Canada Visa News: ਜੁਲਾਈ 2023 ਤੋਂ ਭਾਰਤੀਆਂ ਵੱਲੋਂ ਸਟੱਡੀ ਪਰਮਿਟ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ 40 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਇੱਕ ਔਨਲਾਈਨ ਪਲੇਟਫਾਰਮ ApplyBoard ਵੱਲੋਂ ਅੰਕੜੇ ਜਾਰੀ ਕੀਤੇ ਗਏ ਹਨ।
Trending Photos
Canada Visa News: ਕੈਨੇਡੀਅਨ ਸਰਕਾਰ ਨੇ ਜੁਲਾਈ ਤੋਂ ਅਕਤੂਬਰ 2022 ਤੱਕ ਭਾਰਤੀ ਨਾਗਰਿਕਾਂ ਲਈ ਲਗਭਗ 146,000 ਨਵੇਂ ਸਟੱਡੀ ਵੀਜ਼ਾ ਅਰਜ਼ੀਆਂ ਉੱਤੇ ਕਾਰਵਾਈ ਕੀਤੀ। ਪਰ ਸਾਲ 2023 ਦੇ ਮੁਕਾਬਲੇ 87,000 ਸਟੱਡੀ ਵੀਜ਼ਾ ਹੀ ਜਾਰੀ ਕੀਤੇ ਗਏ ਹਨ। ਜੋ ਕਿ ਸਾਲ-ਦਰ-ਸਾਲ 41 ਪ੍ਰਤੀਸ਼ਤ ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਅੰਤਰਰਾਸ਼ਟਰੀ ਵਿਦਿਆਰਥੀ ਨਾਲ ਸਬੰਧ ਰੱਖਣ ਵਾਲੇ ਇੱਕ ਔਨਲਾਈਨ ਪਲੇਟਫਾਰਮ ApplyBoard ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕਿਹਾ ਗਿਆ ਹੈ। 2022 ਦੀ ਮਿਆਦ ਦੇ ਮੁਕਾਬਲੇ ਜੁਲਾਈ ਤੋਂ ਅਕਤੂਬਰ 2023 ਤੱਕ ਭਾਰਤੀ ਵਿਦਿਆਰਥੀਆਂ ਲਈ ਲਗਭਗ 60,000 ਘੱਟ ਵਿਦਿਆਰਥੀ ਨੇ ਸਟੱਡੀ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ।
ਜਨਵਰੀ ਤੋਂ ਜੂਨ 2023 ਤੱਕ ਕੈਨੇਡੀਅਨ ਸਰਕਾਰ ਨੇ 2022 ਦੀ ਇਸੇ ਮਿਆਦ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਤੋਂ 25 ਪ੍ਰਤੀਸ਼ਤ ਵੱਧ ਸਟੱਡੀ ਵੀਜ਼ਾ ਜਾਰੀ ਕੀਤੇ ਗਏ ਸਨ। ਪਿਛਲੇ ਮਹੀਨੇ ਕੈਨੇਡੀਅਨ ਸਰਕਾਰ ਵੱਲੋਂ GIC ਫੰਡ ਨੂੰ ਦੁੱਗਣਾ ਕਰਨ ਦੀ ਘੋਸ਼ਣਾ ਕਰਨ ਤੋਂ ਬਾਅਦ ਵੱਡੀ ਗਿਰਾਵਟ ਆਈ ਹੈ। 1 ਜਨਵਰੀ 2024 ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ GIC ਫੰਡ ਦੀ ਜਿਆਦਾ ਦਿਖਾਉਣਾ ਪਵੇਗਾ। ਇਸ ਲਈ ਅੱਗੇ ਜਾ ਕੇ ਇੱਕ ਸਿੰਗਲ ਬਿਨੈਕਾਰ ਨੂੰ ਇਹ ਦਿਖਾਉਣ ਦੀ ਲੋੜ ਹੋਵੇਗੀ ਕਿ ਉਨ੍ਹਾਂ ਕੋਲ ਟਿਊਸ਼ਨ ਫੀਸ ਤੋਂ ਇਲਾਵਾ ਪਹਿਲੇ ਸਾਲ ਅਤੇ ਯਾਤਰਾ ਦੇ ਖਰਚੇ ਤੋਂ ਇਲਾਵਾ 20,635 ਕੈਨੇਡੀਅਨ ਡਾਲਰ ($15,181) ਹਨ।
2023 ਦੇ ਆਖੀਰ ਵਿੱਚ ਗਿਰਾਵਟ ਦਾ ਕਾਰਨ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੂੰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਬੋਲਣ ਦੇ ਕਾਰਨ ਮੰਨਿਆ ਗਿਆ ਸੀ। ਪਿਛਲੇ ਸਾਲ ਸਤੰਬਰ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਦੇਸ਼ ਵਿੱਚ ਅਸਮਾਨ ਛੂਹ ਰਹੇ ਮਕਾਨਾਂ ਦੇ ਕਿਰਾਏ ਬਾਰੇ ਬੋਲਣ ਲਈ ਸੋਸ਼ਲ ਮੀਡੀਆ ਗਾ ਸਹਾਰਾ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਵਿੱਚ ਬਹੁਤਿਆਂ ਨੂੰ ਆਪਣੀ ਸੁਰੱਖਿਆ ਨਾਲ ਸਮਝੌਤਾ ਕਰਦਿਆਂ ਤੰਗ ਬੇਸਮੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹ ਘਰ ਵਿੱਚ ਆਪਣੇ ਮਾਪਿਆਂ ਤੋਂ ਆਰਥਿਕ ਮਦਦ ਲੈਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ: Chandigarh-Manali Highway: ਚੰਡੀਗੜ੍ਹ-ਮਨਾਲੀ ਹਾਈਵੇ 'ਤੇ ਰੋਡ ਜਾਮ, ਲੜਾਈ ਕਰਨੀ ਪਈ ਭਾਰੀ, ਦੋ ਲੋਕ ਨਦੀ 'ਚ ਡਿੱਗੇ
ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। ਇਸ ਵੇਲੇ ਕੈਨੇਡਾ ਵਿੱਚ ਪੜ੍ਹ ਰਹੇ ਲਗਭਗ 8,00,000 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 3,20,000 ਭਾਰਤ ਦੇ ਹਨ, ਅਤੇ ਪੰਜਾਬ ਦੇ ਵਿਦਿਆਰਥੀ ਲਗਭਗ 70 ਪ੍ਰਤੀਸ਼ਤ ਹਨ। ਇੱਕ IRCC ਰੀਲੀਜ਼ ਦੇ ਅਨੁਸਾਰ, ਅੰਤਰਰਾਸ਼ਟਰੀ ਸਿੱਖਿਆ ਸਾਲਾਨਾ ਆਰਥਿਕ ਗਤੀਵਿਧੀਆਂ ਵਿੱਚ 22 ਬਿਲੀਅਨ ਕੈਨੇਡੀਅਨ ਡਾਲਰ ($16 ਬਿਲੀਅਨ) ਤੋਂ ਵੱਧ ਦਾ ਯੋਗਦਾਨ ਪਾਉਂਦੀ ਹੈ।
ਦੂਜੇ ਪਾਸੇ ਜੇ ਗੱਲ ਯੂਕੇ ਦੀ ਕਰੀਏ ਤਾਂ ਯੂਨਾਈਟਿਡ ਕਿੰਗਡਮ ਨੇ Spouse ਵੀਜਾ ਦੇਣਾ ਸਾਲ 2024 ਜਨਵਰੀ ਤੋਂ ਬੰਦ ਕਰ ਦਿੱਤਾ ਹੈ। ਜਿਸ ਦਾ ਪ੍ਰਭਾਵ ਇਹ ਪਵੇਗਾ ਕਿ ਹੁਣ ਯੂਕੇ ਵਿੱਚ ਪੜ੍ਹ ਰਹੇ ਵਿਦਿਆਰਥੀ ਹੁਣ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ। ਗੌਰਤਲਬ ਹੈ ਕਿ ਕੈਨੇਡਾ ਅਤੇ ਯੂ.ਕੇ. ਜਾਣ ਲਈ ਪੰਜਾਬ ਵਿੱਚ ਵੀ ਕੰਟਰੈਕਟ ਮੈਰਿਜ ਵੀ ਕਰਵਾਏ ਜਾ ਰਹੇ ਹਨ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਲੋਕ ਯੂਕੇ ਜਾਂ ਕੈਨੇਡਾ ਵਿੱਚ ਪੜ੍ਹਦੀਆਂ ਕੁੜੀਆਂ ਨਾਲ ਕੰਟਰੈਕਟ ਮੈਰਿਜ ਕਰਵਾ ਕੇ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਹਨ। ਪਰ ਹੁਣ 1 ਜਨਵਰੀ 2024 ਤੋਂ ਯੂਕੇ ਸਪਾਊਸ ਵੀਜ਼ਾ ਨਹੀਂ ਦੇਵੇਗਾ, ਜਿਸ ਨਾਲ ਕੰਟਰੈਕਟ ਮੈਰਿਜ ਘੱਟ ਹੋਣ ਦੀ ਉਮੀਦ ਹੈ।