CM Bhagwant Mann: ਮੁੱਖ ਮੰਤਰੀ ਵੱਲੋਂ 10ਵੀਂ ਜਮਾਤ 'ਚੋਂ ਅੱਵਲ ਆਏ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ
Advertisement
Article Detail0/zeephh/zeephh1712485

CM Bhagwant Mann: ਮੁੱਖ ਮੰਤਰੀ ਵੱਲੋਂ 10ਵੀਂ ਜਮਾਤ 'ਚੋਂ ਅੱਵਲ ਆਏ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ

CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।

CM Bhagwant Mann: ਮੁੱਖ ਮੰਤਰੀ ਵੱਲੋਂ 10ਵੀਂ ਜਮਾਤ 'ਚੋਂ ਅੱਵਲ ਆਏ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ

CM Bhagwant Mann: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਨੂੰ 51 ਹਜ਼ਾਰ ਰੁਪਏ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਅੱਜ ਪੰਜਾਬ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜੇ ਐਲਾਨੇ ਗਏ..ਸਾਡੀਆਂ ਧੀਆਂ ਨੇ ਮੁੜ ਤੋਂ ਬਾਜ਼ੀ ਮਾਰੀ ਹੈ…ਪਹਿਲੇ ਤੇ ਦੂਜੇ ਸਥਾਨ ਉਪਰ ਫ਼ਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ‘ਤੇ ਮਾਨਸਾ ਜ਼ਿਲ੍ਹਾ ਰਿਹਾ ਹੈ…ਪਾਸ ਹੋਏ ਸਾਰੇ ਬੱਚਿਆਂ ਤੇ ਮਾਪੇ-ਅਧਿਆਪਕਾਂ ਨੂੰ ਵੀ ਮੁਬਾਰਕਾਂ… ਵਾਅਦੇ ਮੁਤਾਬਕ- ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਕਾਬਿਲੇਗੌਰ ਹੈ ਕਿ ਅੱਜ ਸਵੇਰੇ ਨਤੀਜੇ ਦਾ ਐਲਾਨ ਕਰਦੇ ਹੋਏ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਨੇ ਆਖਿਆ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ 650 ’ਚੋਂ 650 ਅੰਕਾਂ ਨਾਲ ਪਹਿਲੇ, ਇਸ ਸਕੂਲ ਦੀ ਹੀ ਨਵਜੋਤ 648 ਅੰਕਾਂ ਨਾਲ ਦੂਜੇ ਤੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਹਰਮਨਦੀਪ ਕੌਰ ਨੇ 646 ਅੰਕਾਂ ਨਾਲ ਤੀਜੇ ਸਥਾਨ ਰਹੀ ਹੈ।

ਇਹ ਵੀ ਪੜ੍ਹੋ : AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਿਆ ਕਾਂਗਰਸ ਪਾਰਟੀ ਦਾ ਸਮਰਥਨ, ਜਾਣੋ ਪੂਰਾ ਮਾਮਲਾ

10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 97.54 ਫੀਸਦੀ ਰਿਹਾ। ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.76 ਰਹੀ ਤੇ ਪ੍ਰਾਈਵੇਟ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97 ਰਹੀ। ਵਿਦਿਆਰਥੀ ਸ਼ਨਿੱਚਰਵਾਰ ਸਵੇਰੇ 8 ਵਜੇ ਤੋਂ ਪ੍ਰੀਖਿਆ ਦੇ ਨਤੀਜੇ ਦੇਖ ਸਕਣਗੇ। ਪ੍ਰੀਖਿਆ ਵਿੱਚ 2 ਲੱਖ 81 ਹਜ਼ਾਰ 327 ਵਿਦਿਆਰਥੀ ਬੈਠੇ ਸਨ। ਜਿਨ੍ਹਾਂ ਵਿੱਚੋਂ 2 ਲੱਖ 74 ਹਜ਼ਾਰ 400 ਪਾਸ ਹੋਏ। 653 ਵਿਦਿਆਰਥੀ ਫੇਲ੍ਹ ਹੋਏ ਹਨ।

ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ! ਫਰਜ਼ੀ ਆਈਡੀ ਨਾਲ ਜੁੜੇ ਲੱਖਾਂ ਸਿਮ ਕਾਰਡ ਕੀਤੇ ਬਲਾਕ

 

Trending news