Murder News: ਖੂਨ ਦੇ ਰਿਸ਼ਤੇ ਹੋਏ ਪਾਣੀ; ਭਰਾ ਨੇ ਛੋਟੇ ਭਰਾ ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ
Advertisement
Article Detail0/zeephh/zeephh2241467

Murder News: ਖੂਨ ਦੇ ਰਿਸ਼ਤੇ ਹੋਏ ਪਾਣੀ; ਭਰਾ ਨੇ ਛੋਟੇ ਭਰਾ ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

Murder News:  ਪੰਜਾਬ 'ਚ ਦੋ ਵੱਖ-ਵੱਖ ਥਾਈਂ ਰਿਸ਼ਤਿਆਂ ਦੇ ਕਤਲਾਂ। ਜਿਥੇ ਇੱਕ ਕਲਯੁੱਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਮਾਰ ਮੁਕਾਇਆ ਉਥੇ ਹੀ ਇੱਕ ਭਰਾ ਨੇ ਆਪਣੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

Murder News: ਖੂਨ ਦੇ ਰਿਸ਼ਤੇ ਹੋਏ ਪਾਣੀ; ਭਰਾ ਨੇ ਛੋਟੇ ਭਰਾ ਤੇ ਕਲਯੁੱਗੀ ਪੁੱਤ ਨੇ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ

Murder News: ਵੀਰਵਾਰ ਨੂੰ ਪੰਜਾਬ ਵਿੱਚ ਮੁੜ ਖੂਨ ਦੇ ਰਿਸ਼ਤੇ ਪਾਣੀ ਹੁੰਦੇ ਨਜ਼ਰ ਆਏ। ਜਿਥੇ ਇੱਕ ਕਲਯੁੱਗੀ ਪੁੱਤ ਨੇ ਮਾਂ ਨੂੰ ਬੇਰਹਿਮੀ ਨਾਲ ਮਾਰ ਮੁਕਾਇਆ ਉਥੇ ਹੀ ਇੱਕ ਭਰਾ ਨੇ ਆਪਣੇ ਛੋਟੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਬੈਡ ਵਿੱਚ ਛੁਪਾ ਦਿੱਤੀ। ਕਪੂਰਥਲਾ ਦੇ ਕਸਬਾ ਨਡਾਲਾ 'ਚ ਇੱਕ ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਨੀਅਤ ਨਾਲ ਬੈੱਡ ਵਿੱਚ ਛੁਪਾ ਦੇਣ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਭਰਾ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਕਾਤਲ ਨੇ ਆਪਣੇ ਪਿਤਾ ਨੂੰ ਫੋਨ 'ਤੇ ਸੂਚਨਾ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਸੁਭਾਨਪੁਰ ਦੇ ਡੀ.ਐੱਸ.ਪੀ ਭੁੱਲਥ ਅਤੇ ਥਾਣਾ ਸੁਭਾਨਪੁਰ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ 'ਚ ਰਖਵਾਇਆ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਭੁਲੱਥ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਤਲ ਦੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਅਤੇ 201 ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Punjab Election Commission: ਮੁੱਖ ਚੋਣ ਅਫ਼ਸਰ ਨੇ ਕਿਸਾਨਾਂ ਨੂੰ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿੱਚ ਵਿਘਨ ਨਾ ਪਾਉਣ ਦੀ ਕੀਤੀ ਅਪੀਲ

ਦੂਜੇ ਪਾਸੇ ਫਿਰੋਜ਼ਪੁਰ ਵਿੱਚ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਬੇਟੇ ਨੇ ਬਹੁਤ ਬੇਰਹਿਮੀ ਨਾਲ ਮਾਂ ਦੇ ਸਿਰ ਉਪਰ ਇੱਟ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਦੂਜਾ ਬੇਟਾ ਅਪਾਹਜ ਹੋਣ ਕਾਰਨ ਆਪਣੀ ਮਾਂ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਵਾਉਣ ਤੋਂ ਅਸਮਰਥ ਹੈ। ਹਾਲਤ ਦੀ ਨਾਜ਼ੁਕ ਹੋਣ ਕਾਰਨ ਡਾਕਟਰ ਨੇ ਮੈਡੀਕਲ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਹੈ। ਪੁਲਿਸ ਨੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤਿਆਂ ਦੇ ਹੋਰ ਕਤਲਾਂ ਨੇ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Salman Khan Firing Case: ਸਲਮਾਨ ਖਾਨ ਦੀ ਰਿਹਾਇਸ਼ ਬਾਹਰ ਫਾਇਰਿੰਗ ਮਾਮਲਾ; ਅਨੁਜ ਥਾਪਨ ਦਾ ਦੁਬਾਰਾ ਹੋਇਆ ਪੋਸਟਮਾਰਟਮ

Trending news