Bathinda News: ਡੀਸੀ ਬਠਿੰਡਾ ਦਾ ਵੱਡਾ ਐਲਾਨ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ...
Trending Photos
Bathinda News/ਕੁਲਬੀਰ ਬੀਰਾ: ਬਠਿੰਡਾ ਜ਼ਿਲ੍ਹੇ 'ਚ ਲਗਾਤਾਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ਅਤੇ ਮੰਡੀਆਂ ਚ ਜਾ ਕੇ ਜਿੱਥੇ ਵੱਡੇ ਪੱਧਰ ਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਮਝਾਇਆ ਜਾ ਰਿਹਾ ਹੈ ਉੱਥੇ ਹੀ ਸਖਤੀ ਵੀ ਕੀਤੀ ਜਾ ਰਹੀ ਹੈ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਦੇ 141 ਪਰਚੇ ਕਿਸਾਨਾਂ ਤੇ ਦਰਜ ਹੋ ਗਏ ਹਨ ਅੱਜ ਡੀਸੀ ਅਤੇ ਐਸਐਸਪੀ ਵੱਲੋਂ ਜਿਲਾ ਬਠਿੰਡਾ ਦੇ ਹਲਕਾ ਮੌੜ ਮੰਡੀ ਅਤੇ ਤਲਵੰਡੀ ਸਾਬੋ ਪਿੰਡਾਂ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਮੁਲਾਕਾਤਾਂ ਕੀਤੀਆਂ।
ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨੂੰ ਦੱਸਿਆ ਕਿ ਜਿਹੜੇ ਪਿੰਡ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ 0% ਹੋਣਗੇ ਉਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਡਿਵੈਲਪਮੈਂਟ ਸਬੰਧੀ ਨਾਮ ਚ ਦਿੱਤੇ ਜਾਣਗੇ ਤੇ ਜਿਹੜੇ ਅੱਗ ਲਾਉਣਗੇ ਉਹਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਜਾਣਗੇ ਅਤੇ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਜਾਣਗੀਆਂ ਅਤੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਵੀ ਹੋਣਗੀਆਂ ਉਨਾ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਨੂੰ ਵੀ ਅੱਗ ਪਰਾਲੀ ਨੂੰ ਨਾ ਲਗਾਉਣ ਦਿੱਤੀ ਜਾਵੇ।
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਮਸ਼ੀਨਰੀ ਵੀ ਉਪਲਬਧ ਕਰਾਈ ਗਈ ਹੈ ਜਿਸ ਦਾ ਕਿਸਾਨ ਲਾਭ ਲੈ ਰਹੇ ਹਨ ਜਿਹੜੇ ਕਿਸਾਨ ਅੱਗ ਨਹੀਂ ਲਾ ਰਹੇ ਹਨ ਉਨਾਂ ਨੂੰ ਸਾਡੇ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 65 ਤੋਂ 70% ਮਾਮਲੇ ਘੱਟ ਵੀ ਗਏ ਹਨ ਪ੍ਰੰਤੂ ਫਿਰ ਵੀ ਬਹੁਤ ਸਾਰੇ ਕਿਸਾਨ ਜੋ ਯੂਨੀਅਨ ਦੀ ਚੱਕ ਵਿੱਚ ਆਏ ਹੋਏ ਹਨ ਉਹ ਅੱਗ ਲਾਉਣ ਨਹੀਂ ਹਟ ਰਹੇ ਜਿਨਾਂ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 141 ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਮਾਮਲੇ ਦਰਜ ਕੀਤੇ ਗਏ ਹਨ।
ਦੂਜੇ ਪਾਸੇ ਮੌਕੇ ਤੇ ਕਿਸਾਨ ਨੇ ਵੀ ਦੱਸਿਆ ਕਿ ਮੈਂ 150 ਏਕੜ ਦੇ ਕਰੀਬ ਝੋਨੇ ਦੀ ਫਸਲ ਲਗਾਈ ਸੀ ਅਤੇ ਜਿਸ ਨੂੰ ਹੁਣ ਮੈਂ ਮਸ਼ੀਨ ਰਾਹੀਂ ਕਟਾਇਆ ਹੈ ਬਿਲਕੁਲ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਸਿੱਧੀ ਬਿਜਾਈ ਕਰ ਰਿਹਾ ਹਾਂ ਸ਼ਾਇਦ ਮੈਂ ਦੂਜੇ ਲੋਕਾਂ ਵਾਂਗ ਅੱਗ ਲਾ ਦਿੰਦਾ ਪਰ ਇਸ ਵਾਰ ਪ੍ਰਸ਼ਾਸਨ ਦਾ ਬਹੁਤ ਡਰ ਬਣਿਆ ਹੋਇਆ ਹੈ ਇਸ ਲਈ ਅਸੀਂ ਡਰਦਿਆਂ ਨੇ ਬਿਲਕੁਲ ਅੱਗ ਨਹੀਂ ਲਾਈ ਅਤੇ ਮੈਨੂੰ ਠੀਕ ਵੀ ਲੱਗ ਰਿਹਾ ਹੈ।