Salman Khan News: ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਸਲਮਾਨ ਖ਼ਾਨ ਦੇ ਘਰ ਤੋਂ ਪਿਕਅੱਪ ਬੁੱਕ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ
Advertisement
Article Detail0/zeephh/zeephh2213492

Salman Khan News: ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਸਲਮਾਨ ਖ਼ਾਨ ਦੇ ਘਰ ਤੋਂ ਪਿਕਅੱਪ ਬੁੱਕ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ

Salman Khan News: ਸਲਮਾਨ ਖ਼ਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਨਾਮਂ ਦੀ ਬੁਕਿੰਗ ਲੈ ਕੇ ਓਲਾ ਕੈਬ ਡਰਾਈਵਰ ਵੱਲੋਂ ਪੁੱਜਣ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

Salman Khan News: ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਸਲਮਾਨ ਖ਼ਾਨ ਦੇ ਘਰ ਤੋਂ ਪਿਕਅੱਪ ਬੁੱਕ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ

Salman Khan News: ਸਲਮਾਨ ਖ਼ਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਲਾਰੈਂਸ ਬਿਸ਼ਨੋਈ ਦੇ ਨਾਮਂ ਦੀ ਬੁਕਿੰਗ ਲੈ ਕੇ ਓਲਾ ਕੈਬ ਡਰਾਈਵਰ ਵੱਲੋਂ ਪੁੱਜਣ ਉਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਓਲਾ ਕੈਬ ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਓਲਾ ਕੈਬ ਡਰਾਈਵਰ ਤੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਗੈਲੇਕਸੀ ਅਪਾਰਟਮੈਂਟ ਤੋਂ ਲਾਰੈਂਸ ਬਿਸ਼ਨੋਈ ਨੂੰ ਪਿਕ ਕਰਨ ਦੀ ਬੁਕਿੰਗ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਨੇ ਜਦ ਤੱਥਾਂ ਨੂੰ ਵੈਰੀਫਾਈ ਕਰਨ ਲਈ ਬੁਕਿੰਗ ਕਰਨ ਵਾਲੇ ਨੰਬਰ ਦੀ ਜਾਂਚ ਕੀਤੀ ਤਾਂ ਉਹ ਗਾਜੀਆਬਾਦ ਦੇ ਰਹਿਣ ਵਾਲੇ ਨੌਜਵਾਨ ਨਿਕਲਿਆ।

ਇਸ ਮਗਰੋਂ ਨੌਜਵਾਨ ਦੀ ਭਾਲ ਵਿੱਚ ਕੱਲ੍ਹ ਮੁੰਬਈ ਦੀ ਪੁਲਿਸ ਟੀਮ ਇਥੇ ਪੁੱਜੀ। ਕਵੀ ਨਗਰ ਥਾਣਾ ਖੇਤਰ ਕੇਸ਼ਵ ਕੁੰਜ ਗੋਬਿੰਦਪੁਰਮ ਇਲਾਕੇ ਵਿੱਚ ਰਹਿਣ ਵਾਲੇ ਰੋਹਿਤ ਤਿਆਗੀ ਜੋ ਕਿ 20 ਸਾਲ ਦਾ ਬੀਬੀਏ ਦੂਜੇ ਸਾਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲੈ ਕੇ ਮੁੰਬਈ ਲਈ ਨਿਕਲ ਗਈ।

ਇਹ ਵੀ ਪੜ੍ਹੋ : Gurdaspur Murder News: ਸ਼ਰਾਬ ਤਸਕਰਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਮਿਲੀ ਜਾਣਕਾਰੀ ਮੁਤਾਬਕ ਰੋਹਿਤ ਸੁਭਾਰਤੀ ਯੂਨੀਵਰਸਿਟੀ ਤੋਂ ਬੀਬੀਏ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਮਜ਼ਾਕ ਦੇ ਤੌਰ ਉਤੇ ਲਾਰੈਂਸ ਬਿਸ਼ਨੋਈ ਦੀ ਪਿਕਅੱਪ ਦੀ ਬੁਕਿੰਗ ਓਲਾ ਕੈਬ ਦੇ ਮਾਧਿਆਮ ਨਾਲ ਕਰ ਦਿੱਤੀ ਸੀ ਜੋ ਕਿ ਉਸ ਨੂੰ ਹੁਣ ਭਾਰੀ ਪੈ ਰਹੀ ਹੈ। ਮੁੰਬਈ ਪੁਲਿਸ ਨੇ ਉਸ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਹੈ ਜਿਥੋਂ ਉਸ ਨੂੰ 2 ਦਿਨ ਦੀ ਪੁਲਿਸ ਹਿਰਾਸਤ ਮਿਲ ਗਈ ਹੈ।

ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਤੜਕੇ ਫਾਇਰਿੰਗ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੋਲੀਬਾਰੀ ਦੇ ਦੋਸ਼ੀ ਨੂੰ ਕੱਛ, ਗੁਜਰਾਤ ਤੋਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਨ। ਇਸ ਮਾਮਲੇ 'ਚ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦ ਵੀ ਸਲਮਾਨ ਖਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।

ਇਹ ਵੀ ਪੜ੍ਹੋ : Delhi Liquor Policy Case: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਜ਼ਮਾਨਤ 'ਤੇ ਫੈਸਲਾ ਰੱਖਿਆ ਸੁਰੱਖਿਅਤ

Trending news