ਫ਼ਿਲਮਾਂ ਵੇਖਣ ਦੇ ਸ਼ੌਕੀਨ ਹੋ ਜਾਵੋ ਖੁਸ਼, ਸਿਰਫ਼ 75 ਰੁਪਏ ਵਿਚ ਮਿਲੇਗੀ ਫ਼ਿਲਮ ਦੀ ਟਿਕਟ!
Advertisement

ਫ਼ਿਲਮਾਂ ਵੇਖਣ ਦੇ ਸ਼ੌਕੀਨ ਹੋ ਜਾਵੋ ਖੁਸ਼, ਸਿਰਫ਼ 75 ਰੁਪਏ ਵਿਚ ਮਿਲੇਗੀ ਫ਼ਿਲਮ ਦੀ ਟਿਕਟ!

16 ਸਤੰਬਰ ਨੂੰ ਤੁਸੀਂ ਚੰਡੀਗੜ ਦੇ ਕਿਸੇ ਵੀ ਸਿਨੇਮਾ ਘਰਾ ਵਿਚ 75 ਰੁਪਏ ਵਿਚ ਕੋਈ ਵੀ ਫ਼ਿਲਮ ਵੇਖ ਸਕਦੇ ਹੋ।ਕਿਉਂਕਿ ੳੇਸ ਦਿਨ ਰਾਸ਼ਟਰੀ ਸਿਨੇਮਾ ਦਿਵਸ ਹੈ ਅਤੇ ਵੱਧ ਤੋਂ ਵੱਧ ਦਰਸ਼ਕਾਂ ਨੂੰ ਸਿਨੇਮਾ ਨਾਲ ਜੋੜਨ ਲਈ ਇਹ ਸੁਵਿਧਾ ਦਿੱਤੀ ਜਾ ਰਹੀ ਹੈ।

 

ਫ਼ਿਲਮਾਂ ਵੇਖਣ ਦੇ ਸ਼ੌਕੀਨ ਹੋ ਜਾਵੋ ਖੁਸ਼, ਸਿਰਫ਼ 75 ਰੁਪਏ ਵਿਚ ਮਿਲੇਗੀ ਫ਼ਿਲਮ ਦੀ ਟਿਕਟ!

ਚੰਡੀਗੜ: ਕਈਆਂ ਨੂੰ ਫ਼ਿਲਮਾਂ ਵੇਖਣ ਦਾ ਬੜਾ ਚਾਅ ਹੁੰਦਾ ਅਤੇ ਸਿਨੇਮਾ ਹਾਲ ਵਿਚ ਫ਼ਿਲਮ ਵੇਖਣ ਲਈ ਹਰ ਕੀਮਤ ਅਦਾ ਕਰਨ ਲਈ ਤਿਆਰ ਹੁੰਦੇ ਹਨ। ਪਰ 200, 400, 500 ਅਤੇ ਉਸ ਉੱਤੇ ਪੈਸੇ ਅਦਾ ਕਰਨ ਨਾਲ ਬਜਟ ਵਿਗੜ ਜਾਂਦਾ ਹੈ। ਪਰ ਜੇਕਰ ਤੁਹਾਨੂੰ 75 ਰੁਪਏ ਵਿਚ ਫ਼ਿਲਮ ਵੇਖਣ ਦਾ ਮੌਕਾ ਮਿਲੇ ਤਾਂ ਜ਼ਾਹਿਰ ਹੀ ਤੁਸੀਂ ਖੁਸ਼ ਹੋਵੋਗੇ ਤਾਂ ਤੁਸੀਂ ਖੁਸ਼ ਹੋ ਹੀ ਜਾਓ। ਕਿਉਂਕਿ ਚੰਡੀਗੜ ਦੇ ਕਿਸੇ ਵੀ ਸਿਨੇਮਾ ਵਿਚ ਹੁਣ ਤੁਸੀਂ 75 ਰੁਪਏ ਵਿਚ ਫ਼ਿਲਮ ਵੇਖ ਸਕਦੇ ਹੋ।

 

ਪਰ ਸਿਰਫ਼ 1 ਇਕ ਦਿਨ ਲਈ। ਕਿਉਂਕਿ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਹੈ ਅਤੇ ਸਿਨੇਮਾ ਦਿਵਸ 'ਤੇ ਫਿਲਮ ਵੇਖਣ ਲਈ ਭਾਰੀ ਛੋਟ ਮਿਲੇਗੀ। ਤਾਂ ਫਿਰ ਸਿਨੇਮਾ ਦਿਵਸ ਦਾ ਲੁਤਫ਼ ਉਠਾਉਣ ਲਈ ਤਿਆਰ ਹੋ ਜਾਵੋ।75 ਰੁਪਏ ਦੀ ਟਿਕਟ ਲੈ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਵੀਕੈਂਡ ਖਾਸ ਬਣਾਇਆ ਜਾ ਸਕਦਾ ਹੈ।ਇਹ ਸੁਵਿਧਾ ਸਿਰਫ਼ ਚੰਡੀਗੜ ਦੇ ਸਿਨੇਮਾ ਘਰਾਂ ਵਿਚ ਹੀ ਉਪਲਬਧ ਹੋਵੇਗੀ।

 

 

ਆਨਲਾਈਨ ਬੁਕਿੰਗ ਨਹੀਂ ਕਰਵਾਈ ਜਾ ਸਕਦੀ

ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਟਿਕਟ ਕਾਊਂਟਰ 'ਤੇ ਜਾ ਕੇ ਟਿਕਟ ਖਰੀਦਦੇ ਹੋ ਤਾਂ ਹੀ 75 ਰੁਪਏ ਦੀ ਟਿਕਟ ਖਰੀਦ ਸਕੋਗੇ। ਆਨਲਾਈਨ ਬੁਕਿੰਗ ਕਰਨ 'ਤੇ ਇਹ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾਵੇਗੀ। ਘੱਟ ਪੈਸਿਆਂ 'ਤੇ ਫਿਲਮ ਦਾ ਲੁਤਫ਼ ਲੈਣ ਲਈ ਸਿਰਫ਼ ਟਿਕਟ ਕਾਊਂਟਰ 'ਤੇ ਜਾ ਕੇ ਟਿਕਟ ਖਰੀਦੀ ਜਾ ਸਕਦੀ ਹੈ।

 

16 ਸਤੰਬਰ ਨੂੰ ਵੇਖ ਸਕਦੇ ਹੋ ਇਹ ਫ਼ਿਲਮਾਂ

ਹੁਣ ਤੁਹਾਡੀ ਸਹੂਲਤ ਲਈ ਇਹ ਵੀ ਦੱਸ ਦਿੰਦੇ ਹਾਂ ਕਿ ਤੁਸੀਂ 1 ਦਿਨ ਯਾਨੀ ਕਿ 16 ਸਤੰਬਰ ਨੂੰ ਮਹਿਜ਼ 75 ਰੁਪਏ ਵਿਚ ਕਿਹੜੀਆਂ ਫ਼ਿਲਮਾਂ ਵੇਖ ਸਕਦੇ ਹੋ। ਇਹਨਾਂ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਦੇ ਸ਼ੋਅ ਵਿਚ ਚੱਲ ਰਹੇ ਹਨ ਜੋ ਕਿ ਹਾਲ ਹੀ ਵਿਚ ਪਿਛਲੇ ਹਫ਼ਤੇ ਰਿਲੀਜ਼ ਹੋਈਆਂ ਹਨ।ਗਿੱਪੀ ਗਰੇਵਾਲ ਦੀ ਫ਼ਿਲਮ ਯਾਰ ਮੇਰਾ ਤਿਤਲੀਆਂ ਵਰਗਾ ਵੀ ਉਹਨਾਂ ਵਿਚੋਂ ਇਕ ਹੈ। ਪੰਜਾਬੀ ਦੀਆਂ 2 ਹੋਰ ਫ਼ਿਲਮਾਂ ਦੇ ਸ਼ੋਅ ਵੀ ਚੱਲ ਰਹੇ ਹਨ ਅਤੇ ਅੰਗਰੇਜ਼ੀ ਭਾਸ਼ਾ ਦੀ ਫਿਲਮ ਟੌਪ ਗਨ ਵੀ ਚੱਲ ਰਹੀ ਹੈ। ਤਾਂ ਜ਼ਾਹਿਰ ਹੀ 16 ਸਤੰਬਰ ਨੂੰ ਤੁਸੀਂ ਇਹਨਾਂ ਫ਼ਿਲਮਾਂ ਦਾ ਆਨੰਦ ਲੈ ਸਕਦੇ ਹੋ।

 

WATCH LIVE TV

Trending news