Delhi Pollution News: ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਹਲਫਨਾਮਾ ਦਾਖ਼ਲ; ਕਹੀ ਵੱਡੀ ਗੱਲ
Advertisement
Article Detail0/zeephh/zeephh1953183

Delhi Pollution News: ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਹਲਫਨਾਮਾ ਦਾਖ਼ਲ; ਕਹੀ ਵੱਡੀ ਗੱਲ

Delhi Pollution News: ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਔਡ-ਈਵਨ ਨਿਯਮ ਨੂੰ ਸਹੀ ਕਰਾਰ ਦਿੱਤਾ ਹੈ। ਸਰਕਾਰ ਨੇ ਇੱਕ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਦੇ ਹਾਂਪੱਖੀ ਪ੍ਰਭਾਵ ਸਾਹਮਣੇ ਆਏ ਹਨ।

Delhi Pollution News: ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਹਲਫਨਾਮਾ ਦਾਖ਼ਲ; ਕਹੀ ਵੱਡੀ ਗੱਲ

Delhi Pollution News: ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਔਡ-ਈਵਨ ਸਹੀ ਹੈ। ਸਰਕਾਰ ਨੇ ਇੱਕ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਦਾ ਹਾਂਪੱਖੀ ਪ੍ਰਭਾਵ ਪਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੜਕਾਂ 'ਤੇ ਭੀੜ ਘਟੀ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਔਡ-ਈਵਨ ਸਕੀਮ ਨੇ ਈਂਧਨ ਦੀ ਖਪਤ ਵਿੱਚ 15 ਫ਼ੀਸਦੀ ਦੀ ਕਮੀ ਕੀਤੀ ਹੈ।

ਔਡ-ਈਵਨ ਦੌਰਾਨ ਜਨਤਕ ਟਰਾਂਸਪੋਰਟ ਦੀ ਵਰਤੋਂ ਵਧੀ ਹੈ। ਸੁਪਰੀਮ ਕੋਰਟ ਅੱਜ ਯਾਨੀ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਡੀਆਈਐਮਟੀਐਸ ਰਿਪੋਰਟ ਦੇ ਨਤੀਜਿਆਂ ਨੇ ਵੱਡੇ ਪੱਧਰ 'ਤੇ ਵਾਹਨਾਂ ਦੁਆਰਾ ਪਾਏ ਜਾਣ ਵਾਲੇ ਹਵਾ ਪ੍ਰਦੂਸ਼ਣ ਵਿੱਚ ਕਮੀ ਦੇ ਹਾਂਪੱਖੀ ਪ੍ਰਭਾਵ ਨੂੰ ਦਰਸਾਇਆ ਹੈ। ਇਸ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ 'ਤੇ ਭੀੜ-ਭੜੱਕੇ ਵਿੱਚ ਕਮੀ ਦੇ ਨਾਲ-ਨਾਲ ਔਡ-ਈਵਨ ਡਰਾਈਵਿੰਗ ਦੌਰਾਨ ਜਨਤਕ ਆਵਾਜਾਈ ਦੀ ਹਿੱਸੇਦਾਰੀ ਵਧੀ ਹੈ।

ਇਸ ਮੌਕੇ ਦਾਅਵਾ ਕੀਤਾ ਗਿਆ ਕਿ ਸਰਵੇਖਣ ਵਿੱਚ ਇਹ ਪਾਇਆ ਗਿਆ ਸੀ ਕਿ 2016 ਵਿੱਚ ਪ੍ਰਦੂਸ਼ਣ ਵਿੱਚ ਕਮੀ ਆਈ ਸੀ ਅਤੇ ਤੇਲ ਦੀ ਖਪਤ ਵਿੱਚ ਗਿਰਾਵਟ ਦੇਖੀ ਗਈ ਸੀ। ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਡੀਪੀ ਸੀਸੀ ਚੇਅਰਪਰਸਨ ਪੇਸ਼ ਹੋਏ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਕਿ ਸਮੌਗ ਟਾਵਰ ਤਜਰਬੇ ਦੇ ਆਧਾਰ ਉਤੇ ਸ਼ੁਰੂ ਕੀਤੇ ਗਏ ਸਨ। ਜੂਨ ਤੋਂ ਸਤੰਬਰ/ਅਕਤੂਬਰ ਤੱਕ ਸਮੌਗ ਟਾਵਰ ਨੂੰ ਬੰਦ ਕਰਨਾ ਹੁੰਦਾ ਹੈ।

ਬਾਰਿਸ਼ ਦੇ ਮੌਸਮ ਵਿੱਚ ਇਸ ਨੂੰ ਚਾਲੂ ਰਹਿਣ ਨਹੀਂ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਮੌਸਮ ਅਚਾਨਕ ਬਦਲਿਆ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਪਿਛਲੇ 6 ਸਾਲ ਤੋਂ ਦਿੱਲੀ ਵਾਲੇ ਪ੍ਰਦੂਸ਼ਣ ਨੂੰ ਝੱਲ ਰਹੇ ਹਨ। ਹੁਣ ਇਹ ਹਰ ਸਾਲ ਦੀ ਗੱਲ ਹੋ ਗਈ ਹੈ। ਜਸਟਿਸ ਕੌਲ ਨੇ ਕਿਹਾ ਕਿ ਪਰਾਲੀ ਸਾੜਨ ਦੀ ਇੱਕ ਵੱਡੀ ਵਜ੍ਹਾ ਪੰਜਾਬ ਵਿੱਚ ਝੋਨੇ ਦੀ ਖਾਸ ਕਿਸਮ ਦੀ ਖੇਤੀ ਪੈਦਾਵਰ ਹੈ। ਕਿਸਾਨਾਂ ਨੂੰ ਦੂਜੀਆਂ ਫਸਲਾਂ ਲਈ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ। ਪਰਾਲੀ ਸਾੜਨ ਉਤੇ ਰੋਕ ਜ਼ਰੂਰੀ ਹੈ।

ਸੁਪਰੀਮ ਕੋਰਟ ਵੱਲੋਂ ਔਡ-ਈਵਨ ਉਤੇ ਸਵਾਲ ਉਠਾਏ ਗਏ ਸਨ। ਸੁਪਰੀਮ ਕੋਰਟ ਨੇ ਔਡ-ਈਵਨ ਨੂੰ ਦਿਖਾਵਾ ਦੱਸਿਆ ਸੀ। ਪ੍ਰਦੂਸ਼ਣ ਉਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਫਾਰਮੂਲੇ ਨੂੰ ਲੈ ਕੇ ਸਵਾਲ ਕੀਤਾ।

ਹੁਣ 13 ਨਵੰਬਰ ਤੋਂ ਦਿੱਲੀ ਵਿੱਚ ਔਡ-ਈਵਨ ਨਿਯਮ ਲਾਗੂ ਨਹੀਂ ਹੋਵੇਗਾ। ਦਿੱਲੀ 'ਚ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਹਵਾ ਸਾਫ਼ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਔਡ-ਈਵਨ ਨਿਯਮ ਲਾਗੂ ਕਰਨ ਦੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਜੇਕਰ ਭਵਿੱਖ 'ਚ ਸਥਿਤੀ ਗੰਭੀਰ ਹੁੰਦੀ ਹੈ ਤਾਂ ਇਸ 'ਤੇ ਮੁੜ ਵਿਚਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Bathinda Crime: ਕੋਠੇ 'ਤੇ ਚੜ੍ਹ ਕੇ ਕੀਤੀ ਅੰਨ੍ਹੇਵਾਹ ਫਾਇਰਿੰਗ 'ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ; ਹਮਲਾਵਰ ਨੇ ਵੀ ਕੀਤੀ ਖ਼ੁਦਕੁਸ਼ੀ

Trending news