School Principals IIM Ahmedabad Today News: ਇਸ ਬਾਰੇ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦਾ ਇੱਕ ਹੋਰ ਬੈਚ ਅੱਜ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ ਹੋਵੇਗਾ।
Trending Photos
School Principals IIM Ahmedabad Today News: ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦਿਸ਼ਾ ਵਿੱਚ ਅੱਜ ਪੰਜਾਬ ਵਿੱਚੋਂ ਅਧਿਆਪਕਾਂ ਦਾ ਦੂਜਾ ਬੈਂਚ ਭੇਜਿਆ ਜਾਵੇਗਾ।
ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਸਿਖਲਾਈ ਲਈ ਆਈਆਈਐਮ ਅਹਿਮਦਾਬਾਦ ਰਵਾਨਾ ਕਰਨਗੇ। ਇਸ ਬਾਰੇ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸਰਕਾਰੀ ਸਕੂਲਾਂ ਦੇ 50 ਹੈੱਡਮਾਸਟਰਾਂ ਦੇ ਦੂਜੇ ਬੈਚ ਨੂੰ IIT ਅਹਿਮਦਾਬਾਦ ਲਈ ਪੰਜਾਬ ਦੇ ਮੁੱਖ ਮੰਤਰੀ CM ਭਗਵੰਤ ਮਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਉਹਨਾਂ ਨੇ ਟਵੀਟ ਕਰ ਲਿਖਿਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦਾ ਇੱਕ ਹੋਰ ਬੈਚ ਅੱਜ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ ਹੋਵੇਗਾ।
Another batch of 50 Head Masters of Government Schools of Punjab will depart today for training at IIM Ahmedabad.
Till now 138 Principles have been trained in Singapore and with this batch number of Headmasters who got training at IIM Ahmedabad will reach 100.…
— Harjot Singh Bains (@harjotbains) August 27, 2023
ਸਿੰਗਾਪੁਰ ਵਿੱਚ ਹੁਣ ਤੱਕ 138 ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਨਾਲ ਆਈਆਈਐਮ ਅਹਿਮਦਾਬਾਦ ਵਿੱਚ ਸਿਖਲਾਈ ਲੈਣ ਵਾਲੇ ਹੈੱਡਮਾਸਟਰਾਂ ਦੀ ਬੈਚ ਦੀ ਗਿਣਤੀ 100 ਤੱਕ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ: Punjab News: ਦਿਨ-ਦਿਹਾੜੇ 30 ਸੈਕਿੰਡ 'ਚ ਚੋਰਾਂ ਨੇ ਮੋਟਰਸਾਈਕਲ ਕੀਤੇ ਚੋਰੀ, ਘਟਨਾ ਸੀਸੀਟੀਵੀ 'ਚ ਕੈਦ!
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਵੱਲੋਂ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ। ਉਹ ਵਾਪਸ ਆ ਗਏ ਸੀ। ਜਾਣਕਾਰੀ ਅਨੁਸਾਰ ਟ੍ਰੇਨਿੰਗ ਦੌਰਾਨ ਪ੍ਰਿੰਸੀਪਲਾਂ ਨੇ 5 ਦਿਨਾਂ ਵਿੱਚ 20 ਸੈਸ਼ਨਾਂ ਵਿੱਚ ਭਾਗ ਲਿਆ। ਉਸ ਨੇ ਸਿੰਗਾਪੁਰ ਜਾ ਕੇ ਸਕੂਲ ਦੀ ਤਬਦੀਲੀ ਬਾਰੇ ਬਹੁਤ ਕੁਝ ਸਿੱਖਿਆ। ਸਰਕਾਰ ਨੇ ਹੁਣ ਤੱਕ ਪ੍ਰਿੰਸੀਪਲਾਂ ਦੇ 4 ਬੈਚਾਂ ਨੂੰ ਸਿਖਲਾਈ ਲਈ ਭੇਜਿਆ ਹੈ। ਹੁਣ ਹੈੱਡਮਾਸਟਰਾਂ ਦੀ ਟਰੇਨਿੰਗ ਦੀ ਵਾਰੀ ਹੈ ਅਤੇ ਅੱਜ ਦੂਜਾ ਬੈਚ IIT ਅਹਿਮਦਾਬਾਦ ਸਿਖਲਾਈ ਲਈ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ: World Wrestling Championship: 24 ਸਤੰਬਰ ਤੋਂ ਹੋਵੇਗਾ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ, ਪਟਿਆਲਾ ਵਿੱਚ ਹੋਏ ਟਰਾਇਲ