Dirba News: ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਲੱਖਾਂ ਰੁਪਏ ਖੁਰਦ-ਬੁਰਦ ਕਰਨ ਦੇ ਲੱਗੇ ਦੋਸ਼
Advertisement
Article Detail0/zeephh/zeephh2620727

Dirba News: ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਲੱਖਾਂ ਰੁਪਏ ਖੁਰਦ-ਬੁਰਦ ਕਰਨ ਦੇ ਲੱਗੇ ਦੋਸ਼

Dirba News: ਸਾਬਕਾ ਪ੍ਰਧਾਨ ਅਜੇ ਸਿੰਗਲਾ ਨੇ ਮੌਜੂਦਾ ਪ੍ਰਧਾਨ 'ਤੇ ਟਰੱਕ ਯੂਨੀਅਨ ਦੇ 18 ਲੱਖ ਤੋਂ ਵੱਧ ਪੈਸੇ ਦਾ ਗਬਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਟੈਂਡਰ ਦੀ ਵਾਪਸ ਕੀਤੀ ਗਈ ਰਕਮ ਹੜੱਪ ਲਈ ਹੈ, ਜਦੋਂ ਕਿ ਉਹ ਰਕਮ ਟਰੱਕ ਆਪਰੇਟਰਾਂ ਨੂੰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਸੀ।

 

Dirba News: ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਲੱਖਾਂ ਰੁਪਏ ਖੁਰਦ-ਬੁਰਦ ਕਰਨ ਦੇ ਲੱਗੇ ਦੋਸ਼

Dirba News: ਸਾਬਕਾ ਪ੍ਰਧਾਨ ਅਜੇ ਸਿੰਗਲਾ ਨੇ ਦਿੜ੍ਹਬਾ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਸਮੂਰਾ 'ਤੇ ਟਰੱਕ ਯੂਨੀਅਨ ਦੇ 18 ਲੱਖ ਤੋਂ ਵੱਧ ਪੈਸੇ ਦਾ ਗਬਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦਿੜ੍ਹਬਾ ਦੀ ਟੈਂਡਰ ਰਕਮ, ਜੋ ਕਿ 2022 ਅਤੇ 23 ਦੌਰਾਨ ਟਰੱਕ ਆਪਰੇਟਰਾਂ ਤੋਂ ਕੱਟੀ ਗਈ ਸੀ, ਸਰਕਾਰ ਵੱਲੋਂ ਵਾਪਸ ਕੀਤੀ ਜਾਣੀ ਸੀ, ਜੋ ਕਿ ਲਗਭਗ 18.50 ਲੱਖ ਬਣਦੀ ਹੈ। 

ਅਜੇ ਸਿੰਗਲਾ ਨੇ ਕਿਹਾ ਕਿ ਹੁਣ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਟੈਂਡਰ ਦੀ ਵਾਪਸ ਕੀਤੀ ਗਈ ਰਕਮ ਹੜੱਪ ਲਈ ਹੈ, ਜਦੋਂ ਕਿ ਉਹ ਰਕਮ ਟਰੱਕ ਆਪਰੇਟਰਾਂ ਨੂੰ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਬੈਂਕ ਵਿੱਚੋਂ ਪੈਸੇ ਕਢਵਾਏ ਗਏ ਸਨ, ਪਰ ਅਜੇ ਤੱਕ ਕਿਸੇ ਵੀ ਟਰੱਕ ਆਪਰੇਟਰ ਨੂੰ ਵਾਪਸ ਨਹੀਂ ਕੀਤਾ ਗਿਆ ਹੈ। 

ਇਸ ਮੌਕੇ ਕਈ ਟਰੱਕ ਆਪਰੇਟਰਾਂ ਨੇ ਮੀਡੀਆ ਦੇ ਸਾਹਮਣੇ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਸਾਡੇ ਬਕਾਇਆ ਪੈਸੇ ਵਾਪਸ ਨਹੀਂ ਕੀਤੇ ਗਏ ਹਨ, ਜਦੋਂ ਕਿ ਸਾਡੇ ਨਾਲ ਲਗਭਗ 264 ਹੋਰ ਟਰੱਕ ਆਪਰੇਟਰ ਹਨ ਜਿਨ੍ਹਾਂ ਨੂੰ ਇਹ ਰਕਮ ਵਾਪਸ ਕਰਨੀ ਚਾਹੀਦੀ ਸੀ। 

ਜਦੋਂ ਸਾਡੀ ਟੀਮ ਨੇ ਇਸ ਮਾਮਲੇ ਸਬੰਧੀ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਤਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਪੱਖ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਟੈਂਡਰ ਤੋਂ ਜੋ ਰਕਮ ਵਾਪਸ ਕੀਤੀ ਗਈ ਹੈ ਅਤੇ ਟਰੱਕ ਯੂਨੀਅਨ ਦੇ ਖਾਤੇ ਵਿੱਚ ਆ ਗਈ ਹੈ, ਉਹ ਆਪਰੇਟਰਾਂ ਨੂੰ ਬਣਦੀ ਰਕਮ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਪੈਸੇ ਹੜੱਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 

ਅਵਤਾਰ ਸਿੰਘ ਤਾਰੀ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਟਰੱਕ ਯੂਨੀਅਨ ਦੇ ਇੱਕ-ਇੱਕ ਪੈਸੇ ਦਾ ਹਿਸਾਬ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇਗਾ। ਇਹ ਸਭ ਵਿਰੋਧੀ ਧਿਰ ਵੱਲੋਂ ਸਾਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ, ਜਦੋਂ ਕਿ 75% ਟਰੱਕ ਆਪਰੇਟਰ ਮੇਰੇ ਹੱਕ ਵਿੱਚ ਹਨ। 

ਇਸ ਮੌਕੇ ਅਵਤਾਰ ਸਿੰਘ ਤਾਰੀ ਨੇ ਇਹ ਵੀ ਕਿਹਾ ਕਿ ਟਰੱਕ ਯੂਨੀਅਨ ਦੇ ਖਾਤੇ ਵਿੱਚੋਂ ਜੋ ਪੈਸਾ ਕਢਵਾਇਆ ਗਿਆ ਹੈ ਉਹ ਟਰੱਕ ਯੂਨੀਅਨ 'ਤੇ ਹੀ ਖਰਚ ਕੀਤਾ ਗਿਆ ਹੈ। ਸਾਨੂੰ ਖਾਤੇ ਦਾ ਬਕਾਇਆ ਸਹੀ ਰੱਖਣਾ ਪਵੇਗਾ, ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਕੋਈ ਮਾਮਲਾ ਨਹੀਂ ਹੈ। 

ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਨੂੰ ਇੱਕ-ਇੱਕ ਪੈਸਾ ਦਿੱਤਾ ਜਾਵੇਗਾ। ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਜੇ ਸਿੰਗਲਾ ਨੇ ਡੀਐਸਪੀ ਦਿੜ੍ਹਬਾ ਅਤੇ ਐਸਡੀਐਮ ਦਿੜ੍ਹਬਾ ਨੂੰ ਮੌਜੂਦਾ ਪ੍ਰਧਾਨ ਵਿਰੁੱਧ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਹੈ।

Trending news