Ludhiana Murder News: ਲੁਧਿਆਣਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ
Advertisement
Article Detail0/zeephh/zeephh1947264

Ludhiana Murder News: ਲੁਧਿਆਣਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ

Ludhiana Murder News: ਲੁਧਿਆਣਾ ਵਿੱਚ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਹੈ। ਮਹਿਲਾ ਸੁੰਦਰ ਨਗਰ ਚੌਕ ਭਾਮੀਆਂ ਰੋਡ ਗਾਰਡਨ ਕਾਲੋਨੀ ਦੀ ਰਹਿਣ ਵਾਲੀ ਹੈ।

Ludhiana Murder News: ਲੁਧਿਆਣਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ

Ludhiana Murder News: ਲੁਧਿਆਣਾ ਵਿੱਚ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਗਈ ਹੈ। ਮਹਿਲਾ ਸੁੰਦਰ ਨਗਰ ਚੌਕ ਭਾਮੀਆਂ ਰੋਡ ਗਾਰਡਨ ਕਾਲੋਨੀ ਦੀ ਰਹਿਣ ਵਾਲੀ ਹੈ। ਮ੍ਰਿਤਕਾ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਨਾਲ ਲੁੱਟ ਵੀ ਹੋਈ ਹੈ। ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਕੋਈ ਦੱਸ ਰਿਹਾ ਹੈ ਕਿ ਰਾਤ ਨੂੰ ਕਤਲ ਹੋਇਆ ਹੈ ਅਤੇ ਕੋਈ ਕਹਿ ਰਿਹਾ ਸਵੇਰੇ 6 ਵਜੇ ਕਤਲ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਪੂਜਾ ਵਜੋਂ ਹੋਈ ਹੈ। ਸੂਤਰਾਂ ਮੁਤਾਬਕ ਪੂਜਾ ਦੇ ਘਰ ਉਤੇ ਕਿਰਾਏਦਾਰ ਵੀ ਰਹਿੰਦੇ ਹਨ। ਇਸ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਅੱਜ ਸਵੇਰੇ ਪੂਜਾ ਦੇ ਬੇਟੇ ਚੀਕੂ ਨੇ ਖੂਨ ਨਾਲ ਲਥਪਥ ਮਾਂ ਨੂੰ ਦੇਖ ਕੇ ਮੁਹੱਲੇ ਵਿੱਚ ਰੌਲਾ ਪਾਇਆ। ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਚੌਕੀ ਮੁੰਡੀਆਂ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ। ਆਸਪਾਸ ਦੇ ਸੀਸੀਟੀਵੀ ਕੈਮਰੇ ਪੁਲਿਸ ਖੰਗਾਲ ਰਹੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੋਈ ਸਬੂਤ ਨਹੀਂ ਲੱਗਿਆ ਹੈ ਕਿਉਂਕਿ ਇਲਾਕੇ ਵਿੱਚ ਲੱਗੇ ਜ਼ਿਆਦਾਤਰ ਸੀਸੀਟੀਵੀ ਕੈਮਰੇ ਖਰਾਬ ਹਨ।

ਇਹ ਵੀ ਪੜ੍ਹੋ : Punjab Cabinet Meeting News: ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਕਈ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

ਕਾਬਿਲੇਗੌਰ ਹੈ ਕਿ ਕਾਤਲ ਵੱਲੋਂ ਕਿਸੇ ਤਰ੍ਹਾਂ ਦੀ ਲੁੱਟ ਨਹੀਂ ਕੀਤੀ ਗਈ, ਘਰ ਵਿੱਚ ਪਏ ਚਾਰ ਪੰਜ ਮੋਬਾਈਲ ਫੋਨ ਜ਼ਰੂਰ ਗਾਇਬ ਹਨ। ਪੁਲਿਸ ਮਨ ਰਹੀ ਹੈ ਕਿ ਮਾਮਲਾ ਆਪਸੀ ਰੰਜ਼ਿਸ਼ ਦਾ ਲੱਗ ਰਿਹਾ ਹੈ। ਪੂਜਾ ਨੇ ਦੂਜਾ ਵਿਆਹ ਕਰਵਾਇਆ ਸੀ, ਜਦਕਿ ਉਸ ਦੇ ਪਤੀ ਦਾ ਤੀਜਾ ਵਿਆਹ ਸੀ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਮੌਕੇ ਤੋਂ ਸਬੂਤ ਆਦਿ ਇਕੱਠੀ ਕਰ ਰਹੀ ਹੈ। ਘਟਨਾ ਦੇ ਸਮੇਂ ਔਰਤ ਦਾ ਪਤੀ ਘਰ ਉਤੇ ਨਹੀਂ ਸੀ, ਉਹ ਫਗਵਾੜਾ ਗਿਆ ਹੋਇਆ ਸੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Kapurthala Fire News: ਰੇਲ ਕੋਚ ਫੈਕਟਰੀ ਨੇੜੇ ਦਰਜਨਾਂ ਝੁੱਗੀਆਂ ਸੜ ਕੇ ਸੁਆਹ, ਅੱਗ 'ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news