Punjab Cabinet News: ਪੰਜਾਬ ਕੈਬਨਿਟ ਵਿੱਚ ਵੱਡੇ ਫੇਰਬਦਲ; ਜੌੜਾਮਾਜਰਾ ਦਾ ਹੋਰ ਵਧਿਆ ਕੱਦ
Advertisement
Article Detail0/zeephh/zeephh1971645

Punjab Cabinet News: ਪੰਜਾਬ ਕੈਬਨਿਟ ਵਿੱਚ ਵੱਡੇ ਫੇਰਬਦਲ; ਜੌੜਾਮਾਜਰਾ ਦਾ ਹੋਰ ਵਧਿਆ ਕੱਦ

Punjab Cabinet News: ਪੰਜਾਬ ਕੈਬਨਿਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੰਤਰੀਆਂ ਦਾ ਪੋਰਟਫੋਲੀਓ ਵਿੱਚ ਬਦਲਾਅ ਕੀਤਾ ਗਿਆ ਹੈ।

Punjab Cabinet News: ਪੰਜਾਬ ਕੈਬਨਿਟ ਵਿੱਚ ਵੱਡੇ ਫੇਰਬਦਲ; ਜੌੜਾਮਾਜਰਾ ਦਾ ਹੋਰ ਵਧਿਆ ਕੱਦ

Punjab Cabinet News: ਪੰਜਾਬ ਕੈਬਨਿਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੰਤਰੀਆਂ ਦਾ ਪੋਰਟਫੋਲੀਓ ਵਿੱਚ ਬਦਲਾਅ ਕੀਤਾ ਗਿਆ ਹੈ। ਗੁਰਮੀਤ ਸਿੰਘ ਕੋਲ ਸਿਰਫ਼ ਖੇਡ ਵਿਭਾਗ ਰਹਿ ਗਿਆ ਹੈ ਤੇ ਹੁਣ ਚੇਤਨ ਸਿੰਘ ਦਾ ਕੱਦ ਵੱਡਾ ਕਰਦੇ ਹੋਏ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਵੀ ਸੌਂਪ ਦਿੱਤਾ ਗਿਆ ਹੈ। ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਕਰਦਿਆਂ ਕੈਬਨਿਟ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਸ ਲੈ ਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤਾ ਗਿਆ ਹੈ। ਇਸ ਨਾਲ ਜੌੜਾਮਾਜਰਾ ਕੋਲ ਹੁਣ ਸੱਤ ਵਿਭਾਗਾਂ ਦੀ ਜ਼ਿੰਮੇਵਾਰੀ ਹੋਵੇਗੀ।

ਮੀਤ ਹੇਅਰ ਕੋਲ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਹੀ ਰਹਿ ਗਿਆ ਹੈ। ਕੋਈ ਸਮਾਂ ਸੀ ਜਦੋਂ ਮੀਤ ਹੇਅਰ ਕੋਲ ਪੰਜ ਵਿਭਾਗਾਂ ਦੀ ਜ਼ਿੰਮੇਵਾਰੀ ਸੀ। ਇਸੇ ਤਰ੍ਹਾਂ ਚੇਤਨ ਸਿੰਘ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ, ਸੂਚਨਾ ਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੇ ਦਿੱਤਾ ਹੈ। 
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ 11 ਵਿਭਾਗ ਹਨ। ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਮੁੱਖ ਮੰਤਰੀ ਨੂੰ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : PM Narendra Modi Threat News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਪੁਲਿਸ ਅੜਿੱਕੇ ਚੜ੍ਹਿਆ

ਕਾਬਿਲੇਗੌਰ ਹੈ ਕਿ 7 ਨਵੰਬਰ ਨੂੰ ਹੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਹੋਇਆ। ਉਸਦੀ ਪਤਨੀ ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਰੇਡੀਓਲੋਜਿਸਟ ਹੈ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਅਹੁਦੇਦਾਰ ਹਨ।

ਸੀ.ਐਮ.ਭਗਵੰਤ ਮਾਨ ਦੇ ਵਿਭਾਗ

ਆਮ ਪ੍ਰਸ਼ਾਸਨ
ਗ੍ਰਹਿ ਵਿਭਾਗ
ਚੌਕਸੀ
ਸਹਿਯੋਗ
ਉਦਯੋਗ ਅਤੇ ਵਣਜ
ਜੇਲ੍ਹ
ਕਾਨੂੰਨੀ ਮਾਮਲੇ
ਸਿਵਲ ਹਵਾਬਾਜ਼ੀ
ਹਾਊਸਿੰਗ ਅਤੇ ਸ਼ਹਿਰੀ ਵਿਕਾਸ
ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ
ਕਰਮਚਾਰੀ
ਅਮਨ ਅਰੋੜਾ
ਨਵੇਂ ਊਰਜਾ ਸਰੋਤ
ਪ੍ਰਿੰਟਿੰਗ ਅਤੇ ਸਟੇਸ਼ਨਰੀ
ਰੁਜ਼ਗਾਰ ਸਿਰਜਣਾ ਅਤੇ ਸਿਖਲਾਈ
ਸ਼ਾਸਨ ਸੁਧਾਰ ਅਤੇ ਜਨਤਕ ਸ਼ਿਕਾਇਤਾਂ
ਗੁਰਮੀਤ ਸਿੰਘ ਮੀਤ ਹੇਅਰ
ਖੇਡਾਂ ਅਤੇ ਯੁਵਾ ਮਾਮਲੇ
ਲਾਲਜੀਤ ਭੁੱਲਰ
ਆਵਾਜਾਈ
ਪਸ਼ੂ ਪਾਲਣ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ
ਚੇਤਨ ਸਿੰਘ ਜੋੜਾਮਾਜਰਾ
ਰੱਖਿਆ ਸੇਵਾ ਭਲਾਈ
ਆਜ਼ਾਦੀ ਘੁਲਾਟੀਏ
ਬਾਗਬਾਨੀ
ਸੂਚਨਾ ਅਤੇ ਲੋਕ ਸੰਪਰਕ
ਖਾਣਾਂ ਅਤੇ ਭੂ-ਵਿਗਿਆਨ
ਪਾਣੀ ਦੇ ਸਰੋਤ
ਜ਼ਮੀਨ ਤੇ ਪਾਣੀ ਦੀ ਸੰਭਾਲ
ਅਨਮੋਲ ਗਗਨਮਾਨ
ਸੈਰ ਸਪਾਟਾ ਅਤੇ ਸੱਭਿਆਚਾਰ
ਨਿਵੇਸ਼ ਪ੍ਰੋਤਸਾਹਨ
ਕਿਰਤ ਅਤੇ ਪਰਾਹੁਣਚਾਰੀ ਵਿਭਾਗ
ਹਰਪਾਲ ਸਿੰਘ ਚੀਮਾ
ਵਿੱਤ
ਯੋਜਨਾ
ਪ੍ਰੋਗਰਾਮ ਲਾਗੂ ਕਰਨਾ
ਆਬਕਾਰੀ ਅਤੇ ਟੈਕਸ
ਡਾ. ਬਲਜੀਤ ਕੌਰ 
ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ
ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ
ਹਰਭਜਨ ਸਿੰਘ
ਲੋਕ ਨਿਰਮਾਣ ਵਿਭਾਗ
ਬਿਜਲੀ
ਲਾਲ ਚੰਦ ਕਟਾਰੂਚੱਕ
ਫੂਡ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ
ਜੰਗਲ
ਜੰਗਲੀ ਜੀਵ
ਕੁਲਦੀਪ ਸਿੰਘ ਧਾਲੀਵਾਲ
ਪੇਂਡੂ ਵਿਕਾਸ
NRI ਮਾਮਲੇ
ਬ੍ਰਹਮ ਸ਼ੰਕਰ ਜੰਪਾ
ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ
ਜਲ ਸਪਲਾਈ ਅਤੇ ਸੈਨੀਟੇਸ਼ਨ
ਹਰਜੋਤ ਸਿੰਘ ਬੈਂਸ
ਸਕੂਲੀ ਸਿੱਖਿਆ
ਗੁਰਮੀਤ ਸਿੰਘ ਖੁੱਡੀਆਂ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਪਸ਼ੂ ਪਾਲਣ
ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ
ਫੂਡ ਪ੍ਰੋਸੈਸਿੰਗ
ਬਲਕਾਰ ਸਿੰਘ
ਸਥਾਨਕ ਸਰਕਾਰ ਵਿਭਾਗ
ਸੰਸਦੀ ਮਾਮਲੇ ਵਿਭਾਗ
ਡਾ ਬਲਬੀਰ ਸਿੰਘ 
ਚੋਣ
ਸਿਹਤ ਅਤੇ ਪਰਿਵਾਰ ਭਲਾਈ
ਮੈਡੀਕਲ ਸਿੱਖਿਆ ਤੇ ਖੋਜ

ਇਹ ਵੀ ਪੜ੍ਹੋ : Delhi Air Quality: ਦਿੱਲੀ-ਐਨਸੀਆਰ 'ਚ ਹਵਾ ਅਜੇ ਵੀ ਬਹੁਤ ਖਰਾਬ, AQI 300 ਤੋਂ ਪਾਰ

Trending news