Chamkaur Sahib: ਡਾ. ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ
Advertisement
Article Detail0/zeephh/zeephh2294686

Chamkaur Sahib: ਡਾ. ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ

Chamkaur Sahib: ਵਿਧਾਇਕ ਡਾ. ਚੰਨੀ ਨੇ ਕਿਹਾ ਕਿ ਇਹ ਗੱਲ ਸਾਫ ਹੈ ਕਿ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ ਜਲਦ ਹੀ ਦੋ ਡਾਕਟਰ ਹੋਰ ਇਸ ਜਗ੍ਹਾ ਦੇ ਉੱਤੇ ਆ ਜਾਣਗੇ। ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇਗੀ।

Chamkaur Sahib: ਡਾ. ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਦੌਰਾ ਕਰਕੇ ਲਿਆ ਜਾਇਜ਼ਾ

Chamkaur Sahib(Manpreet Chahal): ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਵਿਧਾਇਕ ਵੱਲੋਂ ਇਸ ਮੌਕੇ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਮਰੀਜ਼ਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਹਸਪਤਾਲ ਵਿੱਚ ਜੋ ਕਮੀਆਂ ਅਤੇ ਸ਼ਿਕਾਇਤਾਂ ਮਿਲੀਆਂ ਉਹਨਾਂ ਨੂੰ ਦੂਰ ਕਰਨ ਦੀ ਗੱਲ ਆਖੀ ਗਈ।

ਵਿਧਾਇਕ ਡਾ. ਚੰਨੀ ਨੇ ਕਿਹਾ ਕਿ ਇਹ ਗੱਲ ਸਾਫ ਹੈ ਕਿ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਹੈ ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ ਜਲਦ ਹੀ ਦੋ ਡਾਕਟਰ ਹੋਰ ਇਸ ਜਗ੍ਹਾ ਦੇ ਉੱਤੇ ਆ ਜਾਣਗੇ। ਜਿਸ ਨਾਲ ਆਮ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਮੌਕੇ ਉਹਨਾਂ ਵੱਲੋਂ ਪੁਰਾਣੀਆਂ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਇਸ ਜਗ੍ਹਾਂ ਤੋਂ ਜਿਹੜੇ ਲੋਕ ਨੁਮਾਇੰਦਗੀ ਕਰ ਚੁੱਕੇ ਹਨ। ਉਹਨਾਂ ਵੱਲੋਂ ਇਲਾਕੇ ਵਿੱਚ ਸਿਹਤ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਸਗੋਂ ਆਪਣਾ ਖਿਆਲ ਰੱਖਦੇ ਹੋਏ ਸਿਰਫ ਰੇਤਾ ਹੀ ਵੇਚਿਆ ਗਿਆ ਹੈ।

ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੈਡੀਕਲ ਕਾਲਜ ਬਣਾ ਰਹੀ ਹੈ। ਜਿਸ ਨਾਲ ਜਲਦ ਹੀ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਪੁਰਾਣੀਆਂ ਸਰਕਾਰਾਂ ਨੂੰ ਨਾ ਤਾਂ ਸਿਹਤ ਅਤੇ ਨਾ ਹੀ ਪੜ੍ਹਾਈ ਵੱਲ ਧਿਆਨ ਦਿੱਤਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਨ੍ਹਾਂ ਮੁੱਦਿਆਂ ਉੱਤੇ ਵਿਸ਼ੇਸ਼ ਤੌਰ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: Barnala Murder News: ਬਰਨਾਲਾ ਪੁਲਿਸ ਨੇ ਟਰੱਕ ਡਰਾਈਵਰ ਦੀ ਹੱਤਿਆ ਦੀ ਗੁੱਥੀ ਸੁਲਝਾਈ; ਪਤੀ-ਪਤਨੀ ਗ੍ਰਿਫ਼ਤਾਰ

 

ਇਸ ਮੌਕੇ ਮੌਜੂਦਾ ਡਾਕਟਰਾਂ ਵੱਲੋਂ ਵਿਧਾਇਕ ਨੂੰ ਦੱਸਿਆ ਗਿਆ ਕਿ ਐਂਬੂਲੈਂਸ ਹੋਸਪਿਟਲ ਦੇ ਵਿੱਚ ਜ਼ਰੂਰ ਮੌਜੂਦ ਹੈ ਪਰ ਉਸ ਨੂੰ ਚਲਾਉਣ ਲਈ ਡਰਾਈਵਰ ਨਹੀਂ ਹੈ। ਜਿਸ ਨਾਲ ਕਈ ਵਾਰੀ ਐਮਰਜੈਂਸੀ ਦੇ ਹਾਲਾਤ ਤਾਂ ਦੇ ਵਿੱਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਹੈ।

ਇਹ ਵੀ ਪੜ੍ਹੋ: Anmol Gagan Maan Marriage: ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਮੰਤਰੀ ਅਨਮੋਲ ਗਗਨ ਮਾਨ ਤੇ ਸ਼ਾਹਬਾਜ਼ ਸਿੰਘ ਸੋਹੀ

Trending news