Morinda Beadbi News: ਮੋਰਿੰਡਾ 'ਚ ਮੁੜ ਹੋਈ ਬੇਅਦਬੀ; ਖੰਡਿਤ ਹਾਲਤ 'ਚ ਗੁਟਕਾ ਸਾਹਿਬ ਤੇ ਚੌਰ ਸਾਹਿਬ ਮਿਲੇ
Morinda Beadbi News: ਮੋਰਿੰਡਾ ਵਿੱਚ ਅੱਜ ਇੱਕ ਨਿੱਜੀ ਦੁਕਾਨ ਦੀ ਛੱਤ ਦੇ ਉੱਤੇ ਗੁਟਕਾ ਸਾਹਿਬ , ਚੌਰ ਸਾਹਿਬ, ਸੁਖਮਨੀ ਸਾਹਿਬ, ਨਿਤ ਨੇਮ ਮਿਲੇ।
Trending Photos
)
Morinda Beadbi News: ਮੋਰਿੰਡਾ ਵਿੱਚ ਅੱਜ ਇੱਕ ਨਿੱਜੀ ਦੁਕਾਨ ਦੀ ਛੱਤ ਦੇ ਉੱਤੇ ਗੁਟਕਾ ਸਾਹਿਬ , ਚੌਰ ਸਾਹਿਬ, ਸੁਖਮਨੀ ਸਾਹਿਬ, ਨਿਤ ਨੇਮ ਮਿਲੇ। ਘਟਨਾ ਰੂਪਨਗਰ ਦੇ ਸਬ ਡਵੀਜ਼ਨ ਮੋਰਿੰਡਾ ਨਾਲ ਸਬੰਧਤ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਦੁਕਾਨ ਦਾ ਸ਼ੈੱਡ ਉਤਾਰ ਰਹੇ ਸਨ ਅਤੇ ਸ਼ੈੱਡ ਵਾਲੇ ਵਿਅਕਤੀ ਦੀ ਉਥੇ ਪਏ ਇੱਕ ਲਿਫਾਫੇ ਉੱਤੇ ਨਜ਼ਰ ਪਈ।
ਇਹ ਵੀ ਪੜ੍ਹੋ : Kulhad Pizza Couple Video: ਕੁਲੜ ਪੀਜ਼ਾ ਜੋੜੇ ਦੇ ਹੱਕ 'ਚ ਆਏ WWE ਪਲੇਅਰ ਵਿੱਕੀ ਥਾਮਸ, ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਕੀਤੀ ਅਪੀਲ
ਇਸ ਤੋਂ ਬਾਅਦ ਉਸ ਵੱਲੋਂ ਉਨ੍ਹਾਂ ਲਿਫਾਫਿਆਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਕਾਫੀ ਖਰਾਬ ਹਾਲਤ ਵਿੱਚ ਗੁਟਕਾ ਸਾਹਿਬ, ਚੌਰ ਸਾਹਿਬ, ਸੁਖਮਨੀ ਸਾਹਿਬ, ਨਿਤ ਨੇਮ ਮਿਲੇ। ਇਸ ਮਾਮਲੇ ਦੀ ਜਾਣਕਾਰੀ ਨਜ਼ਦੀਕੀ ਗੁਰਦੁਆਰਾ ਸਾਹਿਬ ਵਿੱਚ ਦਿੱਤੀ ਗਈ ਤੇ ਰਹਿਤ ਮਰਿਆਦਾ ਦੇ ਨਾਲ ਮਿਲੇ ਧਾਰਮਿਕ ਗ੍ਰੰਥਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਲਿਜਾਇਆ ਗਿਆ। ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੁਢਲੀ ਜਾਣਕਾਰੀ ਵਿੱਚ ਪੁਲਿਸ ਵੱਲੋਂ 295 A ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : India Canada Relations: ਕੈਨੇਡੀਅਨ ਰੱਖਿਆ ਮੰਤਰੀ ਦਾ ਵੱਡਾ ਬਿਆਨ- ਭਾਰਤ ਨਾਲ ਸਬੰਧ ਸਾਡੇ ਲਈ 'ਮਹੱਤਵਪੂਰਨ'