Amritsar News: ਵਪਾਰੀ ਦੇ ਘਰ ਹੋਈ ਲੁੱਟ ਦਾ ਮਾਮਲਾ, ਪੁਲਿਸ ਨੇ ਕੈਸ਼ ਸਮੇਤ 7 ਕੀਤੇ ਕਾਬੂ
Advertisement
Article Detail0/zeephh/zeephh2316698

Amritsar News: ਵਪਾਰੀ ਦੇ ਘਰ ਹੋਈ ਲੁੱਟ ਦਾ ਮਾਮਲਾ, ਪੁਲਿਸ ਨੇ ਕੈਸ਼ ਸਮੇਤ 7 ਕੀਤੇ ਕਾਬੂ

Amritsar News: 26 ਜੂਨ 2024 ਨੂੰ ਸਵੇਰੇ ਸਾਢੇ 4 ਵਜੇ ਦੇ ਕਰੀਬ ਕੋਰਟ ਰੋਡ 'ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੋ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਕੇ ਇੱਕ ਕਰੋੜ ਰੁਪਏ ਦੇ ਨਗਦ ਅਤੇ ਤਿੰਨ ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ।

Amritsar News: ਵਪਾਰੀ ਦੇ ਘਰ ਹੋਈ ਲੁੱਟ ਦਾ ਮਾਮਲਾ, ਪੁਲਿਸ ਨੇ ਕੈਸ਼ ਸਮੇਤ 7 ਕੀਤੇ ਕਾਬੂ

Amritsar News(BHARAT SHARMA): ਅੰਮ੍ਰਿਤਸਰ ਦੇ ਕੋਟ ਰੋਡ ਉੱਪਰ ਪਿਛਲੇ ਦਿਨੀ ਵਪਾਰੀ ਦੇ ਘਰ ਨਕਾਬਪੋਸ਼ ਲੁਟੇਰਿਆਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਦੋਸ਼ੀਆਂ ਨੂੰ ਕੈਸ਼ ਅਤੇ ਗਹਿਣਿਆ ਸਮੇਤ ਕਾਬੂ ਕਰ ਲਿਆ ਹੈ। ਜਦਕਿ 2 ਦੋਸ਼ੀ ਹਾਲੇ ਵੀ ਫਰਾਰ ਚੱਲ ਰਹੇ ਹਨ।

ਪੁਲਿਸ ਜਾਂਚ ਵਿੱਚ ਸਹਾਮਣੇ ਆਇਆ ਹੈ ਕਿ ਸਬਜ਼ੀ ਵਪਾਰੀ ਜੀਆ ਲਾਲ ਨੇ ਇੱਕ ਡਰਾਈਵਰ ਰੱਖਿਆ ਹੋਇਆ ਸੀ। ਉਸ ਡਰਾਈਵਰ ਦੀ ਧੀ ਦਾ ਵੀ ਜੀਆ ਦਾਲ ਦੇ ਘਰ ਆਉਣਾ ਜਾਣਾ ਸੀ ਅਤੇ ਉਸ ਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ। ਡਰਾਈਵਰ ਦੀ ਧੀ ਨੇ ਆਪਣੇ ਮੰਗੇਤਰ ਦੇ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਦਾ ਪਲਾਨ ਬਣਾਇਆ ਸੀ।

ਜ਼ੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਕੋਟ ਰੋਡ ਉੱਪਰ ਸਬਜ਼ੀ ਵਪਾਰੀ ਦੇ ਘਰ ਹੋਈ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 41 ਲੱਖ 40 ਹਜ਼ਾਰ ਰੁਪਏ ਕੈਸ਼, ਸੋਨੇ ਅਤੇ ਚਾਂਦੀ ਦੇ ਗਹਿਣੇ, ਇੱਕ ਗੱਡੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ- ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ, ਜਦਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: Moonsoon Gardening Tips: ਬਰਸਾਤ ਦੇ ਮੌਸਮ 'ਚ ਉਗਾਓ ਇਹ 8 ਸਬਜ਼ੀਆਂ ਆਪਣੇ ਘਰ ਦੇ ਕਿਚਨ ਗਾਰਡਨ ਵਿਚ

ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੇਸ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ 24 ਘੰਟਿਆਂ ਵਿੱਚ ਮਹਾਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਜਾ ਦਬੋਚਿਆ। ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।

ਦੱਸਦਈਏ ਕਿ 26 ਜੂਨ ਨੂੰ ਸਵੇਰੇ ਸਾਢੇ 4 ਵਜੇ ਦੇ ਕਰੀਬ ਕੋਰਟ ਰੋਡ 'ਤੇ ਇੱਕ ਵਪਾਰੀ ਦੇ ਘਰ ਚਾਰ ਨਕਾਬ ਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੋ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾਕੇ ਇੱਕ ਕਰੋੜ ਰੁਪਏ ਦੇ ਨਗਦ ਅਤੇ ਤਿੰਨ ਕਿਲੋ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ।

Trending news