Drone Didis News: ਪ੍ਰਧਾਨ ਮੰਤਰੀ ਡਰੋਨ ਦੀਦੀ ਯੋਜਨਾ 2024 ਦੇ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਲਈ ਹੈ। ਇਸ ਯੋਜਨਾ ਦੇ ਰਾਹੀਂ ਔਰਤਾਂ ਨੂੰ ਆਤਮ ਨਿਰਭਰ ਤੇ ਕਮਾਈ ਦੇ ਸਾਧਨਾ ਨਾਲ ਜੋੜਿਆ ਜਾ ਰਿਹਾ ਹੈ।
Trending Photos
Drone Didis News (ਬਿਮਲ ਸ਼ਰਮਾ): ਪ੍ਰਧਾਨ ਮੰਤਰੀ ਡਰੋਨ ਦੀਦੀ ਯੋਜਨਾ 2024 ਦੇ ਤਹਿਤ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਲਈ ਹੈ।ਇਸ ਯੋਜਨਾ ਦੇ ਰਾਹੀਂ ਔਰਤਾਂ ਨੂੰ ਆਤਮ ਨਿਰਭਰ ਤੇ ਕਮਾਈ ਦੇ ਸਾਧਨਾ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਡਰੋਨ ਦੀਦੀ ਯੋਜਨਾ 'ਚ ਜ਼ਿਲ੍ਹਾ ਰੂਪਨਗਰ ਦੇ ਦੋ ਪਿੰਡਾਂ ਵਿੱਚੋਂ ਦੋ ਪਾਇਲਟ ਡਰੋਨ ਦੀਦੀ ਨੂੰ ਡਰੋਨ ਉਡਾਉਣ, ਡਾਟਾ ਟਰਾਂਸਫਰ ਕਰਨਾ ਤੇ ਡਰੋਨ ਦੀ ਸਾਂਭ-ਸੰਭਾਲ ਦੀ ਸਿਖਲਾਈ ਦਿੱਤੀ ਗਈ ਹੈ। ਇਸ ਵਿੱਚ ਔਰਤਾਂ ਨੂੰ ਡਰੋਨ ਦੀ ਵਰਤੋਂ ਕਰਕੇ ਵੱਖ-ਵੱਖ ਖੇਤੀ ਦੇ ਕੰਮਾਂ ਲਈ ਸਿਖਲਾਈ ਦਿੱਤੀ ਜਾਵੇਗੀ ਜਿਵੇਂ ਕਿ ਡਰੋਨਾਂ ਰਾਹੀਂ ਫਸਲਾਂ ਦੀ ਨਿਗਰਾਨੀ ਕਰਨਾ, ਕੀਟਨਾਸ਼ਕਾਂ ਤੇ ਖਾਦਾਂ ਦਾ ਛਿੜਕਾਅ ਕਰਨਾ ਤੇ ਬੀਜ ਬੀਜਣਾ ਆਦਿ ਦਾ ਛੜਕਾਅ ਕਿਵੇਂ ਕਰਨਾ ਹੈ।
ਇਹ ਸਾਰੀ ਜਾਣਕਾਰੀ ਡਰੋਨ ਦੀਦੀ ਨੂੰ ਦਿੱਤੀ ਜਾਂਦੀ ਹੈ ਤੇ ਇਫਕੋ ਕੰਪਨੀ ਦੇ ਨਾਲ ਮਿਲ ਕੇ ਪੰਜਾਬ ਦੇ ਹਰ ਇੱਕ ਪਿੰਡਾਂ ਦੇ ਵਿੱਚ ਛੋਟੇ ਛੋਟੇ ਕੈਂਪ ਲਗਾ ਕੇ ਖੇਤੀ ਨੂੰ ਆਧੁਨਿਕ ਕਰਨ ਦੇ ਮਕਸਦ ਨਾਲ ਜਿਮੀਂਦਾਰਾਂ ਤੇ ਛੋਟੇ ਕਿਸਾਨਾਂ ਨਾਲ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਕਿਸਾਨ ਵੀ ਇਸ ਚੀਜ਼ ਦਾ ਲਾਹਾ ਲੈ ਰਹੇ ਹਨ ਕਿਉਂਕਿ ਆਏ ਦਿਨ ਮਜ਼ਦੂਰੀ ਦੀ ਦਿੱਕਤ ਤੇ ਮਹਿੰਗੀ ਮਜ਼ਦੂਰੀ ਦੇ ਕਰਕੇ ਜਿਮੀਂਦਾਰ ਦਾ ਕਾਫੀ ਨੁਕਸਾਨ ਤੇ ਸਮਾਂ ਖਰਾਬ ਹੁੰਦਾ ਹੈ।
ਗੱਲ ਕਰੀਏ ਡਰੋਨ ਦੀ ਤਾਂ ਇਸ ਡਰੋਨ ਦੀ ਟ੍ਰੇਨਿੰਗ ਲਈ ਇਫਕੋ ਕੰਪਨੀ ਵੱਲੋਂ ਔਰਤਾਂ ਨੂੰ ਸਵੇ ਰੁਜ਼ਗਾਰ ਦੇਣ ਲਈ ਅਤੇ ਉਨ੍ਹਾਂ ਨੂੰ ਡਰੋਨ ਪਾਇਲਟ ਬਣਾਉਣ ਲਈ ਟਰੇਨ ਕੀਤਾ ਗਿਆ ਹੈ। ਕੰਪਨੀ ਵੱਲੋਂ ਡਰੋਨ ਦੀਦੀ ਪ੍ਰੋਜੈਕਟ ਵਿੱਚ ਜਿਹੜੀਆਂ ਔਰਤਾਂ ਕਾਮਯਾਬ ਹੁੰਦੀਆਂ ਹਨ ਉਨ੍ਹਾਂ ਨੂੰ ਕੰਪਨੀ ਵੱਲੋਂ ਡਰੋਨ ਉਡਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਡ੍ਰੋਨ ਉਡਾਉਣ ਦਾ ਸਰਟੀਫਿਕੇਟ ਤੇ ਡਰੋਨ ਦੇ ਰੱਖ ਰਖਾਵ ਤੇ ਲਿਜਾਣ ਲਈ ਕੰਪਨੀ ਵੱਲੋਂ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਵਿੱਚ ਇੱਕ ਡਰੋਨ ਨੂੰ ਲੈ ਜਾਣ ਦੇ ਲਈ ਛੋਟਾ ਥ੍ਰੀ ਵੀਲਰ ਤੇ ਡਰੋਨ ਦੀ ਅਸੈਸਰੀ ਤੇ ਇੱਕ ਛੋਟਾ ਜਨਰੇਟਰ ਜੋ ਕਿ ਥ੍ਰੀ ਵੀਲਰ ਵਿੱਚ ਇਨਵਿਲਟ ਹੈ ਇਸ ਦੇ ਨਾਲ ਦੋ ਤੋਂ ਚਾਰ ਬੰਦਿਆਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ।
ਇਫਕੋ ਕੰਪਨੀ ਉਤੇ ਡਰੋਨ ਦੀਦੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਇਸ ਸੁਵਿਧਾ ਦਾ ਲਾਭ ਮਿਲ ਸਕੇ ਤੇ ਇਸ ਦੇ ਬਾਰੇ ਕਿਸਾਨਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਇਹ ਡਰੋਨ ਦੀਦੀ ਦੀ ਮਦਦ ਨਾਲ ਇੱਕ ਕਿੱਲੇ ਦੇ ਵਿੱਚ 250 ਤੋਂ ਲੈ ਕੇ 300 ਰੁਪਏ ਖਰਚ ਆਪਣੇ ਖੇਤਾਂ ਦੇ ਵਿੱਚ ਕੀਟ ਨਾਸ਼ਕ ਦਵਾਈਆਂ ਤੇ ਖੇਤੀ ਦੀ ਦੇਖਭਾਲ ਦੇ ਨਾਲ ਨਾਲ ਖੇਤਾਂ ਦੇ ਵਿੱਚ ਬੀਜਾਂ ਦਾ ਛੜਕਾਅ ਕੀਤਾ ਜਾ ਸਕਦਾ ਹੈ।
ਸਿਰਫ਼ ਖੇਤ ਦੀ ਇੱਕ ਵੱਟ ਉਤੇ ਖੜ੍ਹੇ ਹੋ ਕੇ ਕੁਝ ਹੀ ਸਮੇਂ ਦੇ ਵਿੱਚ ਪੂਰੇ ਖੇਤਾਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ-ਵਿੱਚ ਆਪਣੇ ਦਵਾਈਆਂ ਦਾ ਛੜਕਾਅ ਆਪਣੀ ਫਸਲਾਂ ਦੇ ਉੱਪਰ ਆਸਾਨੀ ਨਾਲ ਤੇ ਘੱਟ ਸਮੇਂ ਵਿੱਚ ਕਰ ਸਕਦੇ ਹਨ।
ਇਸ ਸੰਬੰਧ ਵਿੱਚ ਗੰਭੀਰਪੁਰ ਦੀ ਰਹਿਣ ਵਾਲੀ ਪਾਇਲਟ ਡਰੋਨ ਦੀਦੀ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਇਸ ਕਿੱਤੇ ਨੂੰ ਹਾਸਲ ਕਰਕੇ ਕਾਫ਼ੀ ਖੁਸ਼ ਹਨ ਕਿਉਂਕਿ ਉਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਇਫਕੋ ਕੰਪਨੀ ਵੱਲੋਂ ਉਨ੍ਹਾਂ ਨੂੰ 10 ਲੱਖ ਦੇ ਲਗਭਗ ਡਰੋਨ ਤੇ ਪੰਜ ਲੱਖ ਦੀ ਗੱਡੀ ਦਿੱਤੀ ਗਈ ਹੈ।
ਇਸ ਨਾਲ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆਸਾਨੀ ਨਾਲ ਡਰੋਨ ਨੂੰ ਨਾਲ ਲੈ ਕੇ ਪਹੁੰਚ ਸਕਦੀ ਹੈ ਭਾਵੇਂ ਕਿ ਉਨ੍ਹਾਂ ਵੱਲੋਂ ਹਾਲੇ ਸ਼ੁਰੂਆਤੀ ਦੌਰ ਹੈ ਤੇ ਕੰਪਨੀ ਦੇ ਨਾਲ ਉਨ੍ਹਾਂ ਦਾ ਦੂਸਰਾ ਕੈਂਪ ਹੈ ਪਰ ਫਿਰ ਵੀ ਉਹ ਸਾਡੇ ਮਾਧਿਅਮ ਰਾਹੀਂ ਜਿਮੀਂਦਾਰਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਧੁਨਿਕ ਖੇਤੀ ਵੱਲ ਵਧਣ ਤੇ ਡਰੋਨ ਦੀਦੀ ਮਦਦ ਦੇ ਨਾਲ ਆਪਣੇ ਖੇਤੀ ਨੂੰ ਬੜਾਵਾ ਦੇਣ ਜਿਸ ਦੇ ਨਾਲ ਸਮਾਂ ਤੇ ਪੈਸੇ ਦੀ ਬਚਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਹੜਾ ਰੋਪੜ ਵਿੱਚ ਦੋ ਡਰੋਨ ਦੀਦੀ ਹਨ ਇਕ ਨੂਰਪੁਰ ਬੇਦੀ ਤੇ ਦੂਸਰੀ ਉਹ ਖੁਦ ਆਪ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਤੋਂ ਹੈ।
ਇਸੇ ਸਬੰਧ ਵਿੱਚ ਇਫਕੋ ਕੰਪਨੀ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਫਕੋ ਕੰਪਨੀ ਵੱਲੋਂ ਔਰਤਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਕੇਂਦਰ ਸਰਕਾਰ ਵੱਲੋਂ ਡਰੋਨ ਦੀਦੀ 2024 ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਪੂਰੇ ਭਾਰਤ ਵਿੱਚ 300 ਦੇ ਕਰੀਬ ਪਾਇਲਟ ਡਰੋਨ ਦੀ ਦਆਂ ਨੂੰ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੈ।
ਡਰੋਨ ਉਡਾਉਣ ਦੀ ਸਿਖਲਾਈ ਦੇ ਨਾਲ ਨਾਲ ਉਹਨਾਂ ਨੂੰ ਡਰਾਉਣ-ਉਡਾਉਣ ਦਾ ਸਰਟੀਫਿਕੇਟ 10 ਲੱਖ ਦੇ ਕਰੀਬ ਡਰੋਨ ਤੇ ਇਸ ਦੀ ਅਸੈਸਰੀ ਤੇ ਇਸ ਡਰੋਨ ਨੂੰ ਅਲੱਗ ਅਲੱਗ ਜਗ੍ਹਾ ਉਤੇ ਲਿਜਾਣ ਦੇ ਲਈ ਇੱਕ ਥਰੀ ਵੀਲਰ ਵੀ ਦਿੱਤਾ ਗਿਆ ਹੈ ਜਿਸ ਵਿੱਚ ਡਰੋਨ ਦੀਆਂ ਬੈਟਰੀਆਂ ਨੂੰ ਚਾਰਜ ਕਰਨ ਲਈ ਇੱਕ ਛੋਟਾ ਜਨਰੇਟਰ ਜੋ ਕਿ ਇਸ ਥਰੀ ਵੀਲਰ ਵਿੱਚ ਹੀ ਇਨ ਬਿਲਟ ਹੈ ਜਿਸ ਦੀ ਕੋਲ ਲਾਗਤ ਪੰਜ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਤਕਰੀਬਨ 15 ਲੱਖ ਰੁਪਏ ਦੀ ਕੰਪਨੀ ਵੱਲੋਂ ਡਰੋਨ ਦੀਦੀ ਨੂੰ ਮਦਦ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਕੀਤਾ ਗਿਆ ਹੈ ਤਾਂ ਜੋ ਕਿਸਾਨੀ ਨੂੰ ਹੋਰ ਸੁਖਾਵਾਂ ਤੇ ਖੁਸ਼ਹਾਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ ਤੀਹਰੇ ਕਤਲ ਨਾਲ ਫੈਲੀ ਸਨਸਨੀ; ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਇਆ