ਦਿਲਚਸਪ ਹੈ ਕਿ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਕੁਝ ਦੇਰ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਾਂਗਰਸ ਦੇ 2 ਸਾਬਕਾ ਮੁੱਖ ਮੰਤਰੀਆਂ ਨੂੰ ਲੈਕੇ ਕਾਂਗਰਸ ਪਾਰਟੀ ’ਤੇ ਵਿਅੰਗ ਕੱਸਿਆ ਹੈ।
Trending Photos
CM Bhagwant Mann tweet to Rahul Gandhi: ਭਾਰਤ ਜੋੜੋ ਯਾਤਰਾ ’ਚ ਰਾਹੁਲ ਗਾਂਧੀ ਦੀ ਮੁੱਖ ਮੰਤਰੀ ਮਾਨ ਨੂੰ ਦਿੱਤੀ ਨਸੀਹਤ ਨੇ ਪੰਜਾਬ ’ਚ ਸਿਆਸੀ ਪਾਰਾ ਵਧਾ ਦਿੱਤਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੇ ਰਾਹੁਲ ਗਾਂਧੀ ਲਈ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ।
CM ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ, "ਰਾਹੁਲ ਜੀ ਪੰਜਾਬ 'ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ..ਮੈਨੂੰ CM ਪੰਜਾਬ ਦੀ ਜਨਤਾ ਨੇ ਬਣਾਇਆ ਹੈ ਤੇ 'ਚੰਨੀ ਜੀ' ਨੂੰ ਰਾਹੁਲ ਗਾਂਧੀ ਨੇ..ਤੁਸੀਂ 2 ਮਿੰਟ 'ਚ ਚੁਣੇ ਹੋਏ CM ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜਤ ਕਰਕੇ ਹਟਾ ਦਿੱਤਾ ਸੀ। ਯਾਤਰਾ ਦੌਰਾਨ ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ..ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ।
ਰਾਹੁਲ ਜੀ ਪੰਜਾਬ 'ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ..ਮੈਨੂੰ CM ਪੰਜਾਬ ਦੀ ਜਨਤਾ ਨੇ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ..ਤੁਸੀਂ 2 ਮਿੰਟ 'ਚ ਚੁਣੇ ਹੋਏ CM ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜਤ ਕਰਕੇ ਹਟਾ ਦਿੱਤਾ ਸੀ.ਯਾਤਰਾ ਦੌਰਾਨ ਪੰਜਾਬ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਨੇ..ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ https://t.co/YmpE1fQAKY
— Bhagwant Mann (@BhagwantMann) January 16, 2023
ਦਿਲਚਸਪ ਹੈ ਕਿ ਰਾਹੁਲ ਗਾਂਧੀ ਦੀ ਟਿੱਪਣੀ ਤੋਂ ਕੁਝ ਦੇਰ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਾਂਗਰਸ ਦੇ 2 ਸਾਬਕਾ ਮੁੱਖ ਮੰਤਰੀਆਂ ਬਾਰੇ ਵਿਅੰਗ ਕੱਸਿਆ ਹੈ। CM ਮਾਨ ਨੇ ਆਪਣੇ ਟਵੀਟ ’ਚ ਦੱਸਿਆ ਕਿ ਕਿਵੇਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਦੇ ਮੁਕਾਬਲੇ ’ਚ ਅਚਾਨਕ ਹਾਈ ਕਮਾਨ ਦੇ ਕਹਿਣ ’ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਸੀ।
ਉਨ੍ਹਾਂ ਕਾਂਗਰਸ ਨੂੰ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ 7 ਪੰਨਿਆਂ ਦਾ ਲੰਮਾ-ਚੌੜਾ ਅਸਤੀਫ਼ਾ ਭੇਜਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਸਤੀਫ਼ੇ ’ਚ ਇਹ ਤੱਕ ਕਿਹਾ ਸੀ ਕਿ ਕਾਂਗਰਸ ਨੂੰ ਉਨ੍ਹਾਂ ਨੂੰ ਜਲੀਲ ਕੀਤਾ।
ਦੱਸ ਦੇਈਏ ਕਿ ਅੱਜ ਹੁਸ਼ਿਆਰਪੁਰ ’ਚ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਗਵੰਤ ਮਾਨ (Bhagwant Mann) ਨੂੰ ਦਿੱਲੀ ’ਚ ਬੈਠੇ ਅਰਵਿੰਦ ਕੇਜਰੀਵਾਲ (Arvind Kejriwal) ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ।
ਪੰਜਾਬ ਦੇ CM ਨੂੰ ਕਹਿਣਾ ਚਾਹੁੰਦਾ ਹਾਂ...ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ...ਤੁਸੀਂ ਪੰਜਾਬ ਦੇ CM ਹੋ...ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ...ਦਿੱਲੀ-ਕੇਜਰੀਵਾਲ ਦੇ ਦਬਾਅ ’ਚ ਨਹੀਂ ਆਉਣਾ ਚਾਹੀਦਾ। ਇਹ ਪੰਜਾਬ ਦੇ ਲਈ ਇੱਜਤ ਦੀ ਗੱਲ ਹੈ। ਤੁਹਾਨੂੰ ਕਿਸਾਨਾਂ-ਮਜ਼ਦੂਰਾਂ ਦੀ ਗੱਲ ਸੁਣ ਕੇ ਕੰਮ ਕਰਨਾ ਚਾਹੀਦਾ ਹੈ, ਕਿਸੇ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ ਹੈ। ਕਾਂਗਰਸ ਦੀ ਸਰਕਾਰ ’ਚ ਪੰਜਾਬ ਇਥੋਂ ਹੀ ਚਲਦਾ ਸੀ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਰਾਹੁਲ ਗਾਂਧੀ ਕੀ ਜਵਾਬ ਦਿੰਦੇ ਹਨ ਜਾਂ ਮਾਮਲਾ ਠੰਡਾ ਪੈਂਦਾ ਹੈ, ਇਹ ਵੇਖਣਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਭੁੱਲਰ ਦਾ ਦਾਅਵਾ, "ਟਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ 367.67 ਕਰੋੜ ਵੱਧ ਕਮਾਏ"