Jitendra Mittal Attack News: ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ 'ਤੇ ਜਾਨਲੇਵਾ; ਵਾਲ-ਵਾਲ ਬਚੀ ਜਾਨ
Advertisement
Article Detail0/zeephh/zeephh2471027

Jitendra Mittal Attack News: ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ 'ਤੇ ਜਾਨਲੇਵਾ; ਵਾਲ-ਵਾਲ ਬਚੀ ਜਾਨ

  Jitendra Mittal Attack News: ਲੁਧਿਆਣਾ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਉਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।

Jitendra Mittal Attack News: ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ 'ਤੇ ਜਾਨਲੇਵਾ; ਵਾਲ-ਵਾਲ ਬਚੀ ਜਾਨ

Jitendra Mittal Attack News:  ਲੁਧਿਆਣਾ ਵਿੱਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਉਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨੇ ਸਬੰਧਤ ਪੁਲਿਸ ਥਾਣੇ ਉਤੇ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਲੁਧਿਆਣਾ ਸ਼ਨਿੱਚਰਵਾਰ ਦੇਰ ਰਾਤ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਉਪਰ ਉਨ੍ਹਾਂ ਫੈਕਟਰੀ ਦੇ ਬਾਹਰ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਫੈਕਟਰੀ ਦੇ ਬਾਹਰ ਦੋ ਧਿਰਾਂ ਵਿਚਾਲੇ ਝਗੜਾ ਹੋ ਰਿਹਾ ਸੀ।

ਉਨ੍ਹਾਂ ਵੱਲੋਂ ਇੱਟਾਂ ਪੱਥਰ ਚਲਾਏ ਜਾ ਰਹੇ ਸਨ ਜੋ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਗੱਡੀ ਤੇ ਉਨ੍ਹਾਂ ਦੀ ਫੈਕਟਰੀ ਦੀ ਗੇਟ ਉਤੇ ਲੱਗੇ। ਇਸ ਤੋਂ ਬਾਅਦ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਉਨ੍ਹਾਂ ਦੋਨਾਂ ਧਿਰਾਂ ਨੂੰ ਲੜਾਈ-ਝਗੜੇ ਤੋਂ ਹਟਾਉਣਾ ਚਾਹਿਆ ਤਦ ਉਨ੍ਹਾਂ ਵਿੱਚੋਂ ਇੱਕ ਧਿਰ ਨੇ ਤੇਜ਼ਧਾਰ ਹਥਿਆਰ ਨਾਲ ਜਤਿੰਦਰ ਮਿੱਤਲ ਉਤੇ ਹੀ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।

ਮਿੱਤਲ ਨੇ ਦੱਸਿਆ ਕਿ ਉਹ ਆਪਣੀ ਫੈਕਟਰੀ ਦੇ ਅੰਦਰ ਹੀ ਸਨ ਜਦੋਂ ਉਨ੍ਹਾਂ ਨੇ ਬਾਹਰ ਹੰਗਾਮਾ ਸੁਣਿਆ। ਜਾਂਚ ਕਰਨ ਉਤੇ ਉਨ੍ਹਾਂ ਨੇ ਦੋ ਗੁੱਟਾਂ ਨੂੰ ਲੜਦੇ ਦੇਖਿਆ। ਪੁਲਿਸ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਥਾਣਾ ਮੁਖੀ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਮਿੱਤਲ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੇ ਅਤੇ ਅਧਿਕਾਰੀ ਮੌਕੇ ਉਤੇ ਪਹੁੰਚੇ, ਕਈ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ : Rail Roko Andolan: ਕਿਸਾਨਾਂ ਦਾ ਪੰਜਾਬ ਭਰ ਵਿੱਚ ਪ੍ਰਦਰਸ਼ਨ ਸ਼ੁਰੂ; 3 ਘੰਟੇ ਲਈ ਸੜਕਾਂ ਤੇ ਰੇਲਵੇ ਟਰੈਕ ਜਾਮ

ਇਸ ਤੋਂ ਬਾਅਦ ਜਿਵੇਂ ਹੀ ਮਿੱਤਲ ਫੈਕਟਰੀ ਤੋਂ ਬਾਹਰ ਨਿਕਲੇ, ਇੱਕ ਹਮਲਾਵਰ ਨੇ ਉਨ੍ਹਾਂ ਨੂੰ ਲੋਹੇ ਦੀ ਰਾਡ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ, ਉਨ੍ਹਾਂ ਦੇ ਦੋਸਤ ਦੇ ਬੇਟੇ ਨੇ ਦਖ਼ਲ ਦਿੱਤਾ, ਡੰਡੇ ਨੂੰ ਫੜ ਲਿਆ ਤੇ ਮਿੱਤਲ ਦੀ ਜਾਨ ਬਚਾਈ। ਫਿਲਹਾਲ ਪੁਲਿਸ ਮਿੱਤਲ ਦੀ ਸ਼ਿਕਾਇਤ ਦੇ ਆਧਾਰ ਉਤੇ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : Samana Firing: ਪਟਿਆਲਾ 'ਚ ਟਰੱਕ ਚਲਾਉਂਦੇ ਡਰਾਈਵਰ ਦੀ ਛਾਤੀ 'ਚ ਜਾ ਵੱਜੀ ਗੋਲੀ, ਜ਼ਖ਼ਮੀ ਖੁਦ ਹੀ ਪਹੁੰਚਿਆ ਪੁਲਿਸ ਕੋਲ

 

Trending news