Khana News: ਖੰਨਾ 'ਚ ਭੁੱਕੀ ਨਾਲ ਭਰਿਆ ਕੰਟੇਨਰ ਫੜਿਆ, ਹਰਿਆਣਾ ਦੇ 3 ਤਸਕਰ ਕੀਤੇ ਗ੍ਰਿਫਤਾਰ
Advertisement
Article Detail0/zeephh/zeephh2074821

Khana News: ਖੰਨਾ 'ਚ ਭੁੱਕੀ ਨਾਲ ਭਰਿਆ ਕੰਟੇਨਰ ਫੜਿਆ, ਹਰਿਆਣਾ ਦੇ 3 ਤਸਕਰ ਕੀਤੇ ਗ੍ਰਿਫਤਾਰ

Khana News: ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। 

Khana News: ਖੰਨਾ 'ਚ ਭੁੱਕੀ ਨਾਲ ਭਰਿਆ ਕੰਟੇਨਰ ਫੜਿਆ, ਹਰਿਆਣਾ ਦੇ 3 ਤਸਕਰ ਕੀਤੇ ਗ੍ਰਿਫਤਾਰ

Khana News(Dharmindr Singh): ਖੰਨਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਉਨ੍ਹਾਂ ਨੂੰ ਨਾਕੇ 'ਤੇ ਕਾਬੂ ਕੀਤਾ ਗਿਆ। ਤਿੰਨਾਂ ਖ਼ਿਲਾਫ਼ ਥਾਣਾ ਸਮਰਾਲਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਰਧਾਲਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ, ਨਾਕਾਬੰਦੀ ਨੂੰ ਦੇਖ ਕੇ ਇੱਕ ਕੰਟੇਨਰ ਪਿੱਛੇ ਹੀ ਰੁਕ ਗਿਆ। ਪੁਲਿਸ ਨੂੰ ਸ਼ੱਕ ਹੋਣ 'ਤੇ ਪੁਲਸ ਪਾਰਟੀ ਕੰਟੇਨਰ ਦੇ ਨੇੜੇ ਪਹੁੰਚ ਗਈ। ਕੰਟੇਨਰ ਦੀ ਡਰਾਈਵਰ ਸੀਟ 'ਤੇ ਅਮਰਜੀਤ ਸਿੰਘ ਵਾਸੀ ਕਾਸਾਪੁਰ ਜ਼ਿਲ੍ਹਾ ਅੰਬਾਲਾ, ਸਤਨਾਮ ਸਿੰਘ ਵਾਸੀ ਅਹਿਮਦਪੁਰ ਜ਼ਿਲ੍ਹਾ ਅੰਬਾਲਾ ਅਤੇ ਹਿੰਮਤ ਸਿੰਘ ਵਾਸੀ ਗਡੋਲਾ ਜ਼ਿਲ੍ਹਾ ਯਮੁਨਾਨਗਰ ਬੈਠੇ ਸਨ। ਜਦੋਂ ਕੰਟੇਨਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕੁਇੰਟਲ ਭੁੱਕੀ ਬਰਾਮਦ ਹੋਈ। ਇਹ ਭੁੱਕੀ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: Chandigarh Mayor Election: ਹਾਈਕੋਰਟ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ, 6 ਫਰਵਰੀ ਬਹੁਤ ਦੂਰ, ਚੋਣ ਲਈ ਕੱਲ੍ਹ ਤੱਕ ਨਵੀਂ ਤਰੀਕ ਦੱਸੋ

ਐਸਐਸਪੀ ਕੌਂਡਲ ਨੇ ਦੱਸਿਆ ਕਿ ਅਮਰਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਪਿੰਜੌਰ ਥਾਣੇ (ਹਰਿਆਣਾ) ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਉਸ ਕੋਲੋਂ 14 ਕਿਲੋ ਭੁੱਕੀ ਬਰਾਮਦ ਹੋਈ। ਜਦੋਂਕਿ ਹਿੰਮਤ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ। 2014 ਵਿੱਚ ਮੱਧ ਪ੍ਰਦੇਸ਼ ਵਿੱਚ ਉਸ ਕੋਲੋਂ 50 ਕਿਲੋ ਅਫੀਮ ਬਰਾਮਦ ਹੋਈ ਸੀ। ਸਤਨਾਮ ਸਿੰਘ ਖਿਲਾਫ ਦਰਜ ਕੀਤਾ ਗਿਆ ਇਹ ਪਹਿਲਾ ਮਾਮਲਾ ਹੈ। ਤਿੰਨਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Sadhu Singh Dharamsot: ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਦੇ OSD ਨੂੰ ਬਣਾਇਆ ਗਵਾਹ, ਬਿਆਨ ਕਰਵਾਏ ਦਰ

 ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਹ ਭੁੱਕੀ ਨਾਲ ਭਰਿਆ ਕੰਟੇਨਰ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਲਈ ਆ ਰਹੇ ਸਨ। ਤਿੰਨਾਂ ਖ਼ਿਲਾਫ਼ ਥਾਣਾ ਸਮਰਾਲਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Trending news