Trending Photos
Jabalpur Woman Covid Positive: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਕੋਰੋਨਾ ਦੇ ਕਹਿਰ ਨੇ ਲੋਕਾਂ ਦੀ ਮੁੜ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਤਾਜਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ ਦੀ ਇੱਕ 38 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਜਬਲਪੁਰ ਦੀ ਰਹਿਣ ਵਾਲੀ ਹੈ, ਫਿਲਹਾਲ ਔਰਤ ਆਪਣੇ ਘਰ 'ਚ (Woman Covid Positive)ਆਈਸੋਲੇਟ ਹੈ। ਔਰਤ ਦਾ ਟੈਸਟ ਜੀਨੋਮ ਸੀਕਵੈਂਸਿੰਗ ਲਈ ਲਿਆ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਔਰਤ BF.7 ਵੇਰੀਐਂਟ ਨਾਲ ਸੰਕਰਮਿਤ ਹੈ ਜਾਂ ਨਹੀਂ। ਔਰਤ 23 ਦਸੰਬਰ (Jabalpur Woman Covid Positive)ਨੂੰ ਆਪਣੇ ਪਤੀ ਅਤੇ ਬੇਟੀ ਨਾਲ ਅਮਰੀਕਾ ਤੋਂ ਵਾਪਸ ਆਈ ਸੀ।
ਦੂਜੇ ਪਾਸੇ, ਟੋਰਾਂਟੋ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਂਸਰ ਦਾ ਇਲਾਜ ਕਰਾ ਰਹੇ ਮਰੀਜ਼ਾਂ ਵਿੱਚ ਕਰੋਨਾ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ, ਚੇਨਈ, ਅਹਿਮਦਾਬਾਦ, ਪੁਣੇ, ਇੰਦੌਰ ਅਤੇ ਗੋਆ ਸਣੇ ਕਈ ਹਵਾਈ ਅੱਡਿਆਂ 'ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਨੇ 6 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ RT-PCR ਲਾਜ਼ਮੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ: Weather Update: ਪਹਾੜਾਂ 'ਤੇ ਬਰਫ਼ ਬਾਰੀ ਹੋਣ ਕਰਕੇ ਸਾਲ ਦੇ ਆਖਰੀ ਦਿਨ ਹੋਵੇਗੀ ਕੜਾਕੇ ਦੀ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਇਸ ਦੇ ਨਾਲ ਹੀ ਕੇਂਦਰ ਵੱਲੋਂ ਭਾਰਤ ਬਾਇਓਟੈੱਕ ਦੀ ਨੇਜ਼ਲ ਕੋਵਿਡ-19 ਵੈਕਸੀਨ iNCOVACC ਦੀ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਖੁਰਾਕ ਵਜੋਂ ਵਰਤੀ ਜਾਵੇਗੀ। ਦਰਅਸਲ 26 ਦਿਨਾਂ ਤੋਂ ਬਾਅਦ ਜਬਲਪੁਰ (Jabalpur Woman Covid Positive) ਵਿੱਚ ਇੱਕ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਵਰਤਮਾਨ ਵਿੱਚ, ਇਹ ਇੱਕੋ ਇੱਕ ਐਕਟਿਵ ਕੇਸ ਹੈ। ਸਰਕਾਰੀ ਰਿਕਾਰਡ ਅਨੁਸਾਰ ਜਬਲਪੁਰ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 68 ਹਜ਼ਾਰ 646 ਲੋਕ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 817 ਲੋਕਾਂ ਦੀ ਮੌਤ ਹੋ ਚੁੱਕੀ ਹੈ।