Amritsar News: ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਦਰਅਸਲ ਫਿਰ ਤੋਂ ਸੜਕਾਂ 'ਤੇ BRTS ਬੱਸ ਚੱਲਣ ਲੱਗ ਪਈਆਂ ਹਨ।
Trending Photos
Amritsar News/ ਪਰਮਬੀਰ ਸਿੰਘ ਔਲਖ: ਬੀਆਰਟੀਐੱਸ ਬੱਸ ਸੇਵਾ ਇਕ ਵਾਰ ਫਿਰ ਲੀਹ 'ਤੇ ਆ ਗਈ ਹੈ। ਵੀਰਵਾਰ ਨੂੰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਬੀਆਰਟੀਐਸ ਬੱਸ ਦਾ ਟਰਾਇਲ ਲਿਆ। ਅੰਮ੍ਰਿਤਸਰ 'ਚ ਫਿਰ ਤੋਂ ਸੜਕਾਂ 'ਤੇ BRTS ਬੱਸ ਚੱਲਣ ਲੱਗ ਗਈਆਂ ਹਨ। ਦਰਅਸਲ BRTS ਬੱਸਾਂ ਕਈ ਮਹੀਨਿਆਂ ਤੋਂ ਬੰਦ ਪਈਆਂ ਸਨ। ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ ਹਰੀ ਝੰਡੀ ਦੇ ਕੇ ਬੱਸਾਂ ਨੂੰ ਇੰਡੀਆ ਗੇਟ ਤੋਂ ਚਾਲੂ ਕਰਵਾਇਆ ਸੀ।
BRTS ਬੱਸ ਚੱਲਣ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ।
ਬੱਸ ਰੈਪਿਡ ਟਰਾਂਜ਼ਿਟ ਸੇਵਾ ਸਾਲ 2016 ਵਿਚ ਸ਼ੁਰੂ ਕੀਤੀ ਸੀ
ਦਰਅਸਲ, ਸ਼ਹਿਰ ਵਾਸੀਆਂ ਅਤੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ, ਬੱਸ ਰੈਪਿਡ ਟਰਾਂਜ਼ਿਟ ਸੇਵਾ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀ ਪਰ ਇਸ ਨੂੰ 2018 ਵਿਚ ਬੰਦ ਕਰ ਦਿੱਤਾ ਗਿਆ ਸੀ। ਸਾਲ 2019 ਚ ਲੋਕਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਇਸ ਬੱਸ ਸੇਵਾ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ ਅਤੇ ਸ਼ਹਿਰ ਦੇ ਵੱਖ-ਵੱਖ ਰੂਟਾਂ ਤੇ 93 ਏਸੀ ਬੱਸਾਂ ਚਲਾਈਆਂ ਗਈਆਂ ਸਨ। 2022 ਵਿਚ ਬੀਆਰਟੀਐਸ ਸੇਵਾ ਚਲਾਉਣ ਵਾਲੀ ਕੰਪਨੀ ਨੇ ਘਾਟੇ ਦਾ ਹਵਾਲਾ ਦਿੰਦੇ ਹੋਏ ਆਪਣੇ ਆਪ ਨੂੰ ਪ੍ਰੋਜੈਕਟ ਤੋਂ ਦੂਰ ਕਰ ਲਿਆ ਅਤੇ ਸਾਰੀਆਂ ਬੱਸਾਂ ਵੇਰਕਾ ਵਿਚ ਖੜੀਆਂ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: Farmers Delhi March ਕਿਸਾਨਾਂ ਦੇ ਸਮਰਥਨ 'ਚ ਅਮਨ ਅਰੋੜਾ ਦਾ ਬਿਆਨ ਆਇਆ ਸਾਹਮਣੇ, ਸੁਣੋ ਕੀ ਕਿਹਾ...
ਹੁਣ ਨਗਰ ਨਿਗਮ ਟਰਾਇਲ ਅਧਾਰ ਤੇ ਸੀਮਤ ਗਿਣਤੀ ਵਿਚ ਬੱਸਾਂ ਚਲਾਏਗਾ। ਡੇਢ ਸਾਲ ਦੇ ਵਕਫ਼ੇ ਤੋਂ ਬਾਅਦ ਸ਼ਹਿਰ ਵਿਚ ਚੱਲਣ ਵਾਲੀ ਬੱਸ ਸੇਵਾ ਮੁੜ ਸ਼ੁਰੂ ਹੋਵੇਗੀ। ਇਹ ਬੱਸਾਂ ਹੁਣ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀਐੱਮਆਈਡੀਸੀ) ਦੀ ਬਜਾਏ ਅੰਮ੍ਰਿਤਸਰ ਨਗਰ ਨਿਗਮ ਦੀ ਨਿਗਰਾਨੀ ਹੇਠ ਚਲਾਈਆਂ ਜਾਣਗੀਆਂ। ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਸੇਵਾ ਮੁੜ ਸ਼ੁਰੂ ਕਰਨ ਦਾ ਫੈਸਲਾ ਉੱਚ ਅਧਿਕਾਰੀਆਂ ਵੱਲੋਂ ਲਿਆ ਗਿਆ ਹੈ। ਛੋਟੀਆਂ-ਮੋਟੀਆਂ ਖਾਮੀਆਂ ਨੂੰ ਦੂਰ ਕਰਕੇ ਬੱਸਾਂ ਨੂੰ ਮੁੜ ਸੇਵਾ ਵਿਚ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਈ ਬੱਸਾਂ ਇਕ ਸਾਲ ਤੋਂ ਵੱਧ ਸਮੇਂ ਤੋਂ ਸੜਕਾਂ ਤੇ ਨਾ ਆਉਣ ਕਾਰਨ ਕੰਮ ਕਰਨ ਦੀ ਹਾਲਤ ਵਿਚ ਨਹੀਂ ਹਨ।
ਪਹਿਲੇ ਪੜਾਅ ਵਿਚ ਕੁਝ ਬੱਸਾਂ ਟਰਾਇਲ ਅਧਾਰ ਤੇ ਚੱਲਣਗੀਆਂ, ਜਿਨ੍ਹਾਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ। 600 ਕਰੋੜ ਰੁਪਏ ਦਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐੱਸ) ਪ੍ਰੋਜੈਕਟ 2016 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਸ਼ੁਰੂ ਕੀਤਾ ਗਿਆ ਸੀ। ਸ਼ੁਰੂ ਵਿਚ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਪਰ ਸਰਕਾਰ ਬਦਲਣ ਤੋਂ ਬਾਅਦ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਇਸ ਨੂੰ ਮੁੜ ਚਾਲੂ ਕੀਤਾ ਸੀ। ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਇਹ ਪ੍ਰੋਜੈਕਟ ਜੂਨ 2022 ਤੱਕ ਜਾਰੀ ਰਿਹਾ। ਹੁਣ ਇਸ ਸੇਵਾ ਦੇ ਮੁੜ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਇਕ ਵਾਰ ਫਿਰ ਆਵਾਜਾਈ ਦੇ ਇਸ ਸੁਵਿਧਾਜਨਕ ਸਾਧਨ ਦਾ ਲਾਭ ਮਿਲਣ ਦੀ ਉਮੀਦ ਹੈ।