Nangal News: ਸਤਲੁਜ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ; ਦੋਸਤ ਨੂੰ ਡੁੱਬਦਾ ਦੇਖ ਕੁੱਦਿਆਂ ਨੌਜਵਾਨ ਖੁਦ ਰੁੜਿਆ
Advertisement
Article Detail0/zeephh/zeephh2260596

Nangal News: ਸਤਲੁਜ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ; ਦੋਸਤ ਨੂੰ ਡੁੱਬਦਾ ਦੇਖ ਕੁੱਦਿਆਂ ਨੌਜਵਾਨ ਖੁਦ ਰੁੜਿਆ

Nangal News:  ਨੰਗਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।

Nangal News: ਸਤਲੁਜ 'ਚ ਨਹਾਉਣ ਗਏ 2 ਨੌਜਵਾਨਾਂ ਦੀ ਮੌਤ; ਦੋਸਤ ਨੂੰ ਡੁੱਬਦਾ ਦੇਖ ਕੁੱਦਿਆਂ ਨੌਜਵਾਨ ਖੁਦ ਰੁੜਿਆ

Nangal News (ਬਿਮਲ ਸ਼ਰਮਾ) : ਨੰਗਲ ਤੋਂ ਇੱਕ ਮੰਦਭਾਗੀ  ਖਬਰ ਸਾਹਮਣੇ ਆਈ ਹੈ ਜਿੱਥੇ 2 ਬੱਚੇ ਗਰਮੀ ਤੋਂ ਬਚਣ ਲਈ ਨੰਗਲ ਵਿੱਚ ਸਤਲੁਜ ਦਰਿਆ ਦੇ ਨਜ਼ਦੀਕ ਬਣੇ ਗੁਰਦੁਆਰਾ ਘਾਟ ਸਾਹਿਬ ਦੇ ਕੰਢੇ ਉਤੇ ਨਹਾ ਰਹੇ ਸਨ ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਬਿਜਲੀ ਦਾ ਕੱਟ ਸੀ ਤੇ ਗਰਮੀ ਤੋਂ ਬਚਣ ਲਈ ਇਹ ਬੱਚੇ ਦਰਿਆ ਵਿੱਚ ਨਹਾਉਣ ਪੁੱਜ ਗਏ ਸਨ।

ਇਹ ਦੋਨੋ ਬੱਚਿਆਂ ਦੀ ਉਮਰ 15 ਸਾਲ ਤੇ ਦੂਸਰਾ 17 ਸਾਲ ਦਾ ਸੀ । ਇੱਕ ਬੱਚੇ ਦਾ ਨਾਂ ਵੰਸ਼ ਸੀ ਜੋ ਕਿ ਨੰਗਲ ਦੇ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਤੇ ਦੂਜੇ ਦਾ ਨਾਂ ਹਰਸ਼ ਰਾਣਾ ਸੀ ਜੋ ਕਿ ਪਿੰਡ ਨਿੱਕੂ ਨੰਗਲ ਦਾ ਰਹਿਣਾ ਵਾਲਾ ਸੀ। ਮੌਕੇ ਉਤੇ ਗੋਤਾਖੋਰਾਂ ਵੱਲੋਂ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ।

ਪੂਰੇ ਉਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਇਸ ਗਰਮੀ ਤੋਂ ਬਚਣ ਲਈ ਨੌਜਵਾਨ ਤੇ ਬੱਚੇ ਨਹਿਰਾਂ ਦਾ ਰੁੱਖ ਕਰਦੇ ਹਨ ਪਰ ਕਿਤੇ ਨਾ ਕਿਤੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਬਿਜਲੀ ਦਾ ਕੱਟ ਲੱਗਣ ਕਰਕੇ ਹਰਸ਼ ਰਾਣਾ ਨਾਮ ਦਾ ਬੱਚਾ ਜੋ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ, ਉਹ ਆਪਣੇ ਦੋਸਤਾਂ ਦੇ ਨਾਲ ਇੱਥੇ ਨਹਾਉਣ ਆਇਆ ਸੀ।

ਉਸ ਅਚਾਨਕ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਵਿੱਚ ਡੁੱਬ ਗਿਆ ਤੇ ਦੂਸਰਾ ਬੱਚਾ ਆਪਣੇ ਭਰਾ ਦੇ ਨਾਲ ਉੱਥੇ ਨਹਾਉਣ ਆਇਆ ਸੀ ਜਦੋਂ ਉਸਨੇ ਡੁੱਬਦੇ ਹੋਏ ਬੱਚੇ ਨੂੰ ਦੇਖਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਵੀ ਦਰਿਆ ਵਿੱਚ ਡੁੱਬ ਗਿਆ। ਬਚਾਉਣ ਗਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਉਹ ਕਦੇ ਵੀ ਦਰਿਆ ਵਿੱਚ ਨਹਾਉਣ ਨਹੀਂ ਗਿਆ।

ਉਸਨੇ ਇਸ ਸਾਲ ਦਸਵੀਂ ਕੀਤੀ ਸੀ ਤੇ ਗਿਆਰਵੀਂ ਵਿੱਚ ਦਾਖਲ ਕਰਵਾਇਆ ਸੀ। ਛੁੱਟੀਆਂ ਹੋਣ ਕਾਰਨ ਉਹ ਆਪਣੇ ਪਿਤਾ ਦੀ ਵੈਲਡਿੰਗ ਦੀ ਦੁਕਾਨ ਵਿੱਚ ਕੰਮ ਵਿੱਚ ਹੱਥ ਵਟਾਉਂਦਾ ਸੀ। ਸਾਥੀਆਂ ਦੇ ਦੱਸਣ ਮੁਤਾਬਿਕ ਜਦੋਂ ਹਰਸ਼ ਰਾਣਾ ਦਾ ਪੈਰ ਫਿਸਲ ਗਿਆ ਤੇ ਜਿਸਦੇ ਕਾਰਨ ਉਹ ਡੁੱਬਣ ਲੱਗਾ ਤਾਂ ਦੂਸਰਾ ਨੌਜਵਾਨ ਵੰਸ਼ ਨੇ ਉਸਨੂੰ ਬਚਾਉਣ ਲਈ ਪਾਣੀ ਦੇ ਵਿੱਚ ਛਲਾਂਗ ਮਾਰ ਦਿੱਤੀ।

ਇਸ ਤੋਂ ਬਾਅਦ ਉਹ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹ ਖੁਦ ਡੁੱਬ ਗਿਆ। ਲੋਕਾਂ ਦੇ ਦੱਸਣ ਮੁਤਾਬਿਕ ਜੋ ਹਰਸ਼ ਰਾਣਾ ਸੀ ਉਸ ਨੂੰ ਬਿਲਕੁਲ ਵੀ ਤੈਰਨਾ ਨਹੀਂ ਆਉਂਦਾ ਸੀ ਤੇ ਜੋ ਦੂਸਰਾ ਵੰਸ਼ ਉਹ ਤੈਰਨਾ ਜਾਣਦਾ ਸੀ ਇਸ ਲਈ ਉਸ ਨੇ ਦੂਸਰੇ ਨੂੰ ਬਚਾਉਣ  ਲਈ ਪਾਣੀ ਦੇ ਵਿੱਚ ਛਲਾਂਗ ਮਾਰ ਦਿੱਤੀ ਪਰ ਉਹ ਵੀ ਨਾਲ ਹੀ ਡੁੱਬ ਗਿਆ।

ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਉਪਰ ਪੁਲਿਸ ਪ੍ਰਸ਼ਾਸਨ ਪੁੱਜਿਆ ਜਿਸ ਤੋਂ ਬਾਅਦ ਗੋਤਾਖੋਰ ਦੀ ਟੀਮਾਂ ਨੂੰ ਬੁਲਾਇਆ ਗਿਆ। ਨੌਜਵਾਨਾਂ ਨੂੰ ਲੱਭਣ ਲਈ ਸਰਚ ਅਭਿਆਨ ਚਲਾਇਆ ਗਿਆ ਤੇ ਕੁਝ ਹੀ ਸਮੇਂ ਬਾਅਦ ਦੋਵੇਂ ਨੌਜਵਾਨਾਂ ਦੀਆਂ ਲਾਸ਼ ਦਰਿਆ ਵਿੱਚੋਂ ਬਰਾਮਦ ਹੋ ਗਈਆਂ।

ਇਹ ਵੀ ਪੜ੍ਹੋ : PM Modi Patiala Visit: ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ; ਪੀਐਮ ਮੋਦੀ ਦਾ ਪੰਜਾਬ ਸਰਕਾਰ ਉਤੇ ਵੱਡਾ ਹਮਲਾ

Trending news