Harjot Singh Bains News: ਅੱਜ ਹਰਜੋਤ ਸਿੰਘ ਬੈਂਸ ਨੇ ਹਾਲ ਹੀ ਵਿੱਚ ਟਵੀਟ ਕੀਤਾ ਹੈ ਅਤੇ ਰਾਘਵ ਚੱਢਾ ਵੱਲੋਂ ਹਾਲ ਪੁੱਛਣ ਉੱਤੇ ਧੰਨਵਾਦ ਕੀਤਾ ਹੈ।
Trending Photos
Harjot Singh Bains News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੱਪ ਵੱਲੋਂ ਡੰਗੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਘਟਨਾ 15 ਅਗਸਤ ਦੀ ਦੱਸੀ ਜਾ ਰਹੀ ਹੈ। ਅੱਜ ਹਰਜੋਤ ਸਿੰਘ ਬੈਂਸ ਨੇ ਹਾਲ ਹੀ ਵਿੱਚ ਟਵੀਟ ਕੀਤਾ ਹੈ ਅਤੇ ਰਾਘਵ ਚੱਢਾ ਵੱਲੋਂ ਹਾਲ ਪੁੱਛਣ ਉੱਤੇ ਧੰਨਵਾਦ ਕੀਤਾ ਹੈ। ਉਹਨਾਂ ਨੇ ਟਵੀਟ ਕਰ ਲਿਖਿਆ ਹੈ,"ਆਉਣ ਅਤੇ ਮੇਰੀ ਸਿਹਤ ਬਾਰੇ ਪੁੱਛਣ ਲਈ ਧੰਨਵਾਦ@raghav_chadha ਭਾਈ ਜੀ ਰੱਬ ਦੀ ਕਿਰਪਾ ਨਾਲ, ਮੈਂ ਠੀਕ ਹੋ ਰਿਹਾ ਹਾਂ ਅਤੇ ਕੰਮ 'ਤੇ ਵਾਪਸ ਆ ਰਿਹਾ ਹਾਂ। ਇੱਕ ਵਾਰ ਫਿਰ ਧੰਨਵਾਦ।"
Thank you for visiting and inquiring about my health, @raghav_chadha bhai Ji. With God’s grace, I’m recovering well and back to work.
Thank you once again for the kind gesture. pic.twitter.com/od91CRLrno
— Harjot Singh Bains (@harjotbains) August 19, 2023
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਵੀ ਟਵੀਟ ਕਰ ਹਰਜੋਤ ਬੈਂਸ ਦੀ ਸਿਹਤ ਦਾ ਜ਼ਿਕਰ ਕੀਤਾ ਹੈ ਅਤੇ ਹੁਣ ਸੁਣ ਕੇ ਠੀਕ ਲੱਗਿਆ ਹੈ ਕਿ ਸੱਪ ਦੇ ਡੰਗਣ ਤੋਂ ਉਹ ਹੁਣ ਹੋ ਰਹੇ ਹੈ। ਮੈਂ ਉਹਨਾਂ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਵਾਹਿਗੁਰੂ ਮੇਹਰ ਰੱਖੇ!
ਦੱਸ ਦਈਏ ਕਿ ਸੋਸ਼ਲ ਮੀਡੀਆ ਉਤੇ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ । ਹੜ੍ਹਾਂ ਦਾ ਜਾਇਜ਼ਾ ਲੈਣ ਪੁੱਜੇ ਹਰਜੋਤ ਸਿੰਘ ਬੈਂਸ ਨੂੰ ਸੱਪ ਨੇ ਡੰਗ ਲਿਆ। ਹਰਜੋਤ ਬੈਂਸ ਨੇ ਇਲਾਜ ਦੌਰਾਨ ਹਸਪਤਾਲ ਦੀ ਇੱਕ ਫੋਟੋ ਸਾਂਝੀ ਕੀਤੀ ਹੈ। ਹੁਣ ਹਰਜੋਤ ਸਿੰਘ ਬੈਂਸ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਲਿਖਿਆ ਹੈ, 'ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਮੇਰੇ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ ਹੜ੍ਹ ਕਰਕੇ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ ਹੁਣ ਕਾਫੀ ਠੀਕ ਹਨ। ਇਸ ਦੌਰਾਨ 15 ਅਗਸਤ ਨੂੰ ਜਦੋਂ ਹਲਕੇ ਦੇ ਪਿੰਡਾਂ 'ਚ ਪਾਣੀ ਭਰਨ ਦੀ ਸੂਚਨਾ ਮਿਲੀ ਤਾਂ ਮੈਂ ਆਪਣੇ ਹੋਰ ਸਾਰੇ ਰੁਝੇਵੇਂ ਰੱਦ ਕਰਕੇ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟ ਗਿਆ ਸੀ।
ਇਹ ਵੀ ਪੜ੍ਹੋ : Punjab Flood News: ਮੁੜ ਤਬਾਹੀ ਦਾ ਮੰਜ਼ਰ! ਪੰਜਾਬ 'ਚ ਫਿਰੋਜ਼ਪੁਰ-ਫਾਜ਼ਿਲਕਾ ਦੇ 74 ਪਿੰਡ ਹੜ੍ਹ ਨਾਲ ਹੋਏ ਪ੍ਰਭਾਵਿਤ
ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸੇਵਾ ਕਰਦਿਆਂ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਪੈਰ ਉਪਰ ਸੱਪ ਲੜ ਗਿਆ ਸੀ। ਇਲਾਜ ਤੋਂ ਬਾਅਦ ਉਹ ਵਾਪਸ ਲੋਕਾਂ ਦੀ ਸੇਵਾ ਵਿੱਚ ਜੁਟ ਗਏ ਹਨ। ਵਾਹਿਗੁਰੂ ਜੀ ਦੀ ਮੇਹਰ, ਆਪ ਸਭ ਦੇ ਅਸ਼ੀਰਵਾਦ, ਦੁਆਵਾਂ ਤੇ ਅਰਦਾਸਾਂ ਸਦਕਾ ਹੁਣ ਮੈਂ ਹੁਣ ਬਿਲਕੁਲ ਠੀਕ ਹਾਂ। ਜ਼ਹਿਰ ਕਾਰਨ ਆਈ ਸੋਜ ਘੱਟ ਰਹੀ ਹੈ। ਸਾਰੇ ਡਾਕਟਰੀ ਟੈਸਟ ਵੀ ਹੁਣ ਠੀਕ ਆਏ ਹਨ। ਤੁਹਾਡਾ ਸਾਰਿਆਂ ਦਾ ਪਿਆਰ, ਸਾਥ ਤੇ ਅਸ਼ੀਰਵਾਦ ਹਮੇਸ਼ਾਂ ਮੈਨੂੰ ਸ਼ਕਤੀ ਤੇ ਹੌਸਲਾ ਦਿੰਦਾ ਰਿਹਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ।'
ਕਾਬਿਲੇਗੌਰ ਹੈ ਕਿ ਨੰਗਲ ਤੇ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਸਤਲੁਜ ਦਰਿਆ ਵਿੱਚ ਵਧੇ ਪਾਣੀ ਕਾਰਨ ਕਈ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ। ਇਸ ਕਾਰਨ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹਨ। ਕਿਸਾਨਾਂ ਦੀ ਫ਼ਸਲ ਦਾ ਵੀ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਹੈ।