Batala News: ਪਿੰਡ ਦੇ ਸ਼ਾਮਸ਼ਾਨਘਾਟ 'ਤੇ ਬਾਬੇ ਦੇ ਕਰਿੰਦਿਆਂ ਨੇ ਕੀਤਾ ਕਬਜ਼ਾ; ਕਾਰਵਾਈ ਨਾ ਹੋਣ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ
Advertisement
Article Detail0/zeephh/zeephh2320846

Batala News: ਪਿੰਡ ਦੇ ਸ਼ਾਮਸ਼ਾਨਘਾਟ 'ਤੇ ਬਾਬੇ ਦੇ ਕਰਿੰਦਿਆਂ ਨੇ ਕੀਤਾ ਕਬਜ਼ਾ; ਕਾਰਵਾਈ ਨਾ ਹੋਣ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

Batala News: ਪਿੰਡ ਖੋਖਰ ਫੌਜੀਆਂ ਦੇ ਸ਼ਮਸ਼ਾਨਘਾਟ ਵਿੱਚ ਨਾਜਾਇਜ਼ ਤੌਰ ਉਤੇ ਕਬਜ਼ਾ ਕਰਨ ਮਗਰੋਂ ਪਿੰਡ ਵਾਸੀਆਂ ਨੇ ਹਾਈਵੇ ਜਾਮ ਕਰ ਦਿੱਤਾ ਹੈ।

Batala News: ਪਿੰਡ ਦੇ ਸ਼ਾਮਸ਼ਾਨਘਾਟ 'ਤੇ ਬਾਬੇ ਦੇ ਕਰਿੰਦਿਆਂ ਨੇ ਕੀਤਾ ਕਬਜ਼ਾ; ਕਾਰਵਾਈ ਨਾ ਹੋਣ ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

Batala News (ਅਵਤਾਰ ਸਿੰਘ): ਬਟਾਲਾ ਦੇ ਨਜ਼ਦੀਕੀ ਪਿੰਡ ਖੋਖਰ ਫੌਜੀਆਂ ਵਿੱਚ ਪਿੰਡ ਵਾਸੀਆਂ ਵੱਲੋਂ ਰੋਸ ਵਜੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਗਾਏ ਪਿੰਡ ਦੇ ਸ਼ਮਸ਼ਾਨਘਾਟ ਉਤੇ ਇੱਕ ਬਾਬੇ ਦੇ ਕਰਿੰਦਿਆਂ ਨੇ ਕਬਜ਼ਾ ਕਰ ਲਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਬਜ਼ਾ ਸਰਾਸਰ ਨਾਜਾਇਜ਼ ਤੌਰ ਉਤੇ ਕੀਤਾ ਅਤੇ ਪ੍ਰਸ਼ਾਸਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਹੈ। ਇਸ ਕਾਰਨ ਉਹ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।

ਪਿੰਡ ਖੋਖਰ ਫੌਜੀਆਂ ਦੇ ਪਿੰਡ ਵਾਸੀਆਂ ਨੇ ਪਿੰਡ ਦੇ ਸਮਸ਼ਾਨਘਾਟ ਉਤੇ ਬਾਬਾ ਸ਼ਿਵ ਸਿੰਘ ਦੇ ਕਰਿੰਦਿਆਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਦੇ ਹੋਏ ਪੰਜਾਬ ਸਰਕਾਰ ਤੇ ਬਟਾਲਾ ਪ੍ਰਸ਼ਾਸਨ ਖਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਸਲੇ ਨੂੰ ਸੁਲਝਾਉਣ ਲਈ ਮੌਕੇ ਉਤੇ ਬਟਾਲਾ ਪੁਲਿਸ ਅਧਿਕਾਰੀਆਂ ਵੀ ਪਹੁੰਚੇ।

ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹ ਸਮਸ਼ਾਨਘਾਟ ਆਜ਼ਾਦੀ ਤੋਂ ਪਹਿਲਾਂ ਦੇ ਬਣੇ ਹੋਏ ਹਨ ਇਥੇ ਉਨ੍ਹਾਂ ਦੇ ਬਜ਼ੁਰਗਾਂ ਦੇ ਅੰਤਿਮ ਸਸਕਾਰ ਹੋਏ ਹਨ। ਪਿੰਡ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਹੋਣ ਕਾਰਨ ਇਸਦੀ ਜਗ੍ਹਾ ਲੱਖਾਂ ਰੁਪਏ ਦੀ ਹੋ ਗਈ ਹੈ ਜਿਸਦੇ ਕਾਰਨ ਸਮਸ਼ਾਨਘਾਟ ਨੇੜੇ ਬਾਬਾ ਸ਼ਿਵ ਸਿੰਘ ਦਾ ਡੇਰਾ ਹੋਣ ਕਾਰਨ ਬਾਬੇ ਵੱਲੋਂ ਆਪਣੇ ਸਾਥੀਆਂ ਅਤੇ ਪਿੰਡ ਦੇ ਸਰਪੰਚ ਦੀ ਮਿਲੀਭੁਗਤ ਨਾਲ ਇਸ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ।

ਸਮਸ਼ਾਨਘਾਟ ਦਾ ਸਮਾਨ ਵੀ ਉਥੋਂ ਉਖਾੜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਾਨੂੰ ਆਪਣੇ ਸਮਸ਼ਾਨਘਾਟ ਬਚਾਉਣ ਲਈ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ। ਉਨ੍ਹਾਂ ਨੇ ਕਿਹਾ ਜਦੋਂ ਤੱਕ ਕਬਜ਼ ਨਹੀਂ ਹਟਵਾਇਆ ਜਾਂਦਾ ਅਤੇ ਕਬਜ਼ਾ ਕਰਨ ਵਾਲਿਆਂ ਉਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਾਮ ਨਹੀਂ ਹਟਾਇਆ ਜਾਵੇਗਾ।

ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਦੀ ਮੁਸ਼ਕਿਲ ਸੁਣੀ ਗਈ ਹੈ। ਕਾਨੂੰਨ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਜਾਮ ਹਟਾਉਣ ਲਈ ਕਿਹਾ ਜਾ ਰਿਹਾ ਹੈ ਜਲਦ ਹੀ ਇਸ ਮਸਲੇ ਨੂੰ ਸੁਲਝਾਇਆ ਜਾਵੇਗਾ।

 

Trending news