ਪਹਿਲਾਂ ਕਈ ਵਾਰ ਰਾਜੂ ਛੋਟੀ ਮੋਟੀ ਰਾਸ਼ੀ ਜਿੱਤਦਾ ਰਿਹਾ ਹੈ, ਪਰ ਇਸ ਵਾਰ ਉਸਨੇ ਗੇਮ ਟੈਲੀ ਬੋਰਡ (Game Tally Board) ’ਚ ਪਹਿਲਾ ਰੈਂਕ ਹਾਸਲ ਕਰਦਿਆਂ 1 ਕਰੋੜ ਰੁਪਏ ਜਿੱਤ ਲਏ।
Trending Photos
Win One Crore in Dream 11: ਨਵਾਂ ਸਾਲ ਦੀ ਆਮਦ ਤੋਂ ਪਹਿਲਾਂ ਕਈ ਲੋਕਾਂ ਦੀ ਕਿਸਮਤ ਚਮਕ ਰਹੀ ਹੈ। ਇਸੇ ਤਰ੍ਹਾਂ ਦੀ ਕਹਾਣੀ ਬਿਹਾਰ ਦੇ ਨਵਾਦਾ ਦੇ ਰਹਿਣ ਵਾਲੇ ਰਾਜੂ ਰਾਮ ਦੀ, ਜਿਸਨੇ ਡ੍ਰੀਮ 11 (Dream 11) ਨਾਮ ਦੇ ਪਲੇਇੰਗ ਐਪ ਰਾਹੀਂ ਕ੍ਰਿਕੇਟ ਗੇਮ ਖੇਡਦਿਆਂ 1 ਕਰੋੜ (One Crore) ਰੁਪਏ ਜਿੱਤੇ ਹਨ।
ਰਾਜੂ ਆਪਣੇ ਪਿੰਡ ’ਚ ਡੀ. ਜੇ. (DJ) ਦਾ ਕੰਮ ਕਰਦਾ ਹੈ, ਪਰ ਹੁਣ ਉਸਦੀ ਰਾਤੋ-ਰਾਤ ਬਦਲੀ ਕਿਸਮਤ ਤੋਂ ਬਾਅਦ ਉਹ 1 ਕਰੋੜ ਦਾ ਮਾਲਕ ਬਣ ਗਿਆ ਹੈ।
ਰਾਜੂ ਨੇ ਇਸ ਬਾਰੇ ਦੱਸਦਿਆਂ ਕਿਹਾ ਕਿ ਉਹ ਲਗਭਗ ਪਿਛਲੇ 1 ਸਾਲ ਤੋਂ ਡ੍ਰੀਮ 11 ਪਲੇਇੰਗ ਗੇਮ ਖੇਡ ਰਹੇ ਹਨ, ਇਸ ਦੌਰਾਨ ਉਹ ਲਗਭਗ 85,000 ਰੁਪਏ ਨਿਵੇਸ਼ ਕਰ ਚੁੱਕੇ ਹਨ। ਪਹਿਲਾਂ ਕਈ ਵਾਰ ਉਹ ਛੋਟੀ ਮੋਟੀ ਰਾਸ਼ੀ ਜਿੱਤਦੇ ਰਹੇ ਹਨ, ਪਰ ਇਸ ਵਾਰ ਉਸਨੇ ਗੇਮ ਟੈਲੀ ਬੋਰਡ (Game Tally Board) ’ਚ ਪਹਿਲਾ ਰੈਂਕ ਹਾਸਲ ਕਰਦਿਆਂ 1 ਕਰੋੜ ਰੁਪਏ ਜਿੱਤ ਲਏ।
ਜਿਸ ਸਮੇਂ ਉਹ ਖੇਡ ਰਿਹਾ ਸੀ ਉਸ ਦੌਰਾਨ ਤਕਰੀਬਨ 35 ਲੱਖ ਲੋਕ ਇਸ ਗੇਮ ’ਚ ਸ਼ਾਮਲ ਸਨ। ਉਸਨੇ ਬ੍ਰਿਸਬੇਨ ਹੀਟ (Brisbane Heat) ਅਤੇ ਸਿਡਨੀ ਥੰਡਰ (Sydney Thunder) ਟੀਮ ਨਾਲ ਖਿਡਾਰੀਆਂ ਨੂੰ ਚੁਣ ਕੇ ਟੀਮ ਬਣਾਈ ਸੀ, ਜਿਸਦੇ ਸਦਕਾ ਉਹ 1 ਕਰੋੜ ਜਿੱਤਣ ’ਚ ਕਾਮਯਾਬ ਹੋ ਗਏ।
ਜਦੋਂ ਉਸਨੇ ਕਰੋੜ ਰੁਪਏ ਜਿੱਤੇ ਤਾਂ ਉਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ, ਪਰ ਜਿਵੇ ਹੀ ਉਨ੍ਹਾਂ ਦੇ ਖਾਤੇ (Wallet) ਜਿੱਤਣ ਵਾਲੀ ਰਾਸ਼ੀ ਆਈ ਤਾਂ ਸਾਰਿਆਂ ਦੇ ਚਿਹਰੇ ਖਿੜ ਗਏ। ਉਸਨੇ ਦੱਸਿਆ ਕਿ ਪਹਿਲਾਂ ਉਹ ਡੀ. ਜੇ. ਦਾ ਛੋਟਾ ਜਿਹਾ ਕਾਰੋਬਾਰ ਕਰਦਾ ਸੀ, ਪਰ ਹੁਣ ਆਪਣਾ ਕੰਮ-ਕਾਰ ਵਧਾਏਗਾ। ਹਾਲ ਦੀ ਘੜੀ ਰਾਜੂ ਦੇ ਪਲੇਇੰਗ ਵਾਲੈੱਟ (Playing Wallet) ’ਚ ਟੈਕਸ ਦੀ ਰਾਸ਼ੀ ਕੱਟਣ ਮਗਰੋਂ 70 ਲੱਖ ਰੁਪਏ ਪਾ (Credit) ਕਰ ਦਿੱਤੇ ਗਏ ਹਨ।