Jalalabad Firing News: ਜਲਾਲਾਬਾਦ ਫਾਇਰਿੰਗ ਮਾਮਲੇ ਵਿੱਚ ਨੋਨੀ ਮਾਨ ਤੇ ਬੋਬੀ ਮਾਨ ਸਮੇਤ 15 ਖਿਲਾਫ਼ ਮਾਮਲਾ ਦਰਜ
Advertisement
Article Detail0/zeephh/zeephh2461382

Jalalabad Firing News: ਜਲਾਲਾਬਾਦ ਫਾਇਰਿੰਗ ਮਾਮਲੇ ਵਿੱਚ ਨੋਨੀ ਮਾਨ ਤੇ ਬੋਬੀ ਮਾਨ ਸਮੇਤ 15 ਖਿਲਾਫ਼ ਮਾਮਲਾ ਦਰਜ

Jalalabad Firing News: ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਬੀਤੇ ਦਿਨ ਚੱਲੀ ਗੋਲੀ ਮਾਮਲੇ ਵਿੱਚ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰੂਹਰਸਹਾਇ ਤੋਂ ਹਲਕਾ ਇੰਚਾਰਜ ਨੋਨੀ ਮਾਨ ਅਤੇ ਬੌਬੀ ਮਾਨ ਦੇ ਨਾਲ ਦਸ ਤੋਂ 15 ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ। 

Jalalabad Firing News: ਜਲਾਲਾਬਾਦ ਫਾਇਰਿੰਗ ਮਾਮਲੇ ਵਿੱਚ ਨੋਨੀ ਮਾਨ ਤੇ ਬੋਬੀ ਮਾਨ ਸਮੇਤ 15 ਖਿਲਾਫ਼ ਮਾਮਲਾ ਦਰਜ

Jalalabad Firing News: ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਬੀਤੇ ਦਿਨ ਚੱਲੀ ਗੋਲੀ ਮਾਮਲੇ ਵਿੱਚ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰੂਹਰਸਹਾਇ ਤੋਂ ਹਲਕਾ ਇੰਚਾਰਜ ਨੋਨੀ ਮਾਨ ਅਤੇ ਬੌਬੀ ਮਾਨ ਦੇ ਨਾਲ ਦਸ ਤੋਂ 15 ਅਣਪਛਾਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ। ਕਾਬਿਲੇਗੌਰ ਹੈ ਕਿ ਫਾਜ਼ਿਲਕਾ ਜਲਾਲਾਬਾਦ ਦੇ ਬੀ.ਡੀ.ਪੀ.ਓ ਦਫਤਰ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਉਮੀਦਵਾਰ 'ਤੇ ਫਾਇਰਿੰਗ ਹੋਈ ਸੀ। ਉਮੀਦਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।  ਜਲਾਲਾਬਾਦ ਦੇ ਬੀ.ਡੀ.ਪੀ.ਓ ਦਫਤਰ 'ਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਸੀ।

ਅਕਾਲੀ ਨੇਤਾਵਾਂ ਉਤੇ ਫਾਇਰਿੰਗ ਦੀ ਕਰਨ ਦੇ ਦੋਸ਼ ਲੱਗੇ ਸਨ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਨੂੰ ਗੋਲੀ ਲੱਗੀ ਸੀ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਸੀ।

ਜਾਣਕਾਰੀ ਮੁਤਾਬਕ ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਉਠਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪੁੱਜੇ ਸਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ। ਉਥੇ ਹੀ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਫਾਜ਼ਿਲਕਾ ਦੇ ਐੱਸ.ਐੱਸ.ਪੀ ਬਰਾੜ, ਜਲਾਲਾਬਾਦ ਦੇ ਸਰਕਾਰੀ ਅਧਿਕਾਰੀ ਨੇ ਦੱਸਿਆ ਸੀ ਕਿ ਇਸ ਦੌਰਾਨ ਸਰਪੰਚ ਦੇ ਉਮੀਦਵਾਰ ਮਨਦੀਪ ਬਰਾੜ ਦੇ ਹੱਥ 'ਚ ਗੋਲੀ ਲੱਗੀ ਸੀ।

ਹਾਲਾਂਕਿ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਅਕਾਲੀ ਨੇਤਾਵਾਂ ਉਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਸਨ। ਜਿਸ ਦੌਰਾਨ ਸਰਪੰਚ ਦਾ ਉਮੀਦਵਾਰ ਮਨਦੀਪ ਸਿੰਘ ਬਰਾੜ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਸੀ। ਜਦਕਿ ਦੂਜੇ ਵਿਅਕਤੀ ਦੇ ਹੱਥ ਉਤੇ ਗੋਲੀ ਲੱਗੀ ਸੀ। ਜ਼ਖ਼ਮੀ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Chandigarh News: ਪੰਜਾਬ ਕੇਡਰ ਦੇ IAS ਅਮਿਤ ਹੋਣਗੇ ਚੰਡੀਗੜ੍ਹ ਨਿਗਮ ਕਮਿਸ਼ਨਰ, MHA ਨੇ ਜਾਰੀ ਕੀਤੇ ਹੁਕਮ

Trending news