Punjab News: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ 'ਚ ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਰੇਲਵੇ ਸਟੇਸ਼ਨ ਸ਼ਾਮਿਲ
Advertisement
Article Detail0/zeephh/zeephh1812544

Punjab News: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ 'ਚ ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਰੇਲਵੇ ਸਟੇਸ਼ਨ ਸ਼ਾਮਿਲ

Amrit Bharat Station Scheme Punjab: ਦੱਸ ਦਈਏ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 4,762 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਵਿਕਾਸ ਕੀਤਾ ਜਾਵੇਗਾ।  

Punjab News: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ 'ਚ ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਰੇਲਵੇ ਸਟੇਸ਼ਨ ਸ਼ਾਮਿਲ

Amrit Bharat Station Scheme, Punjab Railway Stations List news: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵੱਲੋਂ ਅੱਜ ਯਾਨੀ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ ਦੇ 508 ਚੋਣਵੇਂ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਨੀਂਹ ਪੱਥਰ ਰੱਖਿਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ 24,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਭਾਰਤ ਦੇ 508 ਰੇਲਵੇ ਸਟੇਸ਼ਨਾਂ, ਜਿਨ੍ਹਾਂ ਵਿੱਚ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰੇਲਵੇ ਸਟੇਸ਼ਨ ਸ਼ਾਮਿਲ ਹਨ, ਨੂੰ ਮੁੜ ਵਿਕਸਤ ਕੀਤਾ ਜਾਵੇਗਾ।  

ਦੱਸ ਦਈਏ ਕਿ ਇਸ ਵਿਸ਼ੇਸ ਪ੍ਰੋਜੈਕਟ ਰਾਹੀਂ ਪੰਜਾਬ ਦੇ ਕੁੱਲ 22 ਸਟੇਸ਼ਨਾਂ ਨੂੰ ਮੁੜ ਵਿਕਸਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ 22 ਸਟੇਸ਼ਨਾਂ ਦੇ ਵਿਕਾਸ ਲਈ 4,762 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।  (Amrit Bharat Station Scheme, Punjab Railway Stations List news)

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ 'ਚ ਪੰਜਾਬ ਦੇ ਕਿਹੜੇ-ਕਿਹੜੇ ਰੇਲਵੇ ਸਟੇਸ਼ਨ ਸ਼ਾਮਿਲ? 

ਦੱਸ ਦਈਏ ਕਿ ਪੰਜਾਬ ਦੇ 22 ਸਟੇਸ਼ਨਾਂ ਵਿੱਚ ਫਰੀਦਕੋਟ ਦਾ ਕੋਟਕਪੂਰਾ ਜੰਕਸ਼ਨ (ਜਿਸਦੇ ਲਈ 23.7 ਕਰੋੜ ਰੁਪਏ), ਫਤਿਹਗੜ੍ਹ ਸਾਹਿਬ ਦਾ ਸਰਹਿੰਦ (ਜਿਸਦੇ ਲਈ 25.1 ਕਰੋੜ ਰੁਪਏ), ਫਿਰੋਜ਼ਪੁਰ ਛਾਉਣੀ (ਜਿਸਦੇ ਲਈ 27.6 ਕਰੋੜ ਰੁਪਏ) ਅਤੇ ਫਿਰੋਜ਼ਪੁਰ ਦਾ ਅਬੋਹਰ (ਜਿਸਦੇ ਲਈ 21.1 ਕਰੋੜ ਰੁਪਏ), ਫਾਜ਼ਿਲਕਾ ਰੇਲਵੇ ਸਟੇਸ਼ਨ (ਜਿਸਦੇ ਲਈ 19.5 ਕਰੋੜ ਰੁਪਏ), ਪਠਾਨਕੋਟ ਸਿਟੀ ਰੇਲਵੇ ਸਟੇਸ਼ਨ (ਜਿਸਦੇ ਲਈ 21.3 ਕਰੋੜ ਰੁਪਏ), ਗੁਰਦਾਸਪੁਰ ਰੇਲਵੇ ਸਟੇਸ਼ਨ (ਜਿਸਦੇ 16.5 ਕਰੋੜ ਰੁਪਏ), ਜਲੰਧਰ ਕੈਂਟ ਜੰਕਸ਼ਨ (ਜਿਸਦੇ ਲਈ 99 ਕਰੋੜ ਰੁਪਏ), ਅਤੇ ਫਿਲੌਰ ਜੰਕਸ਼ਨ (ਜਿਸਦੇ ਲਈ 24.4 ਕਰੋੜ ਰੁਪਏ) ਹਨ। 

ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿੱਚ ਕਪੂਰਥਲਾ ਰੇਲਵੇ ਸਟੇਸ਼ਨ (ਜਿਸਦੇ ਲਈ 26.6 ਕਰੋੜ ਰੁਪਏ), ਲੁਧਿਆਣਾ ਜੰਕਸ਼ਨ (ਜਿਸਦੇ ਲਈ 460 ਕਰੋੜ ਰੁਪਏ), ਢੰਡਾਰੀ ਕਲਾਂ (ਜਿਸਦੇ ਲਈ 17.6 ਕਰੋੜ ਰੁਪਏ), ਮਾਨਸਾ (ਜਿਸਦੇ ਲਈ 26 ਕਰੋੜ ਰੁਪਏ), ਮੋਹਾਲੀ (ਜਿਸਦੇ ਲਈ 23.2 ਕਰੋੜ ਰੁਪਏ) ਅਤੇ ਪਟਿਆਲਾ ਰੇਲਵੇ ਸਟੇਸ਼ਨ (ਜਿਸਦੇ ਲਈ 47.5 ਕਰੋੜ ਰੁਪਏ), ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ (ਜਿਸਦੇ ਲਈ 24.2 ਕਰੋੜ ਰੁਪਏ), ਰੂਪਨਗਰ (ਜਿਸਦੇ ਲਈ 24 ਕਰੋੜ ਰੁਪਏ), ਨੰਗਲ ਡੈਮ (ਜਿਸਦੇ ਲਈ 23.3 ਕਰੋੜ ਰੁਪਏ), ਧੂਰੀ (ਜਿਸਦੇ ਲਈ 37.6 ਕਰੋੜ ਰੁਪਏ), ਸੰਗਰੂਰ (ਜਿਸਦੇ ਲਈ 25.5 ਕਰੋੜ ਰੁਪਏ), ਮਲੇਰਕੋਟਲਾ (ਜਿਸਦੇ ਲਈ 22.9 ਕਰੋੜ ਰੁਪਏ) ਅਤੇ ਮੁਕਤਸਰ ਰੇਲਵੇ ਸਟੇਸ਼ਨ (ਜਿਸੇ 21.2 ਕਰੋੜ ਰੁਪਏ) ਦਾ ਨਾਮ ਸ਼ਾਮਿਲ ਹੈ।  

‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦੇ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ ਅਤੇ ਇਸ ਦੇ ਵਿਕਾਸ ਲਈ 436 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਇਸ ਵਿਸ਼ੇਸ਼ ਪ੍ਰੋਜੈਕਟ ਵਿੱਚ ਹਰਿਆਣਾ ਦੇ 15 ਸਟੇਸ਼ਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਵੀ ਕੀਤਾ ਜਾਵੇਗਾ। 

ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਸਟੇਸ਼ਨਾਂ ਤੋਂ ਇਲਾਵਾ 508 ਸਟੇਸ਼ਨਾਂ ਵਿੱਚ ਉੱਤਰ ਪ੍ਰਦੇਸ਼ ਦੇ 55, ਰਾਜਸਥਾਨ ਦੇ 55, ਬਿਹਾਰ ਦੇ 49, ਮਹਾਰਾਸ਼ਟਰ ਦੇ 44, ਪੱਛਮੀ ਬੰਗਾਲ ਦੇ 37, ਮੱਧ ਪ੍ਰਦੇਸ਼ ਦੇ 34, ਅਸਾਮ ਦੇ 25, ਓਡੀਸ਼ਾ ਦੇ 25, ਗੁਜਰਾਤ ਦੇ 21, ਤੇਲੰਗਾਨਾ ਦੇ 21, ਝਾਰਖੰਡ ਦੇ 20, ਆਂਧਰਾ ਪ੍ਰਦੇਸ਼ ਦੇ 18, ਤਾਮਿਲਨਾਡੂ ਦੇ 18, ਅਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਿਲ ਹਨ।  

Trending news