Bathinda News: ਗੁਰਦੁਆਰਾ ਸਾਹਿਬ 'ਚ ਹੋਏ ਅਨੰਦ ਕਾਰਜ ਸਵਾਲਾਂ ਦੇ ਘੇਰੇ 'ਚ, ਗ੍ਰੰਥੀ ਸਿੰਘ 'ਤੇ ਲੱਗੇ ਦੋਸ਼
Advertisement
Article Detail0/zeephh/zeephh1904094

Bathinda News: ਗੁਰਦੁਆਰਾ ਸਾਹਿਬ 'ਚ ਹੋਏ ਅਨੰਦ ਕਾਰਜ ਸਵਾਲਾਂ ਦੇ ਘੇਰੇ 'ਚ, ਗ੍ਰੰਥੀ ਸਿੰਘ 'ਤੇ ਲੱਗੇ ਦੋਸ਼

Bathinda News: ਉਹਨਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੜਕੇ ਲੜਕਿਆਂ ਦੇ ਵੱਡੀ ਗਿਣਤੀ ਵਿੱਚ ਆਨੰਦ ਕਾਰਜ ਕੀਤੇ ਜਾ ਰਹੇ ਹਨ।

 

Bathinda News: ਗੁਰਦੁਆਰਾ ਸਾਹਿਬ 'ਚ ਹੋਏ ਅਨੰਦ ਕਾਰਜ ਸਵਾਲਾਂ ਦੇ ਘੇਰੇ 'ਚ, ਗ੍ਰੰਥੀ ਸਿੰਘ 'ਤੇ ਲੱਗੇ ਦੋਸ਼

Bathinda News: ਬਠਿੰਡਾ ਦੇ ਹੰਸ ਨਗਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਕੀਤੇ ਗਏ ਵੱਡੀ ਗਿਣਤੀ 'ਚ ਅਨੰਦ ਕਾਰਜ ਸਵਾਲਾਂ ਦੇ ਘੇਰੇ ਵਿੱਚ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਬੁੱਢਾ ਦਲ ਦੇ ਪ੍ਰਬੰਧਕਾਂ ਕੁਲਵੰਤ ਸਿੰਘ ਵੱਲੋਂ ਹੰਸ ਨਗਰ ਗਲੀ ਨੰਬਰ ਨੌ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ 'ਤੇ ਕਈ ਗੰਭੀਰ ਦੋਸ਼ ਲਾਏ ਹਨ। 

ਉਹਨਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੜਕੇ ਲੜਕਿਆਂ ਦੇ ਵੱਡੀ ਗਿਣਤੀ ਵਿੱਚ ਆਨੰਦ ਕਾਰਜ ਕੀਤੇ ਜਾ ਰਹੇ ਹਨ ਅਤੇ ਕਈ ਅਨੰਦ ਕਾਰਜ ਅਜਿਹੇ ਕੀਤੇ ਗਏ ਹਨ ਜਿਸ ਨੂੰ ਸਮਾਜ ਸਵੀਕਾਰ ਨਹੀਂ ਕਰਦਾ ਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਚਲਾ ਜਾਂਦਾ ਹੈ ਜਦੋਂ ਇਹਨਾਂ ਅਨੰਦ ਕਾਰਜ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਵਿਆਹ ਸਰਟੀਫਿਕੇਟ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾਂਦੀ ਹੈ ਤਾਂ ਉਹ ਸਰਟੀਫਿਕੇਟ ਕਿਸੇ ਹੋਰ ਗੁਰਦੁਆਰਾ ਸਾਹਿਬ ਜਾਂ ਫਰਜੀ ਨਿਕਲਦੇ ਹਨ।

ਗੁਰਦੁਆਰਾ ਪਾਤਸ਼ਾਹੀ ਦਸਵੀਂ ਬੀੜ ਤਲਾਬ ਦੇ ਹੈਡ ਗ੍ਰੰਥੀ ਸੁਖਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨਾਂ ਪਾਸ ਦੂਸਰੇ ਸੂਬਿਆਂ ਦੀ ਪੁਲਿਸ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਲੜਕੇ ਲੜਕੀਆਂ ਦੇ ਕਰਵਾਏ ਗਏ ਆਨੰਦ ਕਾਰਜਾਂ ਸਬੰਧੀ ਪਰਿਵਾਰ ਪਹੁੰਚ ਰਹੇ ਸਨ ਜਿਨਾਂ ਵੱਲੋਂ ਦੋਸ਼ ਲਾਇਆ ਜਾ ਰਹੀ ਸੀ ਕਿ ਉਹਨਾਂ ਦੇ ਗੁਰਦੁਆਰਾ ਸਾਹਿਬ ਵਿੱਚ ਗਲਤ ਤਰੀਕੇ ਨਾਲ ਬੱਚਿਆਂ ਦੇ ਅਨੰਦ ਕਾਰਜ ਕਰਵਾਏ ਗਏ ਹਨ ਜਦੋਂ ਜਾਰੀ ਕੀਤੇ ਗਏ ਅਨੰਦ ਕਾਰਜਾਂ ਸਬੰਧੀ ਸਰਟੀਫਿਕੇਟਾਂ ਦੀ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਬਠਿੰਡਾ ਦੇ ਹੰਸ ਨਗਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਲੜਕੇ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਦੇ ਵਿਆਹ ਦੇ ਸਰਟੀਫਿਕੇਟ ਹੋਰਨਾਂ ਗੁਰਦੁਆਰਿਆਂ ਦੇ ਨਾਮ ਉੱਤੇ ਜਾਰੀ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਦਹਿਸ਼ਤ ਦਾ ਮਾਹੌਲ-ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਉਨਾਂ ਵੱਲੋਂ ਜਦੋਂ ਇਸ ਸਬੰਧੀ ਗੁਰਦੁਆਰਾ ਹੰਸ ਨਗਰ ਵਿਖੇ ਪਹੁੰਚ ਕੇ ਗ੍ਰੰਥੀ ਸਿੰਘ ਨਾਲ ਗੱਲ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਿਆ ਇਸ ਸਬੰਧੀ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬ ਵਿੱਚ ਗਲਤ ਤਰੀਕੇ ਨਾਲ ਕਰਵਾਏ ਜਾ ਰਹੇ ਅਨੰਦ ਕਾਰਜਾਂ ਸਬੰਧੀ ਸ਼ਿਕਾਇਤ ਦਿੱਤੀ ਜਾ ਗਈ ਹੈ।

ਉਧਰ ਦੂਸਰੇ ਪਾਸੇ ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੂੰ ਜਾਂਚ ਲਈ ਭੇਜਿਆ ਗਿਆ ਜਿਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਵਿੱਚ ਕੁਝ ਉਣਤਾਈਆਂ ਪਾਈਆਂ ਗਈਆਂ ਹਨ ਅਤੇ ਆਨੰਦ ਕਾਰਜ ਤੋਂ ਬਾਅਦ ਜਾਰੀ ਕੀਤੇ ਜਾ ਰਹੇ ਵਿਆਹ ਸਰਟੀਫਿਕੇਟਾਂ ਸਬੰਧੀ ਵੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਬੇਗ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦ ਹੀ ਇਸ ਜਾਂਚ ਨੂੰ ਮੁਕੰਮਲ ਕਰਕੇ ਜਥੇਦਾਰ ਸ਼੍ਰੀ ਅਕਾਲ ਤਖਤ ਨੂੰ ਭੇਜਿਆ ਜਾਵੇਗਾ ਅਤੇ ਸਿੱਖ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

(ਕੁਲਬੀਰ ਬੀਰਾ ਦੀ ਰਿਪੋਰਟ)

ਇਹ ਵੀ ਪੜ੍ਹੋ: Asian games 2023: ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਦੀ ਮਾਤਾ ਤੇ ਸਾਬਕਾ ਹਾਕੀ ਕੋਚ ਨੇ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ 

Trending news