Students Clash News: ਸਰਕਾਰੀ ਸਕੂਲ ਦੇ ਵਿਦਿਆਰਥੀਆਂ 'ਚ ਝੜਪ; ਹਥਿਆਰ ਲੈ ਕੇ ਪੁੱਜੇ ਸਟੂਡੈਂਟਸ
Advertisement
Article Detail0/zeephh/zeephh2000915

Students Clash News: ਸਰਕਾਰੀ ਸਕੂਲ ਦੇ ਵਿਦਿਆਰਥੀਆਂ 'ਚ ਝੜਪ; ਹਥਿਆਰ ਲੈ ਕੇ ਪੁੱਜੇ ਸਟੂਡੈਂਟਸ

Students Clash News: ਲੁਧਿਆਣਾ ਪੀਏਯੂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ। ਵਿਦਿਆਰਥੀ ਸਕੂਲ ਦੇ ਬਾਹਰ ਤੇਜਧਾਰ ਹਥਿਆਰ ਲੈਕੇ ਪੁੱਜ ਗਏ।

Students Clash News: ਸਰਕਾਰੀ ਸਕੂਲ ਦੇ ਵਿਦਿਆਰਥੀਆਂ 'ਚ ਝੜਪ; ਹਥਿਆਰ ਲੈ ਕੇ ਪੁੱਜੇ ਸਟੂਡੈਂਟਸ

Students Clash News: ਲੁਧਿਆਣਾ ਪੀਏਯੂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ। ਵਿਦਿਆਰਥੀ ਸਕੂਲ ਦੇ ਬਾਹਰ ਤੇਜਧਾਰ ਹਥਿਆਰ ਲੈਕੇ ਪੁੱਜ ਗਏ। ਤਣਾਅਪੂਰਨ ਮਾਹੌਲ ਨੂੰ ਵੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਪੀਸੀਆਰ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਲੁਧਿਆਣਾ ਦੇ ਸਭ ਤੋਂ ਵੱਡੇ ਸਰਕਾਰੀ ਅਤੇ ਨਾਮਵਰ ਸਕੂਲ ਪੀਏਯੂ ਦੇ ਵਿਦਿਆਰਥੀ ਸਕੂਲ ਤੋਂ ਬਾਹਰ ਪੀਏਯੂ ਕੈਂਪਸ ਵਿੱਚ ਭਿੜ ਪਏ।

ਇੰਨਾ ਹੀ ਨਹੀਂ ਪੀਏਯੂ ਕੈਂਪਸ ਦੇ ਸਿਕਿਉਰਿਟੀ ਗਾਰਡਾਂ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀ ਆਪਣੇ ਨਾਲ ਤਿੱਖੇ ਹਥਿਆਰ ਲੈ ਕੇ ਆਏ ਸਨ। ਜਿਸ ਨੂੰ ਲੈ ਕੇ ਸਕੂਲ ਪ੍ਰਿੰਸੀਪਲ ਵੱਲੋਂ ਵੀ ਸਖ਼ਤ ਨੋਟਿਸ ਲਿਆ ਗਿਆ। ਬੱਚਿਆਂ ਦੇ ਮਾਂ-ਬਾਪ ਨੂੰ ਬੁਲਾ ਕੇ ਸਖਤ ਚਿਤਾਵਨੀ ਵੀ ਦਿੱਤੀ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਵਿਭਾਗ ਦੇ ਧਿਆਨ ਵਿੱਚ ਵੀ ਇਸ ਗੱਲ ਨੂੰ ਲਿਆਂਦਾ ਤੇ ਉਨ੍ਹਾਂ ਵੱਲੋਂ ਪੀਸੀਆਰ ਗਸਤ ਵਧਾਉਣ ਦੀ ਮੰਗ ਕੀਤੀ ਗਈ  ਹੈ।

ਇਹ ਵੀ ਪੜ੍ਹੋ : Modi Cabinet Reshuffle: ਮੋਦੀ ਕੈਬਨਿਟ 'ਚ ਵੱਡਾ ਫੇਰਬਦਲ; ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਅਸਤੀਫ਼ਾ

ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਸੁਧਰਨ ਦਾ ਇੱਕ ਮੌਕਾ ਦਿੰਦੇ ਹੋਏ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਘਟਨਾ ਨਾ ਹੋਵੇ। ਦੁਬਾਰਾ ਇਸ ਗੱਲ ਨੂੰ ਲੈ ਕੇ ਉਨ੍ਹਾਂ ਵੱਲੋਂ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਪੀਸੀਆਰ ਗਸਤ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਸਾਹਮਣੇ ਆਵੇ।

ਇਹ ਵੀ ਪੜ੍ਹੋ : RBI MPC Policy News: ਆਰਬੀਆਈ ਨੇ ਵਿਆਜ ਦਰਾਂ 'ਚ ਨਹੀਂ ਕੀਤੀ ਕੋਈ ਤਬਦੀਲੀ, ਯੂਪੀਆਈ ਭੁਗਤਾਨ 'ਚ ਵੱਡਾ ਬਦਲਾਅ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news