ਚੰਡੀਗੜ ਨਿਗਮ ਨੇ CM house ਦਾ ਕੱਟਿਆ ਚਲਾਨ, ਘਰ ਦੇ ਬਾਹਰ ਲੱਗਿਆ ਸੀ ਕੂੜੇ ਦਾ ਢੇਰ
Advertisement
Article Detail0/zeephh/zeephh1270420

ਚੰਡੀਗੜ ਨਿਗਮ ਨੇ CM house ਦਾ ਕੱਟਿਆ ਚਲਾਨ, ਘਰ ਦੇ ਬਾਹਰ ਲੱਗਿਆ ਸੀ ਕੂੜੇ ਦਾ ਢੇਰ

ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਹਾਇਸ਼ ਦੇ ਬਾਹਰ ਰੋਜ਼ਾਨਾ ਫੁੱਟਪਾਥ ’ਤੇ ਕੂੜਾ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਇਲਾਕੇ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਕੂੜਾ ਸੁੱਟਣਾ ਜਾਰੀ ਸੀ।

ਚੰਡੀਗੜ ਨਿਗਮ ਨੇ CM house ਦਾ ਕੱਟਿਆ ਚਲਾਨ, ਘਰ ਦੇ ਬਾਹਰ ਲੱਗਿਆ ਸੀ ਕੂੜੇ ਦਾ ਢੇਰ

ਚੰਡੀਗੜ: ਸਵੇਰੇ ਮੁੱਖ ਮੰਤਰੀ ਭਗੰਵਤ ਮਾਨ ਦੀ ਰਿਹਾਇਸ਼ ਬਾਹਰ ਕੂੜਾ ਸੁੱਟਣ ਕਾਰਨ ਨਗਰ ਨਿਗਮ ਦੇ ਅਧਿਕਾਰੀ ਵਲੋਂ ਚਲਾਨ ਕੱਟ ਦਿੱਤਾ ਗਿਆ। ਇਸ ਮਾਮਲੇ ਸਬੰਧੀ ਏਰੀਆ ਦੇ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਆਏ ਮਹਿਮਾਨਾਂ ਦੁਆਰਾ ਕੂੜਾ ਸੁੱਟਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

 

ਸਫ਼ਾਈ ਕਰਮਚਾਰੀਆਂ ਦੇ ਰੋਕਣ ਦੇ ਬਾਵਜੂਦ ਰੋਜ਼ਾਨਾ ਸੁੱਟਿਆ ਜਾ ਰਿਹਾ ਸੀ ਕੂੜਾ

ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਹਾਇਸ਼ ਦੇ ਬਾਹਰ ਰੋਜ਼ਾਨਾ ਫੁੱਟਪਾਥ ’ਤੇ ਕੂੜਾ ਸੁੱਟ ਦਿੱਤਾ ਜਾਂਦਾ ਹੈ, ਜਿਸ ਨਾਲ ਇਲਾਕੇ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਦੇ ਵਾਰ-ਵਾਰ ਰੋਕਣ ਦੇ ਬਾਵਜੂਦ ਕੂੜਾ ਸੁੱਟਣਾ ਜਾਰੀ ਸੀ, ਜਿਸ ਤੋਂ ਬਾਅਦ ਚਲਾਣ ਕੱਟਿਆ ਗਿਆ ਹੈ। ਉਮੀਦ ਹੈ ਕਿ ਹੁਣ ਇਹ ਸਭ ਰੁੱਕ ਜਾਵੇਗਾ। ਮੁੱਖ ਮੰਤਰੀ ਦੁਆਰਾ ਦੂਜਿਆਂ ਲਈ ਮਿਸਾਲ ਕਾਇਮ ਕਰਨੀ ਹੁੰਦੀ ਹੈ, ਪਰ ਇੱਥੇ ਉਨ੍ਹਾਂ ਦਾ ਆਪਣਾ ਘਰ ਹੀ ਠੀਕ ਨਹੀਂ ਹੈ।  

 

fallback

 

 

10 ਹਜ਼ਾਰ ਰੁਪਏ ਦਾ ਕੱਟਿਆ ਚਲਾਨ

ਚੰਡੀਗੜ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ 10 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸੈਕਟਰ 2 ਦੀ ਕੋਠੀ ਨੰਬਰ 7 ਦੇ ਬਾਹਰ ਕੂੜੇ ਦਾ ਢੇਰ ਲੱਗਿਆ ਹੋਇਆ ਸੀ ਜਿਸਤੋਂ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ਼. ਦੇ ਡੀ. ਐੱਸ. ਪੀ ਹਰਜਿੰਦਰ ਸਿੰਘ ਦੇ ਨਾਮ ’ਤੇ ਚਲਾਣ ਜਾਰੀ ਕੀਤਾ ਗਿਆ ਹੈ, ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਡਿਊਟੀ ਨਿਭਾ ਰਹੇ ਹਨ।

 

WATCH LIVE TV 

Trending news