Dera Bassi News: ਲਾਪਤਾ ਬੱਚਿਆਂ ਵਿੱਚ ਭਗਤ ਸਿੰਘ ਨਗਰ ਦੀ ਗਲੀ ਨੰਬਰ 3 ਦੇ ਵਸਨੀਕ ਸੂਰਜ (15) ਪੁੱਤਰ ਬੇਚੂ ਰਾਮ ਅਤੇ ਅਨਿਲ (15) ਪੁੱਤਰ ਸੀਤਾ ਰਾਮ, ਗਲੀ ਨੰਬਰ 4 ਵਾਸੀ ਗਿਆਨ ਚੰਦ, ਗਲੀ ਨੰਬਰ 8 ਵਾਸੀ ਗੌਰਵ, ਅਜੈ (13), ਦਿਲੀਪ ਅਤੇ ਵਿਸ਼ਨੂੰ ਸ਼ਾਮਲ ਹਨ।
Trending Photos
Dera Bassi News(ਮਨੀਸ਼ ਸ਼ੰਕਰ): ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਭਗਤ ਸਿੰਘ ਨਗਰ ਤੋਂ ਵੱਖ-ਵੱਖ ਘਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਹਨ। ਲਾਪਤਾ ਬੱਚੇ ਪਰਵਾਸੀ ਪਰਿਵਾਰਾਂ ਦੇ ਹਨ, ਜਿਨ੍ਹਾਂ ਵਿਚ ਸਾਰੇ ਲੜਕੇ ਹਨ। ਜਿਨ੍ਹਾਂ ਵਿੱਚ ਇੱਕ ਬੱਚਾ ਘਰ ਵਾਪਸ ਪਰਤ ਆਇਆ ਹੈ। ਜਿਸ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਉਹ ਬੰਬੇ ਵੱਲ ਨੂੰ ਚੱਲ ਗਏ ਹਨ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚੇ ਐਤਵਾਰ ਸਵੇਰੇ ਕਰੀਬ 5 ਵਜੇ ਘਰ ਤੋਂ ਪਾਰਕ ਵਿੱਚ ਖੇਡਣ ਲਈ ਗਏ ਸਨ, ਪਰ ਵਾਪਸ ਨਹੀਂ ਪਰਤੇ।
ਦੁਪਹਿਰ 12 ਵਜੇ ਭਗਤ ਸਿੰਘ ਨਗਰ ਦੀਆਂ ਵੱਖ-ਵੱਖ ਗਲੀਆਂ ਵਿੱਚ ਰਹਿਣ ਵਾਲੇ 5 ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਅਤੇ ਵਾਪਸ ਨਹੀਂ ਪਰਤੇ। ਐਤਵਾਰ ਛੁੱਟੀ ਹੋਣ ਕਾਰਨ ਬੱਚੇ ਖੇਡ ਰਹੇ ਸਨ, ਜਿਸ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ। ਲਾਪਤਾ ਬੱਚੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਇੱਕ ਦੂਜੇ ਨਾਲ ਸਕੂਲ ਜਾਂਦੇ ਹਨ। ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਅਤੇ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ।
ਜਦੋਂ ਮਾਪਿਆਂ ਨੂੰ ਬੱਚੇ ਦੀ ਭਾਲ ਕਰਨ 'ਤੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਦੇ ਇਕ ਦੋਸਤ ਨੂੰ ਪਤਾ ਲੱਗਾ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। 15 ਸਾਲਾ ਦੀਪ ਜੋ ਸਵੇਰੇ ਸੂਰਜ ਅਤੇ ਅਨਿਲ ਨਾਲ ਥਾਣੇ ਦੇ ਸਾਹਮਣੇ ਪਾਰਕ 'ਚ ਗਿਆ ਸੀ। ਉਸ ਨੇ ਦੱਸਿਆ ਕਿ ਦੋਵੇਂ ਲੜਕੇ ਘਰੋਂ ਭੱਜਣ ਦੀ ਗੱਲ ਕਰ ਰਹੇ ਸਨ ਅਤੇ ਉਸ ਨੂੰ ਆਪਣੇ ਨਾਲ ਆਉਣ ਲਈ ਕਹਿ ਰਹੇ ਸਨ। ਉਹ ਡਰ ਕੇ ਉਨ੍ਹਾਂ ਦੇ ਨਾਲ ਨਹੀਂ ਗਿਆ ਅਤੇ 2 ਘੰਟੇ ਬਾਅਦ ਪਾਰਕ ਤੋਂ ਘਰ ਪਰਤਿਆ। ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਬਾਹਰ ਗਏ ਹੋਏ ਸਨ ਅਤੇ ਹੁਣ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਹੈ।
ਲਾਪਤਾ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲਾਪਤਾ ਹੋਏ ਸੱਤ ਬੱਚਿਆਂ ਵਿੱਚੋਂ ਦੋ ਕੋਲ ਮੋਬਾਈਲ ਫ਼ੋਨ ਹਨ ਪਰ ਸਿਮ ਨਹੀਂ ਹਨ। ਦੋਵੇਂ ਮੋਬਾਈਲ 'ਚ ਆਪਣੇ ਇੰਸਟਾਗ੍ਰਾਮ ਐਪ ਦੀ ਵਰਤੋਂ ਕਰ ਰਹੇ ਹਨ ਅਤੇ ਗੇਮ ਖੇਡਦੇ ਹਨ। ਉਨ੍ਹਾਂ ਨੂੰ ਇੱਕ ਲੜਕੇ ਨੇ ਦੱਸਿਆ ਕਿ ਲਾਪਤਾ ਹੋਣ ਤੋਂ ਬਾਅਦ ਇਕ ਦੋਸਤ ਨੇ ਉਸ ਨੂੰ ਇੰਸਟਾਗ੍ਰਾਮ ਆਈਡੀ ਤੋਂ ਅਨਫਾਲੋ ਕਰ ਦਿੱਤਾ ਸੀ। ਉਹ ਗੇਮ ਖੇਡ ਰਹੇ ਹਨ ਅਤੇ ਆਨਲਾਈਨ ਵੀ ਹਨ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਲਾਪਤਾ ਬੱਚਿਆਂ ਵਿੱਚ ਭਗਤ ਸਿੰਘ ਨਗਰ ਦੀ ਗਲੀ ਨੰਬਰ 3 ਦੇ ਵਸਨੀਕ ਸੂਰਜ (15) ਪੁੱਤਰ ਬੇਚੂ ਰਾਮ ਅਤੇ ਅਨਿਲ (15) ਪੁੱਤਰ ਸੀਤਾ ਰਾਮ, ਗਲੀ ਨੰਬਰ 4 ਵਾਸੀ ਗਿਆਨ ਚੰਦ, ਗਲੀ ਨੰਬਰ 8 ਵਾਸੀ ਗੌਰਵ, ਅਜੈ (13), ਦਿਲੀਪ ਅਤੇ ਵਿਸ਼ਨੂੰ ਸ਼ਾਮਲ ਹਨ।
ਇਸ ਸਬੰਧੀ ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਦਾ ਕਹਿਣ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਾਲੇ ਤੱਕ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ। ਮੋਬਾਈਲ ਦੀ ਮਦਦ ਨਾਲ ਬੱਚਿਆਂ ਦੀ ਭਾਲ ਜਾਰੀ ਹੈ। ਬੱਚੇ ਦੀ ਫੋਟੋ ਵੱਖ-ਵੱਖ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਪੁਲਿਸ ਟੀਮ ਜਾਂਚ ਲਈ ਰੇਲਵੇ ਸਟੇਸ਼ਨ 'ਤੇ ਭੇਜ ਦਿੱਤੀਆਂ ਗਈ ਹਨ।