Papalpreet Singh arrested: ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ (Papalpreet Singh) ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਪਲਪ੍ਰੀਤ ਨੂੰ ਅੰਮ੍ਰਿਤਪਾਲ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਭਜਾਉਣ ਵਿੱਚ ਪਪਲਪ੍ਰੀਤ ਦਾ ਸਭ ਤੋਂ ਵੱਡਾ ਹੱਥ ਹੈ।
Trending Photos
Papalpreet Singh Arrested: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਦਾ ਸਾਥੀ ਪਪਲਪ੍ਰੀਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਮਿਲੀ ਹੈ। ਇਸ ਵਿਚਕਾਰ ਅੱਜ ਪਪਲਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ (Amritpal Singh)ਨੂੇ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪਪਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਆਤਮ ਸਮਰਪਣ ਕਰੇਗਾ ਜਾਂ ਨਹੀਂ। ਅਸੀਂ 28ਵੀਂ ਰਾਤ ਨੂੰ ਵੱਖ ਹੋ ਗਏ ਸਨ।" ਇਸ ਬਿਆਨ ਤੋਂ ਬਾਅਦ ਸਭ ਲੋਕ ਹੈਰਾਨ ਹੋ ਗਏ ਹਨ।
ਦੂਜੇ ਪਾਸੇ ਪੰਜਾਬ ਪੁਲਿਸ 10 ਅਪ੍ਰੈਲ ਨੂੰ ਭਗੌੜੇ ਅੰਮ੍ਰਿਤਪਾਲ ਸਿੰਘ (Amritpal Singh) ਦੇ ਕਰੀਬੀ ਸਾਥੀ ਪਪਲਪ੍ਰੀਤ ਸਿੰਘ ਨੂੰ ਮੰਗਲਵਾਰ 11 ਅਪ੍ਰੈਲ ਨੂੰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਲੈ ਕੇ ਆਈ। 10 ਅਪ੍ਰੈਲ ਨੂੰ ਪਪਲਪ੍ਰੀਤ ਸਿੰਘ (Papalpreet Singh Arrested) ਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਨੂੰ ਪੰਜਾਬ ਪੁਲਿਸ ਅਤੇ ਪੰਜਾਬ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਕਾਰਵਾਈ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਸੀ। ਪੰਜਾਬ ਹੈੱਡਕੁਆਰਟਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਸੁਖਚੈਨ ਸਿੰਘ ਗਿੱਲ ਅਨੁਸਾਰ ਪਪਲਪ੍ਰੀਤ ਨੂੰ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਤਰਾਂ ਮੁਤਾਬਿਕ ਪਪਲਪ੍ਰੀਤ (Papalpreet Singh) ਨੇ ਕਿਹਾ ਕਿ ਪੁਲਿਸ ਤਸ਼ੱਦਦ ਕਰੇਗੀ, ਉਸ ਨੇ ਇਸ ਡਰੋਂ ਆਤਮ ਸਮਰਪਣ ਨਹੀਂ ਕੀਤਾ, ਬਾਕੀ ਕੁਝ ਲੋਕਾਂ ਕੋਲ ਚਲਾ ਗਿਆ ਸੀ, ਪਰ ਫਿਰ ਪੰਜਾਬ ਵਾਪਸ ਆ ਗਿਆ। ਹੁਣ ਕਿੱਥੇ ਹੋਵੇਗਾ ਅੰਮ੍ਰਿਤਪਾਲ? ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੋਵੇਂ ਪੀਲੀਭੀਤ ਗਏ ਸਨ ਪਰ ਫਿਰ ਪੰਜਾਬ ਪਰਤਣਾ ਪਿਆ। ਇੱਥੇ ਪੰਜਾਬ ਦਿਹਾਤੀ ਪੁਲਿਸ ਨੇ ਪੱਪਲਪ੍ਰੀਤ ਦੇ ਸਾਰੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ: Free sanitary Pads: ਸਾਰੇ ਸਕੂਲਾਂ ਨੂੰ ਦਿੱਤੇ ਜਾਣ ਮੁਫ਼ਤ ਸੈਨੇਟਰੀ ਪੈਡ ... ਸਕੂਲ ਦੀਆਂ ਵਿਦਿਆਰਥਣਾਂ ਬਾਰੇ ਸੁਪਰੀਮ ਕੋਰਟ ਦਾ ਹੁਕਮ
ਕਾਬਿਲੇਗੌਰ ਹੈ ਕਿ 18 ਮਾਰਚ ਤੋਂ ਫ਼ਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ (Amritpal Singh) ਦੀ ਗ੍ਰਿਫਤਾਰੀ ਲਈ ਪੁਲਿਸ ਵੱਡੇ ਪੱਧਰ ਉਤੇ ਛਾਪੇਮਾਰੀ ਕਰ ਰਹੀ ਸੀ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਪਪਲਪ੍ਰੀਤ ਦੀ ਕਈ ਵਾਰ ਸੀਸੀਟੀਵੀ ਰਿਲੀਜ਼ ਕੀਤੀ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਫਰਾਰ ਹੋਇਆ ਸੀ।