Muktsar Sahib News: ਖੇਤੀਬਾੜੀ ਵਿਭਾਗ ਨੇ ਛਾਪੇਮਾਰੀ ਕਰਦਿਆ ਪਾਬੰਦੀਸ਼ੁਦਾ ਤੇ ਗੈਰ ਮਨਜ਼ੂਰਸ਼ੁਦਾ ਕੀਟਨਾਸ਼ਕ ਤੇ ਖਾਦ ਦੀ ਵਿਕਰੀ ਸਬੰਧੀ ਇਕ ਦੁਕਾਨਦਾਰ ਵਿਰੁੱਧ ਸ਼ਿਕਾਇਤ ਕੀਤੀ ਜਿਸ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Trending Photos
Muktsar Sahib News: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਵਿਖੇ ਖੇਤੀਬਾੜੀ ਵਿਭਾਗ ਨੇ ਛਾਪੇਮਾਰੀ ਕਰਦਿਆ ਪਾਬੰਦੀਸ਼ੁਦਾ ਤੇ ਗੈਰ ਮਨਜ਼ੂਰਸ਼ੁਦਾ ਕੀਟਨਾਸ਼ਕ ਤੇ ਖਾਦ ਦੀ ਵਿਕਰੀ ਸਬੰਧੀ ਇਕ ਦੁਕਾਨਦਾਰ ਵਿਰੁੱਧ ਸ਼ਿਕਾਇਤ ਕੀਤੀ ਜਿਸ ਉਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਖੇਤੀਬਾੜੀ ਵਿਭਾਗ ਵੱਲੋਂ ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਪਬੰਦੀਸ਼ੁਦਾ ਤੇ ਗੈਰ ਮਨਜ਼ੂਰਸ਼ੁਦਾ ਕੀਟਨਾਸ਼ਕ ਸਮੇਤ ਖਾਦ ਸਮੇਤ ਸਮਾਨ ਬਰਾਮਦ ਕਰਨ ਉਪਰੰਤ ਕੀਤੀ ਸ਼ਿਕਾਇਤ ਉਤੇ ਸਿਟੀ ਮਲੋਟ ਪੁਲਿਸ ਨੇ ਦੋ ਭਰਾਵਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਸਹਾਇਕ ਪੌਦਾ ਅਫ਼ਸਰ ਮਲੋਟ ਪਰਮਿੰਦਰ ਸਿੰਘ ਧੰਜੂ ਤੇ ਫਰਟੇਲਾਈਜ਼ਰ ਇੰਸਪੈਕਟਰ ਮੰਗਲ ਸੈਨ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਕਿਸਾਨ ਭਲਾਈ ਵਿਭਾਗ ਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਕੁਆਲਿਟੀ ਟੀਮ ਵੱਲੋਂ ਗੁੜ ਬਾਜ਼ਾਰ ਸਥਿਤ ਕੀਟਨਾਸ਼ਕ ਤੇ ਫਰਟੇਲਾਈਜ਼ਰ ਦੀ ਦੁਕਾਨ ਸੇਠ ਰਾਮ ਪ੍ਰਤਾਪ ਅਗਰਵਾਲ ਐਂਡ ਕੰਪਨੀ ਦੀ ਚੈਕਿੰਗ ਕੀਤੀ ਤਾਂ ਫਰਮ ਵੱਲੋਂ ਪਬੰਦੀਸ਼ੁਦਾ ਤੇ ਅਣ ਅਧਿਕਾਰਿਤ ਕੀਟਨਾਸ਼ਕ ਦਵਾਈਆਂ ਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਿਕਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : Breaking News: ਜਲੰਧਰ ਨੇੜੇ ਜੰਮੂ-ਕਟੜਾ NH 'ਤੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਇੰਜੀਨੀਅਰ!
ਇਸ ਸਬੰਧੀ ਸੈਂਪਲ ਲੈਕੇ ਟੈਸਟਿੰਗ ਲਈ ਭੇਜੇ ਗਏ ਹਨ। ਸ਼ਿਕਾਇਤ ਅਨੁਸਾਰ ਪਾਬੰਦੀਸ਼ੁਦਾ ਤੇ ਅਣਅਧਿਕਾਰਿਤ ਕੀਟਨਾਸ਼ਕ ਦਵਾਈ ਸਟੋਰ ਕਰਕੇ ਤੇ ਵਿਕਰੀ ਕਰਕੇ ਕਿਸਾਨਾਂ ਨਾਲ ਧੋਖਾਧੜੀ ਕੀਤੀ ਗਈ ਹੈ। ਜਿਸ ਉਤੇ ਕਾਰਵਾਈ ਕੀਤੀ ਜਾਵੇ। ਇਸ ਪੱਤਰ ਉਤੇ ਸਿਟੀ ਮਲੋਟ ਪੁਲਿਸ ਨੇ ਕਾਰਵਾਈ ਕਰਦਿਆਂ ਅਸ਼ੋਕ ਕੁਮਾਰ ਤੇ ਮੋਹਨ ਲਾਲ ਪੁਤਰਾਨ ਰਾਮ ਪ੍ਰਤਾਪ ਵਾਸੀ ਵਾਰਡ ਨੰਬਰ 18 ਮਲੋਟ ਵਿਰੁੱਧ ਐਫ.ਆਈ.ਆਰ.ਨੰਬਰ 139 ਧਾਰਾ 420 ਆਈ ਪੀ ਸੀ, 17,18,27,29 ਇੰਸੈਕਟੀਸਾਈਡ ਐਕਟ 1968 ਧਾਰਾ 7 ਖਾਦ ਕੰਟਰੋਲ ਐਕਟ 1985 ਅਤੇ ਧਾਰਾ 3,10 ਜ਼ਰੂਰੀ ਵਸਤਾਂ ਐਕਟ 1955 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੇ ਨਾਮਜ਼ਦ ਵਿਅਕਤੀਆਂ ਨੂੰ 41 ਸੀ ਆਰ ਪੀ ਸੀ ਤਹਿਤ ਨੋਟਿਸ ਜਾਰੀ ਕਰ ਦਿੱਤਾ ਹੈ। ਅਫਸਰਾਂ ਨੇ ਕਿਹਾ ਕਿ ਚੈਕਿੰਗ ਅੱਗੇ ਜਾਰੀ ਰਹੇਗੀ।
ਇਹ ਵੀ ਪੜ੍ਹੋ : Punjab News: ਹੁਣ ਘਰ ਉਗਾਓ ਤੇ ਖਾਓ ਔਰਗੈਨਿਕ ਫਲ! PAU ਦੀ ਵਿਕਸਿਤ ਛੋਟੀ ਬਗੀਚੀ 21 ਕਿਸਮਾਂ ਦੇ ਦੇਵੇਗੀ ਫਲ
ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।