Amritsar Firing News: ਦੋ ਗੁਟਾਂ ਵਿਚਾਲੇ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਦੀ ਗੱਡੀ 'ਚ ਲੱਗੀ ਗੋਲੀ
Advertisement
Article Detail0/zeephh/zeephh2094755

Amritsar Firing News: ਦੋ ਗੁਟਾਂ ਵਿਚਾਲੇ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਦੀ ਗੱਡੀ 'ਚ ਲੱਗੀ ਗੋਲੀ

Amritsar Firing News: ਦੇਰ ਸ਼ਾਮ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਦੋ ਗੁਟਾਂ ਵਿਚਾਲੇ ਝਗੜੇ ਵਿੱਚ ਚਲੀ ਗੋਲੀ, ਡਿਉਟੀ ਤੋਂ ਵਾਪਿਸ ਆ ਫਰੂਟ ਖਰੀਦ ਰਹੇ ਪੁਲਿਸ ਮੁਲਾਜ਼ਮ ਦੀ ਗਡੀ ਦੇ ਸ਼ੀਸ਼ੇ ਵਿੱਚ ਲਗੀ ਗੋਲੀ। 

 

Amritsar Firing News: ਦੋ ਗੁਟਾਂ ਵਿਚਾਲੇ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਦੀ ਗੱਡੀ 'ਚ ਲੱਗੀ ਗੋਲੀ

Amritsar Firing News/ਭਰਤ ਸ਼ਰਮਾ: ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦੀ ਵਾਰਦਾਤਾਂ ਨਹੀਂ ਰੁਕ ਰਹੀਆ ਹਨ। ਅੱਜ ਤਾਜਾ ਮਾਮਲਾ  ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਆਉਦੇ ਇਲਾਕਾ ਸੁਲਤਾਨਵਿੰਡ ਗੇਟ ਰੌਡ ਦਾ ਹੈ ਜਿਥੇ ਅੱਜ ਦੋ ਗੁੱਟਾਂ ਵਿਚਾਲੇ ਹੋ ਰਹੇ ਝਗੜੇ ਦੌਰਾਨ ਗੋਲੀ ਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸਦੇ ਚਲਦੇ ਗੋਲੀ ਡਿਉਟੀ ਤੋਂ ਪਰਤ ਰਹੇ ਪੁਲਿਸ ਮੁਲਾਜਮ ਦੀ ਗੱਡੀ ਦੇ ਸ਼ੀਸ਼ੇ ਵਿੱਚ ਲਗੀ ਹੈ।

ਮੌਕੇ ਉੱਤੇ ਪਹੁੰਚੇ ਏਸੀਪੀ ਸਾਉਥ ਮਨਿੰਦਰਪਾਲ ਸਿੰਘ ਅਤੇ ਐਸ ਐਚ ਉ ਸੁਖਬੀਰ ਸਿੰਘ ਵਲੋ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਚਸ਼ਮਦੀਦ ਪੁਲਿਸ ਮੁਲਾਜ਼ਮ ਨੇ ਦੱਸਿਆ ਕੀ ਉਹ ਅੰਮ੍ਰਿਤਸਰ ਟ੍ਰੈਫਿਕ ਜੋਨ-3 ਦਾ ਮੁਲਾਜ਼ਮ ਹੈ ਅਤੇ ਡਿਉਟੀ ਤੋਂ ਪਰਤਣ ਮੌਕੇ ਫਰੂਟ ਖਰੀਦ ਕਾਰ ਵਿੱਚ ਸਵਾਰ ਹੋਇਆ ਤਾਂ ਇਹਨੇ ਨੂੰ ਦੋ ਨੋਜਵਾਨ ਆਪਸ ਵਿਚ ਝਗੜ ਰਹੇ ਸਨ।

ਇਹ ਵੀ ਪੜ੍ਹੋ:  Amritsar News: 6 ਫਰਵਰੀ ਤੋਂ ਹਰੇਕ ਸਬ ਡਵੀਜਨ 'ਚ ਲੱਗਣਗੇ ‘ਸਰਕਾਰ ਆਪ ਕੇ ਦੁਆਰ’ ਦੇ ਵਿਸ਼ੇਸ਼ ਕੈਂਪ

ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਕੁਝ ਨੌਜਵਾਨਾਂ ਵੱਲੋਂ ਮੌਕੇ ਉੱਤੇ ਪਹੁੰਚ ਪਹਿਲਾਂ ਇੱਟਾਂ ਰੋੜੇ ਚਲਾਏ ਫਿਰ ਇਕ ਨੌਜਵਾਨ ਜੋ ਕਿ ਟੋਪੀ ਪਾ ਕੇ ਆਇਆ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਜੋ ਕਿ ਇੱਕ ਗੋਲੀ ਮੇਰੇ ਕਾਰ ਵਿੱਚ ਬੈਠੇ ਦੇ ਸ਼ੀਸ਼ੇ ਵਿੱਚ ਲਗੀ ਹੈ ਜਿਸ ਸੰਬਧੀ ਮੌਕੇ ਉੱਤੇ ਪੁਲਿਸ ਦੇ ਐਸ ਐਚ ਉ ਪਹੁੰਚ ਕੇ ਜਾਂਚ ਕਰ ਰਹੇ ਹਨ। ਇਸ ਸੰਬਧੀ ਐਸ ਐਚ ਉ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਅਤੇ ਮੌਕੇ ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Chandigarh News:  7 ਫਰਵਰੀ ਨੂੰ ਹੋਵੇਗਾ ਚੰਡੀਗੜ੍ਹ ਨਗਰ ਨਿਗਮ ਦਾ ਬਜਟ ਸੈਸ਼ਨ
 

Trending news