਾਬ ਫੈਕਟਰੀ ਦੇ ਨੇੜੇ ਪਾਣੀ ਨਹੀਂ ਹੈ ਪੀਣਯੋਗ

Zira Liquor Factory Row: ਜ਼ੀਰਾ ਸ਼ਰਾਬ ਫੈਕਟਰੀ ਨੂੰ ਫਿਲਹਾਲ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਰਾਬ ਫੈਕਟਰੀ ਨੂੰ ਲੈ ਕੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ 'ਚ ਖੁਲਾਸਾ ਕੀਤਾ ਗਿਆ ਹੈ ਕਿ ਫੈਕਟਰੀ ਦੇ ਆਸ ਪਾਸ ਦਾ ਪਾਣੀ ਪੀਣਯੋਗ ਨਹੀਂ ਹੈ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਹੈ ਕਿ 12 ਬੋਰਵੈੱਲਾਂ ਦੇ ਨਮੂਨਿਆਂ ਵਿੱਚ ਬਦਬੂ ਆ ਰਹੀ ਸੀ ਜਦੋਂ ਕਿ ਪੰਜ ਹੋਰ ਬੋਰਵੈੱਲਾਂ ਦੇ ਨਮੂਨਿਆਂ ਵਿੱਚ ਸਲੇਟੀ ਜਾਂ ਕਾਲਾ ਪਾਣੀ ਸੀ।

ਰਿਪੋਰਟ ਅਨੁਸਾਰ ਘੱਟੋ-ਘੱਟ ਇੱਕ ਬੋਰਵੈੱਲ ਵਿੱਚ ਮਨਜ਼ੂਰਸ਼ੁਦਾ ਸੀਮਾ ਤੋਂ ਚਾਰ ਗੁਣਾ ਸਾਈਨਾਈਡ ਸੀ ਜਦੋਂ ਕਿ ਕੁੱਲ ਘੁਲਣਸ਼ੀਲ ਠੋਸ ਪਦਾਰਥ (ਟੀਡੀਐਸ), ਬੋਰਾਨ ਤੇ ਸਲਫੇਟਸ ਲਗਭਗ ਸਾਰੇ ਬੋਰਵੈੱਲਾਂ ਵਿੱਚ ਹੱਦ ਤੋਂ ਵੱਧ ਉੱਚ ਗਾੜ੍ਹਾਪਣ ਵਿੱਚ ਪਾਏ ਗਏ ਸਨ। ਪਿੰਡ ਮਨਸੂਰਵਾਲ ਵਿਖੇ ਸ਼ਰਾਬ ਦੇ ਕਾਰੋਬਾਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਮਲਕੀਅਤ ਵਾਲੀ ਮਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ-ਯੂਨਿਟ ਅੰਦਰ ਸਥਿਤ ਦੋ ਬੋਰਵੈੱਲਾਂ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਵਿੱਚ ਭਾਰੀ ਮਾਤਰਾ ਵਿੱਚ ਆਰਸੈਨਿਕ, ਕ੍ਰੋਮੀਅਮ, ਲੋਹਾ, ਮੈਂਗਨੀਜ਼, ਨਿੱਕਲ ਅਤੇ ਭਾਰੀ ਧਾਤਾਂ ਪਾਈਆਂ ਗਈਆਂ ਹਨ।

ਪੱਤਰ 'ਚ ਲਿਖਿਆ ਗਿਆ ਹੈ ਕਿ ਫੈਕਟਰੀ 'ਚ 10 ਬੋਰਵੈੱਲ ਅਤੇ 6 ਪੇਜੋਮੀਟਰ ਪਾਏ ਗਏ। ਫੈਕਟਰੀ ਦੇ ਪ੍ਰਤੀਨਿਧੀਆਂ ਨੇ 4 ਬੋਰਵੈੱਲ ਤੇ 2 ਪੇਜੋਮੀਟਰ ਦੀ ਮਨਜ਼ੂਰੀ ਹੋਣ ਦਾ ਦਾਅਵਾ ਕੀਤਾ ਪਰ ਇਨ੍ਹਾਂ ਦੀ ਮਨਜ਼ੂਰੀ ਦੇ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕੇ। ਇਥੋਂ ਤੱਕ ਕਿ ਫੈਕਟਰੀ ਪ੍ਰਤੀਨਿਧੀਆਂ ਨੇ ਬੋਰਵੈੱਲ ਦੀ ਤਰੀਕ ਤੱਕ ਮੁਹੱਈਆ ਨਹੀਂ ਕਰਵਾਈ।

ਇਹ ਵੀ ਪੜ੍ਹੋ: Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?

ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਰਿਪੋਰਟ ਆ ਗਈ ਹੈ, ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਫੈਕਟਰੀ ਵਿੱਚ ਕਈ ਬੋਰ ਕੀਤੇ ਗਏ ਹਨ, ਉਹ ਪ੍ਰਦੂਸ਼ਣ ਫੈਲਾ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੈਕਟਰੀ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਫੈਕਟਰੀ ਨੂੰ ਕਲੀਨ ਚਿੱਟ ਦੇਣ ਦੀ ਰਿਪੋਰਟ ਪਹਿਲਾਂ ਦਿੱਤੀ ਹੈ।

ਇਹ ਵੀ ਪੜ੍ਹੋ: Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ

Trending news