ਅਸ਼ੋਕ ਗਹਿਲੋਤ ਨੇ ਪ੍ਰਧਾਨਗੀ ਤੋਂ ਪਿੱਛੇ ਖਿੱਚਿਆ ਹੱਥ, ਸਚਿਨ ਪਾਇਲਟ ਦਾ CM ਬਣਨ ਦਾ ਸੁਪਨਾ ਟੁੱਟਿਆ!
Advertisement

ਅਸ਼ੋਕ ਗਹਿਲੋਤ ਨੇ ਪ੍ਰਧਾਨਗੀ ਤੋਂ ਪਿੱਛੇ ਖਿੱਚਿਆ ਹੱਥ, ਸਚਿਨ ਪਾਇਲਟ ਦਾ CM ਬਣਨ ਦਾ ਸੁਪਨਾ ਟੁੱਟਿਆ!

ਦਿੱਲੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਢੇਡ ਘੰਟਾ ਚੱਲੀ ਬੈਠਕ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਦੀ ਚੋਣ ਨਹੀਂ ਲੜਣਗੇ। 

ਅਸ਼ੋਕ ਗਹਿਲੋਤ ਨੇ ਪ੍ਰਧਾਨਗੀ ਤੋਂ ਪਿੱਛੇ ਖਿੱਚਿਆ ਹੱਥ, ਸਚਿਨ ਪਾਇਲਟ ਦਾ CM ਬਣਨ ਦਾ ਸੁਪਨਾ ਟੁੱਟਿਆ!

ਚੰਡੀਗੜ੍ਹ: ਰਾਜਸਥਾਨ ’ਚ ਸਿਆਸੀ ਉਲਟ-ਫੇਰ ਲਗਾਤਾਰ ਜਾਰੀ ਹੈ, ਦਿੱਲੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਢੇਡ ਘੰਟਾ ਚੱਲੀ ਬੈਠਕ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਦੀ ਚੋਣ ਨਹੀਂ ਲੜਣਗੇ। 

ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਜੋ ਘਟਨਾਕ੍ਰਮ ਹੋਇਆ, ਉਸ ਲਈ ਉਹ ਕਾਫ਼ੀ ਦੁੱਖੀ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਗਹਿਲੋਤ ਨੇ ਦੱਸਿਆ ਕਿ, "ਮੈਂ ਪਿਛਲੇ 50 ਸਾਲਾਂ ਤੋਂ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਹਾਂ, ਦੋ ਦਿਨ ਪਹਿਲਾਂ ਹੋਈ ਘਟਨਾ ਲਈ ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ ਹੈ। ਵਿਧਾਇਕ ਦਲ ਦੀ ਬੈਠਕ ’ਚ ਇੱਕ ਲਾਈਨ ਦਾ ਪ੍ਰਸਤਾਵ ਪਾਸ ਕਰਵਾਉਣਾ ਮੇਰੀ ਨੈਤਿਕ ਜ਼ਿੰਮੇਵਾਰੀ ਸੀ, ਮੈਂ ਉਹ ਨਿਭਾਅ ਨਹੀਂ ਸਕਿਆ। 

ਇਸ ਤੋਂ ਪਹਿਲਾਂ ਪਿਛਲੇ ਐਤਵਾਰ ਰਾਜਸਥਾਨ ’ਚ ਤਕਰੀਬਨ 90 ਵਿਧਾਇਕਾਂ ਦੇ ਕਥਿਤ ਅਸਤੀਫ਼ੇ ਨਾਲ ਸਿਆਸਤ ਗਰਮਾ ਗਈ। ਇਸ ਦੌਰਾਨ ਗਹਿਲੋਤ ਧੜੇ ਦੇ ਵਿਧਾਇਕ ਵੱਡੀ ਗਿਣਤੀ ’ਚ ਸਪੀਕਰ ਸੀ. ਪੀ. ਜੋਸ਼ੀ (CP Joshi) ਨੂੰ ਮਿਲੇ ਸਨ। ਦੂਜੇ ਪਾਸੇ ਵਿਧਾਇਕਾਂ ਦਾ ਇੰਤਜ਼ਾਰ ਕਰ ਰਹੇ ਅਜੈ ਮਾਕਨ ਅਤੇ ਮੱਲਿਕਾਰਜੁਨ ਖ਼ੜਗੇ ਬਿਨਾਂ ਬੈਠਕ ਕੀਤੇ ਹੀ ਦਿੱਲੀ ਪਰਤ ਆਏ ਸਨ। ਇਸ ਘਟਨਾ ਤੋਂ ਬਾਅਦ ਗਾਂਧੀ ਪਰਿਵਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਕਾਫ਼ੀ ਨਰਾਜ਼ ਨਜ਼ਰ ਆ ਰਿਹਾ ਸੀ। 

ਗਹਿਲੋਤ ਨੇ ਚਲਾਕੀ ਨਾਲ ਗੇਂਦ ਹਾਈ ਕਮਾਨ ਦੇ ਪਾਲ਼ੇ ’ਚ ਸੁੱਟੀ
ਜਿਵੇਂ ਕਿ ਅਸ਼ੋਕ ਗਹਿਲੋਤ ਨੇ ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਪ੍ਰਧਾਨ ਦੇ ਰੇਸ ’ਚ ਸ਼ਾਮਲ ਨਹੀਂ ਹਨ। ਤਾਂ ਇਸਦਾ ਸਿੱਧਾ ਮਤਲਬ ਕੱਢਿਆ ਜਾ ਸਕਦਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਾ ਚਾਹੁੰਦੇ ਹਨ। ਪਰ ਜਿਵੇਂ ਉਨ੍ਹਾਂ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਬਣੇ ਰਹਿਣ ਦਾ ਫ਼ੈਸਲਾ ਵੀ ਹੁਣ ਸੋਨੀਆ ਗਾਂਧੀ ਨੇ ਹੀ ਕਰਨਾ ਹੈ, ਭਾਵ ਉਨ੍ਹਾਂ ਫ਼ੈਸਲਾ ਹਾਈ ਕਮਾਨ ’ਤੇ ਸੁੱਟ ਦਿੱਤਾ ਹੈ। ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਟਣ ਲਈ ਹਾਈ ਕਮਾਨ ਨੂੰ ਸਪੱਸ਼ਟ ਰੂਪ ’ਚ ਇਨਕਾਰ ਵੀ ਨਹੀਂ ਕੀਤਾ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਹ ਅਹੁਦਾ ਛੱਡਣ ਦੇ ਮੂਡ ’ਚ ਵੀ ਨਹੀਂ ਹਨ।  

ਹਾਈ ਕਮਾਨ ਲਈ ਫ਼ੈਸਲਾ ਕਰਨਾ ਟੇਢੀ ਖੀਰ ਸਾਬਤ ਹੋਵੇਗਾ
ਹੁਣ ਜੇਕਰ ਹਾਈ ਕਮਾਨ ਦੁਆਰਾ ਗਹਿਲੋਤ ਨੂੰ ਲਾਂਭੇ ਕਰਦਿਆਂ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਸਰਕਾਰ ਡਿੱਗਣ ਦਾ ਪੂਰੇ ਪੂਰੇ ਆਸਾਰ ਹਨ। ਕਿਉਂਕਿ ਜਿਵੇਂ ਗਹਿਲੋਤ ਦੇ ਸਮਰਥਨ ’ਚ 90 ਵਿਧਾਇਕਾਂ ਦੇ ਅਸਤੀਫ਼ੇ ਦਾ ਗੱਲ ਸਾਹਮਣੇ ਆਈ ਸੀ ਤਾਂ ਹੁਣ ਸਚਿਨ ਪਾਇਲਟ ਲਈ CM ਦੀ ਕੁਰਸੀ ਵਾਲੀ ਰਾਹ ਅਸਾਨ ਨਹੀਂ ਹੈ। ਦੂਜੇ ਪਾਸੇ ਹਾਈ ਕਮਾਨ ਰਾਜਸਥਾਨ ’ਚ ਕੋਈ ਜੋਖ਼ਮ ਉਠਾਉਣਾ ਨਹੀਂ ਚਾਹੇਗੀ। 

 

Trending news