Coronavirus Cases in India: ਦੇਸ਼ 'ਚ ਹੋਲੀ ਤੋਂ ਬਾਅਦ ਕੋਰੋਨਾ ਦਾ ਵਧਿਆ ਖ਼ਤਰਾ! 400 ਤੋਂ ਵੱਧ ਮਾਮਲੇ ਆਏ ਸਾਹਮਣੇ
Advertisement
Article Detail0/zeephh/zeephh1605806

Coronavirus Cases in India: ਦੇਸ਼ 'ਚ ਹੋਲੀ ਤੋਂ ਬਾਅਦ ਕੋਰੋਨਾ ਦਾ ਵਧਿਆ ਖ਼ਤਰਾ! 400 ਤੋਂ ਵੱਧ ਮਾਮਲੇ ਆਏ ਸਾਹਮਣੇ

Coronavirus Cases in India: ਕੇਂਦਰ ਨੇ ਕੁਝ ਸੂਬਿਆਂ ਵਿੱਚ ਕੋਵਿਡ -19 ਪੌਜ਼ਟਿਵ ਦਰ ਵਿੱਚ ਹੌਲੀ ਹੌਲੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। 

 

Coronavirus Cases in India: ਦੇਸ਼ 'ਚ ਹੋਲੀ ਤੋਂ ਬਾਅਦ ਕੋਰੋਨਾ ਦਾ ਵਧਿਆ ਖ਼ਤਰਾ! 400 ਤੋਂ ਵੱਧ ਮਾਮਲੇ ਆਏ ਸਾਹਮਣੇ

Coronavirus Cases in India: ਹੋਲੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਕੋਰੋਨਾ (coronacase) ਦਾ ਡਰ ਭਾਰਤ ਵਿੱਚ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਦੇਸ਼ 'ਚ ਕੋਰੋਨਾ ਹੌਲੀ-ਹੌਲੀ ਮਰਦਾ ਨਜ਼ਰ ਆ ਰਿਹਾ ਸੀ ਪਰ ਮੌਸਮ 'ਚ ਬਦਲਾਅ ਦੇ ਵਿਚਾਲੇ (Coronavirus Cases in India)ਇੱਕ ਵਾਰ ਫਿਰ ਤੋਂ ਨਵੇਂ ਮਾਮਲੇ ਹੌਲੀ-ਹੌਲੀ ਵਧਣੇ ਸ਼ੁਰੂ ਹੋ ਗਏ ਹਨ। 

ਪਿਛਲੇ 5 ਹਫਤਿਆਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 11 ਦਿਨਾਂ ਤੋਂ ਦੇਸ਼ ਵਿੱਚ ਕੋਰੋਨਾ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਅੱਜ ਲਗਾਤਾਰ (Coronavirus Cases in India) ਦੂਜੇ ਦਿਨ ਦੇਸ਼ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ 400 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ 100 ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 456 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: Manisha Gulati News : ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਮੁੜ ਹਟਾਇਆ

ਇਸ ਦੇ ਨਾਲ ਹੀ ਕੇਂਦਰ ਨੇ (Coronavirus Cases in India)ਕੁਝ ਸੂਬਿਆਂ ਵਿੱਚ ਕੋਵਿਡ -19 ਪੌਜ਼ਟਿਵ ਦਰ ਵਿੱਚ ਹੌਲੀ ਹੌਲੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਨੂੰ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ। ਅੰਕੜਿਆਂ ਅਨੁਸਾਰ ਗੁਜਰਾਤ ਵਿੱਚ ਇੱਕ ਮੌਤ ਹੋਣ ਕਰਕੇ   ਮਰਨ ਵਾਲਿਆਂ ਦੀ ਗਿਣਤੀ 5,30,780 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਕੀਤੇ (Coronavirus Cases in India) ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 456 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਗਿਣਤੀ 4.46 ਕਰੋੜ ਹੋ ਗਈ ਹੈ, ਜਦੋਂ ਕਿ ਐਕਟਿਵ ਕੇਸ ਵੱਧ ਕੇ 3,406 ਹੋ ਗਏ ਹਨ।

Trending news