Bathinda News: ਅਣਜਾਣ ਵਾਇਰਸ ਕਾਰਨ ਮਾਲਵੇ ਖੇਤਰ 'ਚ ਮੌਤ ਦੇ ਮੂੰਹ ਵਿੱਚ ਜਾ ਰਿਹੈ ਪਸ਼ੂ ਧਨ
Advertisement
Article Detail0/zeephh/zeephh2060630

Bathinda News: ਅਣਜਾਣ ਵਾਇਰਸ ਕਾਰਨ ਮਾਲਵੇ ਖੇਤਰ 'ਚ ਮੌਤ ਦੇ ਮੂੰਹ ਵਿੱਚ ਜਾ ਰਿਹੈ ਪਸ਼ੂ ਧਨ

Bathinda News: ਅਣਜਾਣ ਵਾਇਰਸ ਦੇ ਹਮਲੇ ਕਾਰਨ ਪਸ਼ੂ ਧਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਇਸ ਕਾਰਨ ਪਸ਼ੂ ਪਾਲਕਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਹੈ।

Bathinda News: ਅਣਜਾਣ ਵਾਇਰਸ ਕਾਰਨ ਮਾਲਵੇ ਖੇਤਰ 'ਚ ਮੌਤ ਦੇ ਮੂੰਹ ਵਿੱਚ ਜਾ ਰਿਹੈ ਪਸ਼ੂ ਧਨ

Bathinda News (ਕੁਲਬੀਰ ਬੀਰਾ): ਅੱਤ ਦੀ ਠੰਢ ਕਾਰਨ ਪਸ਼ੂ ਪਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਮਾਲਵੇ ਖੇਤਰ ਤੋਂ ਕਈ ਪਿੰਡਾਂ ਵਿੱਚ ਪਸ਼ੂ ਉਪਰ ਕਿਸੇ ਅਣਜਾਣ ਵਾਇਰਸ ਦੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ।

ਕਈ ਪਿੰਡਾਂ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਪਸ਼ੂ ਇਸ ਅਣਜਾਣ ਵਾਇਰਸ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਸੂਚਨਾ ਮਿਲਣ ਉਤੇ ਜਲੰਧਰ ਤੋਂ ਮਾਲਵੇ ਖੇਤਰ ਵਿੱਚ ਵਾਇਰਸ ਦੀ ਪਛਾਣ ਕਰਨ ਲਈ ਮਾਹਿਰ ਟੀਮਾਂ ਪੁੱਜੀਆਂ ਹਨ। ਇਸ ਵਾਇਰਸ ਕਾਰਨ ਦੁਧਾਰੂ ਪਸ਼ੂਆਂ ਦੇ ਫੇਫੜਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਨਮੂਨੀਆ ਹੋ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। 

ਜਲੰਧਰ ਤੋਂ ਡੰਗਰ ਡਾਕਟਰਾਂ ਦੀ ਸਪੈਸ਼ਲ ਟੀਮ ਸੈਂਪਲਿੰਗ ਲਈ ਪੁੱਜੀ ਹੈ। ਇਸ ਤੋਂ ਪਹਿਲਾਂ ਇਲਾਕੇ ਦੇ ਡਾਕਟਰਾਂ ਨੇ ਹੀ ਬਿਮਾਰ ਪਸ਼ੂਆਂ ਦੇ ਨਮੂਨੇ ਲਏ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਮੂੰਹ ਖੁਰ ਦੀ ਬਿਮਾਰੀ ਹੈ ਅਤੇ ਜਿਸ ਤੋਂ ਬਾਅਦ ਨਮੂਨੀਆਂ ਪਾਇਆ ਜਾ ਰਿਹਾ ਹੈ। ਇਸ ਕਾਰਨ ਮੌਤ ਹੋ ਰਹੀ ਹੈ।

ਇਹ ਬਿਮਾਰੀ ਇੱਕ ਤੋਂ ਦੂਸਰੇ ਪਸ਼ੂਆਂ ਨੂੰ ਲੱਗਣ ਦਾ ਵੀ ਡਰ ਹੈ ਅਤੇ ਜਲਦ ਹੀ ਇਸ ਬਿਮਾਰੀ ਉੱਤੇ ਕਾਬੂ ਪਾ ਲਿਆ ਜਾਵੇਗਾ। ਪਸ਼ੂ ਪਾਲਕਾਂ ਦੀ ਸ਼ਿਕਾਇਤ ਹੈ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਮਾਂ ਰਹਿੰਦੇ ਇਲਾਜ ਸ਼ੁਰੂ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਅਣਜਾਣ ਵਾਇਰਸ ਕਾਰਨ ਦੁਧਾਰੂ ਪਸ਼ੂਆਂ ਦੀ ਮੌਤ ਹੋ ਗੀ ਰਹੀ ਹੈ।

ਪਸ਼ੂ ਪਾਲਕਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਫੀ ਦਿਨਾਂ ਤੋਂ ਇਹ ਸਮੱਸਿਆ ਆਈ ਹੋਈ ਹੈ ਜਿਸ ਨਾਲ ਪਿੰਡ ਵਿੱਚ ਕਾਫੀ ਪਸ਼ੂ ਪਸ਼ੂਆਂ ਦੀ ਮੌਤ ਹੋ ਗਈ ਹੈ। ਡਾਕਟਰ ਵੀ ਦੇਖ ਕੇ ਜਾਂਦੇ ਹਨ ਪਰ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : Indian Army News: ਦ੍ਰਿਸ਼ਟੀ-10 ਨਾਲ ਭਾਰਤੀ ਫ਼ੌਜ ਪੰਜਾਬ 'ਚ ਪਾਕਿਸਤਾਨੀ ਸਰਹੱਦ 'ਤੇ ਰੱਖੇਗੀ ਬਾਜ਼ ਅੱਖ

ਬਿਮਾਰੀ ਸਮਝ ਨਹੀਂ ਆ ਰਹੀ। ਆਸਪਾਸ ਦੇ ਪਿੰਡਾਂ ਵਿੱਚ ਵੀ ਵੀ ਇਹ ਬਿਮਾਰ ਫੈਲ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ : Punjab Vigilance Bureau: ਹੁਣ ਬਿਜਲੀ ਸਮਝੌਤਿਆਂ 'ਤੇ ਵਿਜੀਲੈਂਸ ਦਾ ਸ਼ਿਕੰਜਾ; ਫਾਈਲਾਂ ਮੰਗਵਾ ਕੇ ਜਾਂਚ ਆਰੰਭੀ

 

Trending news