Patiala News: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ ਹੀ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।
Trending Photos
Patiala News: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਦੇ ਨਾਲ ਹੀ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਪੰਚੀ ਜਾਂ ਪੰਚੀ ਦੇ ਦਾਅਵੇਦਾਰਾਂ ਵੱਲੋਂ ਜ਼ਰੂਰੀ ਦਸਤਾਵੇਜ਼ਾਂ ਲਈ ਸਰਕਾਰੀਆਂ ਦਫਤਰਾਂ ਦਾ ਰੁਖ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਕਈ ਵਾਰੀ ਹਾਲਾਤ ਤਣਾਅਪੂਰਨ ਹੁੰਦੇ ਵੀ ਦੇਖੇ ਜਾ ਸਕਦੇ ਹਨ।
ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ ਪਟਿਆਲਾ ਦੇ ਭੁਨਰਹੇੜੀ ਦੇਵੀਗੜ੍ਹ ਵਿੱਚ ਭਾਰੀ ਹੰਗਾਮੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਉਮੀਦਵਾਰ ਨੂੰ ਬੀਡੀਪੀਓ ਦੇ ਗੁੱਸਾ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਮੀਦਵਾਰ ਨੇ ਸਰਕਾਰੀ ਅਫਸਰਾਂ ਉਪਰ ਗੰਭੀਰ ਦੋਸ਼ ਲਗਾਏ। ਅੱਗਿਓਂ ਬੀਡੀਪੀ ਨੇ ਉਮੀਦਵਾਰਾਂ ਨੂੰ ਥਾਣੇ ਚੁਕਵਾਉਣ ਦੀ ਧਮਕੀ ਦੇ ਦਿੱਤੀ।
ਇਸ ਦੌਰਾਨ ਸਰਪੰਚੀ ਦੇ ਉਮੀਦਵਾਰ ਵਲੋਂ ਬੀਡੀਪੀਓ 'ਤੇ ਕੰਮ ਨਾ ਕਰਨ ਦਾ ਦੋਸ਼ ਲਗਾਇਆ ਅਤੇ ਦਫਤਰ ਦੇ ਬਾਹਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਜਵਾਬ 'ਚ ਬੀਡੀਪੀਓ ਨੇ ਤੈਸ਼ 'ਚ ਆ ਕੇ ਉਮੀਦਵਾਰ ਨੂੰ ਥਾਣੇ 'ਚ ਡੱਕ ਦੇਣ ਦੀ ਧਮਕੀ ਦਿੱਤੀ। ਇਸ ਦੌਰਾਨ ਦੋਵਾਂ ਵਲੋਂ ਇਕ-ਦੂਜੇ ਲਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ।
ਇਹ ਵੀ ਪੜ੍ਹੋ : Punjab News: ਆਮ ਆਦਮੀ ਪਾਰਟੀ ਦਾ ਵਫ਼ਦ ਹਰਪਾਲ ਚੀਮਾ ਦੀ ਅਗਵਾਈ ਹੇਠ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ
ਮਾਮਲਾ ਸੋਮਵਾਰ ਦਾ ਦੱਸਿਆ ਜਾ ਰਿਹਾ ਹੈ ਜਿਸਦੀ ਵੀਡਿਓ ਵੀ ਵਾਇਰਲ ਹੋ ਗਈ ਹੈ। ਸੂਤਰਾਂ ਅਨੁਸਾਰ ਪਿੰਡ ਜਲਵੇੜਾ ਦਾ ਇਕ ਵਿਅਕਤੀ ਐਨਓਸੀ ਲੈਣ ਦੇ ਸਬੰਧ 'ਚ ਦਫਤਰ ਆਇਆ ਸੀ ਪਰ ਇਥੇ ਕੰਮ 'ਚ ਦੇਰੀ ਹੋਣ ਕਰਕੇ ਰੌਲਾ ਸ਼ੁਰੂ ਹੋਇਆ ਸੀ। ਦੇਖਦੇ-ਦੇਖਦੇ ਬੀਡੀਪੀਓ ਵੀ ਰੌਲਾ ਪਾਉਣ ਵਾਲੇ ਵਿਅਕਤੀ ਨੂੰ ਸਿੱਧਾ ਹੋ ਗਿਆ।
ਦੂਜੇ ਪਾਸੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਫਤਰ ਵਿੱਚ ਬਣੇ ਬੀਡੀਪੀਓ ਦਫ਼ਤਰ ਬਲਾਕ ਨੰਬਰ ਇੱਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਨਓਸੀ ਲੈਣ ਆਏ ਨੁਮਾਇੰਦਿਆਂ ਨੇ ਦੋਸ਼ ਲਗਾਏ ਕਿ ਉਹ ਕਈ ਦਿਨਾਂ ਤੋਂ ਐਨਓਸੀ ਲੈਣ ਲਈ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੂੰ ਐਨਓਸੀ ਦੇਣ ਲਈ ਟਾਲ ਮਟੋਲ ਕੀਤੀ ਜਾ ਰਹੀ ਹੈ।
ਮੌਜੂਦਾ ਕੁਝ ਸਾਬਕਾ ਸਰਪੰਚਾਂ ਨੇ ਦੋਸ਼ ਲਗਾਏ ਕਿ ਆਮ ਆਦਮੀ ਪਾਰਟੀ ਦੇ ਜੋ ਨੁਮਾਇੰਦੇ ਸਰਪੰਚੀ ਦੀ ਚੋਣ ਲੜ ਰਹੇ ਹਨ ਉਨ੍ਹਾਂ ਨੂੰ ਤਾਂ ਮਿੰਟੋ ਮਿੰਟ ਹੀ ਐਨਓਸੀ ਦਿੱਤੀ ਜਾ ਰਹੀ ਹੈ ਪਰ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Amritsar News: ਲੁੱਟ ਕਰਨ ਦੀ ਨੀਅਤ ਘਰ 'ਚ ਦਾਖਲ ਹੋਏ ਲੁਟੇਰਿਆਂ ਦਾ ਮਹਿਲਾ ਨੇ ਕੀਤਾ ਮੁਕਾਬਲਾ