ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ
Advertisement
Article Detail0/zeephh/zeephh1452390

ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮਿ੍ਤਪਾਲ ਸਿੰਘ ਵੱਲੋਂ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ 'ਤੇ ਬਿਆਨ ਜਾਰੀ ਕੀਤਾ ਗਿਆ ਹੈ।  

 

ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

Amritpal Singh on Shiromani Akali Dal and SGPC in exclusive interview: ਵਿਰਸਾ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਫ਼ਿਲਹਾਲ ਸੁਰਖੀਆਂ ਵਿੱਚ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤਪਾਲ ਸਿੰਘ 'ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ SGPC ਬਾਰੇ ਗੱਲਾਂ ਕੀਤੀਆਂ।  

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਉਸ ਅਕਾਲੀ ਦਲ ਦੀ ਹਿਮਾਇਤ ਨਹੀਂ ਕਰਨਗੇ ਜਿਸਦੇ ਦਿੱਲੀ ਨਾਲ ਸਮਝੌਤੇ ਹੋਣਗੇ। ਅਕਾਲੀ ਦਲ 'ਤੇ ਨਿਸ਼ਾਨੇ ਸਾਧਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਾਰਟੀ ਨੇ 'ਦਿੱਲੀ ਨਾਲ ਸਮਝੌਤੇ ਕੀਤੇ, ਮੁਆਫ਼ੀਆਂ ਦਵਾਈਆਂ, ਅਤੇ ਸਿੱਖਾਂ ਦਾ ਘਾਣ ਕੀਤਾ।' 

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖ਼ੇਤਰੀ ਪਾਰਟੀ ਬਚਾ ਸਕਦੀ ਹੈ ਪਰ ਉਹ ਦਿੱਲੀ ਨਾਲ ਰਲ ਗਏ।  ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਦੌਰਾਨ ਅੰਮ੍ਰਿਤਪਾਲ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਵਿਚਾਰਕ ਮੱਤ-ਭੇਦ ਸ਼੍ਰੋਮਣੀ ਅਕਾਲ ਦਲ ਨਾਲ ਹਨ ਜਾਂ 'ਸ਼੍ਰੋਮਣੀ ਅਕਾਲ ਦਲ ਬਾਦਲ' ਦੇ ਨਾਲ ਹਨ। ਇਸ ਸਵਾਲ 'ਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 'ਅਕਾਲੀ ਦਲ' ਨਾਲ ਮੱਤ-ਭੇਦ ਨਹੀਂ ਹੋ ਸਕਦੇ ਕਿਉਂਕਿ ਅਕਾਲੀ ਸ਼ਬਦ ਹੀ ਬੜਾ ਪਵਿੱਤਰ ਹੈ।

ਕੀ SGPC ਸਟੇਟ ਦੀ ਗੁਲਾਮ ਹੈ?

ਇਸ ਸਵਾਲ ਦਾ ਜਵਾਬ ਦਿੰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ SGPC ਦੀ ਚੋਣਾਂ ਨੂੰ ਸਟੇਟ ਵੱਲੋਂ ਹੋਲਡ ਕੀਤਾ ਗਿਆ ਅਤੇ ਇਹ ਜੇਕਰ ਆਜ਼ਾਦ ਸੰਸਥਾਂ ਹੋਵੇ ਤਾਂ ਫ਼ਿਰ ਤਾਂ ਸਿੱਖਾਂ ਦਾ ਵੱਖਰਾ ਬੋਰਡ ਬਣ ਜਾਵੇ, ਤਾਂ ਜੋ ਉਹ ਆਪੇ ਚੋਣਾਂ ਕਰਵਾਉਣ। "ਇਸਦਾ ਫ਼ਿਰ ਚੋਣ ਕਮਿਸ਼ਨ ਨਾਲ ਤਾਂ ਕੋਈ ਲੈਣਾ-ਦੇਣਾ ਨਹੀਂ। ਜੇਕਰ ਚੋਣ ਕਮਿਸ਼ਨ ਨੇ ਇਹ ਪ੍ਰਬੰਧ ਕਰਨਾ ਵੀ ਹੈ ਤਾਂ ਸਿੱਖਾਂ ਦੀ ਨਿਗਰਾਨੀ 'ਚ ਪ੍ਰਬੰਧ ਕੀਤਾ ਜਾ ਸਕਦਾ ਹੈ। ਇਹ ਤਾਂ ਕੋਈ ਪ੍ਰਾਈਵੇਟ ਅਦਾਰਾ ਵੀ ਕਰਵਾ ਸਕਦਾ ਹੈ", ਉਨ੍ਹਾਂ ਨੇ ਕਿਹਾ।  

ਹੋਰ ਪੜ੍ਹੋ: Earthquake in Indonesia: ਇੰਡੋਨੇਸ਼ੀਆ 'ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 162 ਲੋਕਾਂ ਦੀ ਮੌਤ!

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਫ਼ਿਲਹਾਲ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੇ ਸਮਰਥਕ ਬੰਦੂਕਾਂ ਲੈ ਕੇ ਉਨ੍ਹਾਂ ਦੇ ਨਾਲ ਚੱਲ ਰਹੇ ਹਨ।

ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜਨਤਕ ਤੌਰ 'ਤੇ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ।

ਹੋਰ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਨੂੰ ਇਕ ਔਰਤ ਨੇ ਮਾਰਿਆ ਥੱਪੜ, ਪੁਰਾਣੀ ਵੀਡੀਓ ਮੁੜ ਕਰ ਰਹੀ ਟ੍ਰੇਂਡ

(Apart from his reaction on Shiromani Akali Dal and SGPC, Amritpal Singh talked about more issues during exclusive interview)

Trending news