ASI Death News: ਗਲਤ ਦਵਾਈ ਖਾਣ ਨਾਲ ਇੱਕ ਏਐਸਆਈ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਪੁਲਿਸ ਮੁਲਾਜ਼ਮ ਨੂੰ ਦਿਲ ਦੀ ਬਿਮਾਰੀ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ।
Trending Photos
ASI Death News: ਕਪੂਰਥਲਾ ਸਿਟੀ ਥਾਣੇ ਵਿੱਚ ਤਾਇਨਾਤ ਇੱਕ ਏਐਸਆਈ ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਛਾਣ ਏਐਸਆਈ ਮਨਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਖਾਨੋਵਾਲ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਏਐਸਆਈ ਦੀ ਮੌਤ ਤੋਂ ਬਾਅਦ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਵਿੱਚ ਤਾਇਨਾਤ ਏ.ਐਸ.ਆਈ ਮਨਜੀਤ ਸਿੰਘ ਵਾਸੀ ਪਿੰਡ ਖਾਨੋਵਾਲ ਥਾਣਾ ਸਦਰ ਦਾ ਕਿਸੇ ਬਿਮਾਰੀ ਕਾਰਨ ਇਲਾਜ ਚੱਲ ਰਿਹਾ ਸੀ।
ਦੇਰ ਸ਼ਾਮ ਉਸ ਨੇ ਅਚਾਨਕ ਘਰ ਵਿੱਚ ਪਈ ਕੋਈ ਹੋਰ ਦਵਾਈ ਖਾ ਲਈ। ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਪਰਿਵਾਰ ਦੇ ਜੀਆਂ ਨੇ ਤੁਰੰਤ ਮਨਜੀਤ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ।
ਦੂਜੇ ਪਾਸੇ ਥਾਣਾ ਸਦਰ ਦੀ ਇੰਚਾਰਜ ਸੋਨਮਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਏਐਸਆਈ ਮਨਜੀਤ ਸਿੰਘ ਦੀ ਪਤਨੀ ਨਿਰਮਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਨਵਾਂਸ਼ਹਿਰ ਦੇ ਥਾਣਾ ਸਦਰ ਅਧੀਨ ਪੈਂਦੀ ਜਾਡਲਾ ਚੌਂਕੀ ਵਿੱਚ ਤਾਇਨਾਤ ਏਐਸਆਈ ਹੇਮ ਰਾਜ ਦੀ ਬਿਸਤ ਦੋਆਬ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ।
ਜਾਣਕਾਰੀ ਅਨੁਸਾਰ ਏਐਸਆਈ ਹੇਮ ਰਾਜ (ਉਮਰ 52 ਸਾਲ) ਵਾਸੀ ਪਿੰਡ ਬੱਗੂਵਾਲ ਥਾਣਾ ਪੋਜੇਵਾਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ - 20-ਬੀ-2458 ਉਤੇ ਸਵਾਰ ਹੋ ਕੇ ਚੌਂਕੀ ਜਾਡਲਾ ਤੋਂ ਪਿੰਡ ਮਹਿਤਪੁਰ ਉਲੱਦਣੀ ਦੇ ਲਾਗੇ ਬਿਸਤ ਦੋਆਬ ਨਹਿਰ ਦੀ ਕੱਚੀ ਪਟੜੀ ਉਤੇ ਲਗਭਗ 200 ਮੀਟਰ ਅੱਗੇ ਸੈਰ ਕਰਨ ਚਲਾ ਗਿਆ ਸੀ।
ਏਐਸਆਈ ਹੇਮ ਰਾਜ ਦਾ ਮੋਟਰਸਾਈਕਲ ਉੱਥੇ ਖੜ੍ਹਾ ਸੀ ਅਤੇ ਉਸ ਦੀ ਇੱਕ ਚੱਪਲ ਉੱਥੇ ਪਈ ਸੀ। ਮੌਕੇ ਉਪਰ ਦੇਖਣ ਵਿੱਚ ਇੰਝ ਜਾਪਦਾ ਸੀ ਕਿ ਹੇਮ ਰਾਜ ਜੰਗਲ ਪਾਣੀ ਜਾਣ ਉਪਰੰਤ ਜਦੋਂ ਨਹਿਰ ਦੇ ਕੰਢੇ ਹੱਥ ਧੋਣ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਕੇ ਨਹਿਰ ਵਿੱਚ ਡਿੱਗ ਗਿਆ ਸੀ। ਇਸ ਉਪਰੰਤ ਕੁਝ ਹੀ ਦੂਰੀ ਉਤੇ ਹੈੱਡ ਉਪਰ ਕੁਝ ਨੌਜਵਾਨ ਮੌਜੂਦ ਸਨ।
ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਪਾਣੀ ਵਿਚ ਰੁੜਿਆ ਆ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਵਿੱਚੋਂ ਇੱਕ ਨੇ ਹੌਸਲਾ ਕਰਕੇ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਹੇਮ ਰਾਜ ਨੂੰ ਬਾਹਰ ਕੱਢ ਲਿਆ ਸੀ। ਜਦੋਂ ਤੱਕ ਹੇਮ ਰਾਜ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੇ ਮੂੰਹ ਵਿੱਚ ਪਾਣੀ ਪੈਣ ਨਾਲ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : Ludhiana News : ਨਸ਼ੇ ਦੀ ਦਲਦਲ 'ਚ ਫਸਣ ਮਗਰੋਂ ਜਿਸਮ ਵੇਚਣ ਲਈ ਮਜਬੂਰ ਕੁੜੀ ਦੀ ਰੌਂਗਟੇ ਖੜ੍ਹੀ ਕਰਨ ਵਾਲੀ ਦਾਸਤਾਨ