Bar Association Elections: ਐਡਵੋਕੇਟ ਕੇ.ਐਸ ਚਹਿਲ ਧੂਰੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਸਬੰਧੀ ਰਿਟਰਨਿੰਗ ਅਫਸਰ ਐਡਵੋਕੇਟ ਰਾਜੀਵ ਸਿੰਗਲਾ ਨੇ ਦੱਸਿਆਂ ਕਿ ਪ੍ਰਧਾਨ ਦੇ ਅਹੁਦੇ ਲਈ ਕੁੱਲ ਪਈਆਂ 74 ਵੋਟਾਂ ’ਚੋਂ 2 ਵੋਟਾਂ ਰੱਦ ਕੀਤੀਆਂ ਗਈਆਂ ਹਨ। ਵੈਲਿਡ 72 ਵੋਟਾਂ ’ਚੋਂ ਐਡਵੋਕੇਟ ਕੇ.ਐਸ. ਚਹਿਲ ਨੂੰ 47 ਅਤੇ ਐਡਵੋਕੇਟ ਪ੍ਰਵੀਣ ਮਿੱਤਲ ਨੂੰ 25 ਵੋਟਾਂ ਪਈਆਂ ਸਨ।
Trending Photos
Punjab Bar Association Elections: ਪੰਜਾਬ ਤੇ ਚੰਡੀਗੜ੍ਹ ਵਿੱਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਹੋਈਆਂ ਤੇ ਇਸ ਦੇ ਨਤੀਜੇ ਲਗਾਤਾਰ ਜਾਰੀ ਹਨ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਧੂਰੀ ਦੀ ਤਾਂ ਧੂਰੀ ਵਿੱਚ ਐਡਵੋਕੇਟ ਕੇ.ਐਸ ਚਹਿਲ ਧੂਰੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਸਬੰਧੀ ਰਿਟਰਨਿੰਗ ਅਫ਼ਸਰ ਐਡਵੋਕੇਟ ਰਾਜੀਵ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਐਡਵੋਕੇਟ ਕੇ.ਐਸ ਚਹਿਲ ਅਤੇ ਐਡਵੋਕੇਟ ਪਰਵੀਨ ਮਿੱਤਲ ਵੱਲੋਂ ਫਾਰਮ ਭਰੇ ਗਏ ਹਨ। ਉਨ੍ਹਾਂ ਦੱਸਿਆਂ ਕਿ ਪ੍ਰਧਾਨ ਦੇ ਅਹੁਦੇ ਲਈ ਕੁੱਲ ਪਈਆਂ 74 ਵੋਟਾਂ ’ਚੋਂ 2 ਵੋਟਾਂ ਰੱਦ ਕੀਤੀਆਂ ਗਈਆਂ ਹਨ। ਵੈਲਿਡ 72 ਵੋਟਾਂ ’ਚੋਂ ਐਡਵੋਕੇਟ ਕੇ.ਐਸ. ਚਹਿਲ ਨੂੰ 47 ਅਤੇ ਐਡਵੋਕੇਟ ਪਰਵੀਨ ਮਿੱਤਲ ਨੂੰ 25 ਵੋਟਾਂ ਪਈਆਂ ਸਨ। ਇਸ ਦੇ ਚੱਲਦਿਆਂ ਕੇ.ਐਸ. ਚਹਿਲ ਨੇ 22 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਦੀ ਚੋਣ ’ਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮੀਤ ਪ੍ਰਧਾਨ ਲਈ ਐਡਵੋਕੇਟ ਰਮਨਜੋਤ ਸਿੰਘ ਬਿੰਦਰਾ, ਸਕੱਤਰ ਲਈ ਐਡਵੋਕੇਟ ਸੰਦੀਪ ਥਾਪਰ, ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਸਰਫ਼ਰਾਜ਼ ਅਲੀ ਅਤੇ ਕੈਸ਼ੀਅਰ ਦੇ ਅਹੁਦੇ ’ਤੇ ਐਡਵੋਕੇਟ ਚੰਦਨ ਜਿੰਦਲ ਬਿਨਾ ਮੁਕਾਬਲੇ ਦੇ ਜੇਤੂ ਕਰਾਰ ਦਿੱਤੇ ਗਏ ਹਨ।
ਸਮਰਾਲਾ ਬਾਰ ਐਸੋਸੀਏਸ਼ਨ ਦੇ ਅਨਿਲ ਗੁਪਤਾ ਨਵੇਂ ਪ੍ਰਧਾਨ ਚੁਣੇ ਗਏ, ਜਾਣਕਾਰੀ ਅਨੁਸਾਰ ਇੱਥੇ ਅਨਿਲ ਗੁਪਤਾ ਅਤੇ ਵਿਪਨ ਕੁਮਾਰ ਵਿਚਾਲੇ ਮੁਕਾਬਲਾ ਸੀ। ਅਨਿਲ ਗੁਪਤਾ ਨੂੰ 77 ਵੋਟ ਅਤੇ ਵਿਪਨ ਕੁਮਾਰ ਨੂੰ 39 ਵੋਟ ਪਈਆਂ ਜਦੋਂ ਕਿ 2 NOTA ਅਤੇ 2 ਕੈਂਸਲ ਹੋ ਗਈਆਂ ਸਨ ।
ਫ਼ਰੀਦਕੋਟ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਇੱਕੋ ਗਰੁੱਪ ਦੇ ਸਾਰੇ ਉਮੀਦਵਾਰ ਜੇਤੂ ਰਹੇ। ਵਕੀਲ ਗੁਰਲਾਭ ਸਿੰਘ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਪ੍ਰਧਾਨਗੀ ਦੀ ਚੋਣ ਲਈ ਕੁੱਲ 553 ਵੋਟਾਂ ਵਿੱਚੋਂ 501 ਵੋਟਾਂ ਪਈਆਂ। ਗੁਰਲਾਭ ਸਿੰਘ ਔਲਖ ਨੂੰ 339 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਅਵਤਾਰ ਕ੍ਰਿਸ਼ਨ ਨੂੰ 161 ਵੋਟਾਂ ਵੀ ਮਿਲੀਆਂ। ਜਦਕਿ ਇੱਕ ਵੋਟ ਰੱਦ ਹੋ ਗਈ। ਜਿਸ ਦਾ ਨਤੀਜਾ ਇਹ ਰਿਹਾ ਕਿ ਗੁਰਲਾਭ ਸਿੰਘ ਔਲਖ 178 ਵੋਟਾਂ ਨਾਲ ਜੇਤੂ ਰਹੇ।
ਮਾਨਸਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਲਈ ਹੋਈ ਵੋਟਿੰਗ ਦੇ ਸਖ਼ਤ ਮੁਕਾਬਲੇ ਵਿੱਚ ਵਕੀਲ ਹਰਪ੍ਰੀਤ ਸਿੰਘ ਨੇ ਜਿੱਤ ਹਾਸਿਲ ਕਰ ਲਈ। ਜਦੋਂ ਕਿ ਵਾਇਸ ਪ੍ਰਧਾਨ ਨੀਸ਼ ਗਰਗ ਅਤੇ ਸੈਕਟਰੀ ਵੀਰ ਦਵਿੰਦਰ ਸਿੰਘ ਚੁਣੇ ਗਏ ਹਨ।
ਇਹ ਵੀ ਪੜ੍ਹੋ: Bony Ajnala News: ਡਰੱਗ ਮਾਮਲੇ ਵਿੱਚ ਬੀਜੇਪੀ ਆਗੂ ਬੋਨੀ ਅਜਨਾਲਾ ਤੋਂ ਪੁੱਛਗਿੱਛ ਹੋਈ ਖ਼ਤਮ