ਦੇਸ਼ ਭਰ ਵਿਚ ਸਿੰਗਲ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ, ਦੁਕਾਨਦਾਰਾਂ ਨੇ ਕਿਹਾ.....
Advertisement
Article Detail0/zeephh/zeephh1239922

ਦੇਸ਼ ਭਰ ਵਿਚ ਸਿੰਗਲ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ, ਦੁਕਾਨਦਾਰਾਂ ਨੇ ਕਿਹਾ.....

ਦੇਸ਼ ਭਰ ਦੇ ਵਿਚ ਅੱਜ ਤੋਂ ਪਲਾਸਟਿਕ ਦੀ ਸਿੰਗਲ ਵਰਤੋਂ ਤੇ ਪਾਬੰਦੀ, ਦੁਕਾਨਦਾਰਾਂ ਅਤੇ ਹੋਲ ਸੇਲਰਾਂ ਦਾ ਰਲਵਾਂ ਮਿਲਵਾਂ ਪ੍ਰਤੀਕਰਮ, ਹੋਲਸੇਲਰਾਂ ਨੇ ਜਤਾਈ ਨਾਰਾਜ਼ਗੀ ਕੇਹਾ ਪਹਿਲਾਂ ਬਦਲ ਦੇਣਾ ਚਾਹੀਦਾ ਸੀ।

ਦੇਸ਼ ਭਰ ਵਿਚ ਸਿੰਗਲ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ, ਦੁਕਾਨਦਾਰਾਂ ਨੇ ਕਿਹਾ.....

ਭਰਤ ਸ਼ਰਮਾ/ਲੁਧਿਆਣਾ: ਦੇਸ਼ ਭਰ ਵਿੱਚ ਅੱਜ ਤੋਂ ਪਲਾਸਟਿਕ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਬਕਾਇਦਾ ਨੋਟਿਸ ਜਾਰੀ ਹੋਏ ਨੇ ਇਸੇ ਨੂੰ ਲੈ ਕੇ ਲੁਧਿਆਣਾ ਦੇ ਵਿਚ ਦੁਕਾਨਦਾਰਾਂ ਅਤੇ ਹੋਲਸੇਲਰਾਂ ਦੀ ਰਲਵੀਂ ਮਿਲਵੀਂ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿੱਥੇ ਛੋਟੇ ਦੁਕਾਨਦਾਰਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ। ਉਥੇ ਹੀ ਦੂਜੇ ਪਾਸੇ ਪਲਾਸਟਿਕ ਦੇ ਹੋਲਸੇਲਰਾਂ ਨੇ ਇਸ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਵੱਡਾ ਨੁਕਸਾਨ ਹੋਵੇਗਾ ਅਤੇ ਸਰਕਾਰ ਵੀ ਮੁਕੰਮਲ ਪਾਬੰਦੀ ਲਾਉਣ ਤੋਂ ਪਹਿਲਾਂ ਇਸ ਦਾ ਬਦਲ ਲੱਭਣਾ ਚਾਹੀਦਾ ਸੀ। ਉਸ ਤੋਂ ਬਾਅਦ ਹੀ ਲਿਫਾਫਿਆਂ ਤੇ ਪਾਬੰਦੀ ਲਾਉਣੀ ਚਾਹੀਦੀ ਸੀ।

 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਹੋਲਸੇਲਰ ਨੇ ਕਿਹਾ ਹੈ ਕਿ ਸਰਕਾਰ ਨੂੰ ਪਾਬੰਦੀ ਲਾਉਣ ਤੋਂ ਪਹਿਲਾਂ ਇਸ ਦਾ ਬਦਲ ਲਿਆਉਣਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਡੇਢ ਮਹੀਨੇ ਤੋਂ ਸਾਡੀਆਂ ਫੈਕਟਰੀਆਂ ਬੰਦ ਨੇ ਦੋ ਅਤੇ ਵੱਡਾ ਨੁਕਸਾਨ ਹੋ ਰਿਹਾ ਹੈ। ਹੋਲਸੇਲਰਾਂ ਨੇ ਕਿਹਾ ਕਿ ਸਾਡੇ ਨਾਲ ਸਰਕਾਰ ਨੇ ਇੱਕ ਵਾਰ ਵੀ ਸਲਾਹ ਨਹੀਂ ਕੀਤੀ ਸਗੋਂ ਆਪਣਾ ਆਰਡਰ ਸਾਡੇ ਤੇ ਥੋਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੀ ਆਦਤ ਬੰਦ ਕਰਵਾਉਣੀ ਪਵੇਗੀ ਜੋ ਖ਼ੁਦ ਆ ਕੇ ਲਿਫ਼ਾਫ਼ੇ ਦੀ ਮੰਗ ਕਰਦੇ ਨੇ ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਬਦਲ ਵੀ ਸਰਕਾਰ ਨੂੰ ਪਹਿਲਾਂ ਦੇਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਜਿਵੇਂ ਸਰਕਾਰ ਨੇ ਜੀ. ਐੱਸ. ਟੀ. ਨੋਟਬੰਦੀ ਕਰਨ ਤੋਂ ਪਹਿਲਾਂ ਲੋਕਾਂ ਨੇ ਨਹੀਂ ਸੋਚਿਆ ਉਸੇ ਤਰ੍ਹਾਂ ਹੁਣ ਵੀ ਇਹ ਫਰਮਾਨ ਜਾਰੀ ਕਰ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ ਇਸ ਵੇਲੇ ਸਰਕਾਰ ਨੇ ਉਨ੍ਹਾਂ ਨੂੰ ਵੀ ਨੋਟਿਸ ਦਿੱਤਾ ਸੀ ਉਨ੍ਹਾਂ ਨੇ ਆਪਣਾ ਮਹਿੰਗਾ ਸਾਮਾਨ ਸਸਤੇ ਵਿਚ ਵੇਚਿਆ ਹੈ। ਜਿਸ ਦਾ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। 

 

ਉੱਥੇ ਹੀ ਦੂਜੇ ਪਾਸੇ ਛੋਟੇ ਦੁਕਾਨਦਾਰਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਿਫ਼ਾਫ਼ਿਆਂ ਦਾ ਖਰਚਾ ਪੈਂਦਾ ਸੀ ਉਨ੍ਹਾਂ ਦੱਸਿਆ ਕਿ ਹੁਣ ਇਸ ਤੋਂ ਛੁਟਕਾਰਾ ਮਿਲੇਗਾ ਅਤੇ ਲੋਕਾਂ ਨੂੰ ਆਦਤ ਪਵੇਗੀ ਕਿ ਉਹ ਆਪਣੇ ਘਰੋਂ ਹੀ ਝੋਲਾ ਲੈ ਕੇ ਆਉਣਗੇ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ ਉਨ੍ਹਾਂ ਕਿਹਾ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਚੰਗਾ ਕਦਮ ਹੈ। 

 

WATCH LIVE TV 

Trending news