Beas News: BSF ਨੇ ਬੀਓਪੀ ਸ਼ੇਰਪੁਰ 'ਚ ਕਰਵਾਇਆ 'ਸਿਵਕ ਐਕਸ਼ਨ' ਪ੍ਰੋਗਰਾਮ
Advertisement
Article Detail0/zeephh/zeephh2136242

Beas News: BSF ਨੇ ਬੀਓਪੀ ਸ਼ੇਰਪੁਰ 'ਚ ਕਰਵਾਇਆ 'ਸਿਵਕ ਐਕਸ਼ਨ' ਪ੍ਰੋਗਰਾਮ

Beas News:  ਬੀਐਸਐਫ ਦੀ 183 ਬਟਾਲੀਅਨ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਬੀਐਸਐਫ ਜਿੱਥੇ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੀ ਹੈ। ਉੱਥੇ ਹੀ ਸਰਹੱਦੀ ਖੇਤਰ ਦੇ ਲੋਕਾਂ ਦਾ ਵੀ ਧਿਆਨ ਰੱਖਦੀ ਹੈ

Beas News: BSF ਨੇ ਬੀਓਪੀ ਸ਼ੇਰਪੁਰ 'ਚ ਕਰਵਾਇਆ 'ਸਿਵਕ ਐਕਸ਼ਨ' ਪ੍ਰੋਗਰਾਮ

Beas News(Bharat Sharma): ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬੀਐਸਐਫ ਦੀ 183 ਬਟਾਲੀਅਨ ਵਲੋਂ ਬੀਓਪੀ ਸ਼ੇਰਪੁਰ ਚ ਸਰਹੱਦੀ ਖੇਤਰ ਦੇ ਲੋਕਾਂ ਨਾਲ ਆਪਸੀ ਤਾਲਮੇਲ ਵਧਾਉਣ ਲਈ ਸਵਿਕ ਐਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ 'ਤੇ ਡੀਆਈਜੀ ਸੰਜੇ ਗੌੜ ਉਚੇਚੇ ਤੌਰ 'ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ। ਅਤੇ ਉਹਨਾਂ ਵੱਲੋਂ ਕੈਂਪ ਦੀ ਸ਼ੁਰੂਆਤ ਕਰਵਾਈ ਗਈ। ਜਿਸ ਵਿੱਚ ਸਰਹੱਦੀ ਪਿੰਡਾਂ ਵਿੱਚ ਦੇ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਸਕੂਲਾਂ ਲਈ ਖੇਡਾਂ ਦੇ ਸਮਾਨ ਦਿੱਤੇ ਗਏ।

ਇਸ ਮੌਕੇ 'ਤੇ ਬੀਐਸਐਫ ਦੀ 183 ਬਟਾਲੀਅਨ ਦੇ ਡੀਆਈਜੀ ਸੰਜੇ ਗੌੜ ਨੇ ਕਿਹਾ ਕਿ ਬੀਐਸਐਫ ਜਿੱਥੇ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦੀ ਹੈ। ਉੱਥੇ ਹੀ ਸਰਹੱਦੀ ਖੇਤਰ ਦੇ ਲੋਕਾਂ ਦਾ ਵੀ ਧਿਆਨ ਰੱਖਦੀ ਹੈ ਅਤੇ ਉਸ ਦੇ ਹੀ ਚਲਦਿਆਂ ਇਹ ਸਵਿਕ ਐਕਸ਼ਨ ਪ੍ਰੋਗਰਾਮ ਕਰਵਾਇਆ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਖੇਡਣ ਲਈ ਸਕੂਲਾਂ ਵਾਸਤੇ ਸਮਾਨ ਦਿੱਤਾ ਗਿਆ ਹੈ ਅਤੇ ਜਰੂਰਤਮੰਦਾਂ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ।

ਡੀਆਈਜੀ ਸੰਜੇ ਗੌੜ ਨੇ ਸਰਹੱਦੀ ਖੇਤਰ ਦੇ ਲੋਕਾਂ ਨਾਲ ਇਸੇ ਤਰ੍ਹਾਂ ਹੀ ਪਿਆਰ ਨੂੰ ਬਰਕਰਾਰ ਰੱਖਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਮੇਸ਼ਾ ਬੀਐਸਐਫ ਫੋਰਸ ਦਾ ਸਾਥ ਦੇਣ ਤਾਂ ਜੋ ਕਿ ਪਾਕਿਸਤਾਨ ਤੋਂ ਪੰਜਾਬ ਆ ਰਹੀਆਂ ਸਮਗਲਿੰਗ ਵਰਗੀਆਂ ਚੀਜ਼ਾਂ ਨੂੰ ਖਤਮ ਕੀਤਾ ਜਾ ਸਕੇ। ਅਤੇ ਦੇਸ਼ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: BJP Lok Sabha Candidate List: ਬੀਜੇਪੀ ਸਾਂਸਦ ਮੈਂਬਰਾਂ ਸਮੇਤ ਮੰਤਰੀਆਂ ਦੀ ਕੱਟੇਗੀ ਟਿਕਟ, ਨੱਢਾ ਅਤੇ ਸ਼ਾਹ ਨੇ ਪੀਐੱਮ ਨਾਲ ਕੀਤੀ ਮੀਟਿੰਗ​ 

ਇਸ ਮੌਕੇ ਇਲਾਕਾ ਨਿਵਾਸੀਆਂ ਨੇ ਬੀਐਸਐਫ ਵੱਲੋਂ ਸ਼ੁਰੂ ਕੀਤੀ ਗਈ ਸੀ ਪਹਿਲ ਦਾ ਸਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਸਕੂਲੀ ਵਿਦਿਆਰਥੀਆਂ ਅਤੇ ਸਿਹਤ ਸਬੰਧੀ ਲਗਾਏ ਗਏ ਕੈਂਪ ਲਈ ਧੰਨਵਾਦ ਵੀ ਕੀਤਾ। ਕਿਸਾਨਾਂ ਨੇ ਬੀਐਸਐਫ ਨੂੰ ਭਰੋਸਾ ਦਵਾਇਆ ਕਿ ਨਸ਼ੇ ਨੂੰ ਰੋਕਣ ਲਈ ਉਹ ਹਰ ਸੰਭਲ ਕਰ ਲਈ ਤਿਆਰ ਹਨ। ਅਤੇ ਕਿਹਾ ਜੇਕਰ ਨਸ਼ਾ ਬੰਦ ਹੋਵੇਗਾ ਤਾਂ ਦੇਸ਼ ਅਤੇ ਪੰਜਾਬ ਦੇ ਨੌਜਵਾਨ ਇਸ ਕੌਹੜ ਤੋਂ ਦੂਰ ਰਹਿਣਗੇ। 

ਇਹ ਵੀ ਪੜ੍ਹੋ: Ludhiana Congress Meeting: ਕਾਂਗਰਸ ਦੀ ਚਲਦੀ ਮੀਟਿੰਗ 'ਚ ਪਿਆ ਰੋਲਾ, ਆਸ਼ੂ ਹੋਏ ਕਾਂਗਰਸੀ 'ਤੇ ਤੱਤੇ

Trending news