ਵੜਿੰਗ ਨੇ ਕਿਹਾ ਕਿ 5 ਸਾਲ ਉਸ ਵਰਗੇ ਵਿਅਕਤੀ ਤੋਂ ਸੱਤਾ ਤੋਂ ਬਾਹਰ ਰਹਿਣਾ ਬੜਾ ਔਖਾ ਹੈ, ਉਸਨੂੰ ਕੁਰਬਾਨੀ ਦਾ ਰੋਣਾ ਰੋਣ ਦੀ ਬਜਾਏ ਕਾਂਗਰਸ ਪਾਰਟੀ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
Trending Photos
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਮਨਪ੍ਰੀਤ ਬਾਦਲ ਖ਼ਿਲਾਫ਼ ਵੱਡਾ ਸਿਆਸੀ ਬਿਆਨ ਦਿੱਤਾ ਹੈ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਚੰਗਾ ਹੋਇਆ ਖਹਿੜਾ ਛੁੱਟਿਆ, ਉਹ ਜਨਮ ਤੋਂ ਸੱਤਾ ਦਾ ਭੁੱਖਾ ਹੈ। ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਪਤਾ ਸੀ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ, ਇਸ ਲਈ ਮੌਕਾ ਵੇਖਦਿਆਂ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋਇਆ ਸੀ।
ਵੜਿੰਗ ਨੇ ਕਿਹਾ ਕਿ 5 ਸਾਲ ਉਸ ਵਰਗੇ ਵਿਅਕਤੀ ਤੋਂ ਸੱਤਾ ਤੋਂ ਬਾਹਰ ਰਹਿਣਾ ਬੜਾ ਔਖਾ ਹੈ, ਉਸਨੂੰ ਕੁਰਬਾਨੀ ਦਾ ਰੋਣਾ ਰੋਣ ਦੀ ਬਜਾਏ ਕਾਂਗਰਸ ਪਾਰਟੀ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਅੰਦਰ ਧੜੇਬੰਦੀ ਅਤੇ ਪਾਰਟੀ ’ਚ ਉੱਚੇ ਅਹੁਦੇ ’ਤੇ ਬੈਠੇ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਹੁਲ ਗਾਂਧੀ (Rahul Gandhi) ਨੂੰ ਲਿਖੀ ਇੱਕ ਚਿੱਠੀ ’ਚ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ, ਮੈਂ ਗਹਿਰੇ ਦੁੱਖ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਨੇ ਬਠਿੰਡਾ ’ਚ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦੀ ਤਾਜਪੋਸ਼ੀ ਸਮਾਗਮ ਦੌਰਾਨ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ ਸਨ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਇਸ ਕਾਰਨ ਸੱਟ ਲੱਗੀ, ਕਿਉਂਕਿ ਪਾਰਟੀ ਦੀ ਵਾਂਗਡੋਰ ਕੁਝ ਕਮਰਸ਼ੀਅਲ ਲੋਕਾਂ ਦੇ ਹੱਥਾਂ ’ਚ ਚੱਲੀ ਗਈ ਸੀ, ਪਰੰਤੂ ਪਾਰਟੀ ਨੂੰ ਹੁਣ ਠੇਕੇ ’ਤੇ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਾਂਗਰਸ ਦੀਆਂ ਗਲਤੀਆਂ ਗਿਣਾਉਂਦਿਆਂ ਕਿਹਾ ਕਿ ਪਹਿਲੀ ਗਲਤੀ ਕੈਪਟਨ ਅਮਰਿੰਦਰ ਸਿੰਘ (Captain amarinder singh) ਅਤੇ ਸੁਨੀਲ ਜਾਖੜ ਵਰਗੇ ਕਮਰਸ਼ੀਅਲ ਲੋਕਾਂ ਪਾਰਟੀ ਦੀ ਵਾਂਗਡੋਰ ਦੇਣਾ ਸੀ।
ਰਾਜਾ ਵੜਿੰਗ ਦਾ ਸਾਫ਼ਤੌਰ ’ਤੇ ਕਹਿਣਾ ਸੀ ਕਿ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰਸਿਮਰਤ ਕੌਰ ਬਾਦਲ ਵਿਰੁੱਧ ਜਿੱਤ ਜਾਣਾ ਸੀ ਪਰ ਉਹ ਆਪਣਿਆਂ ਦੀ ਮਿਹਰਬਾਨੀ ਕਾਰਨ ਉਹ ਹਾਰ ਗਏ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਕਦੇ ਬਾਦਲਾਂ ਨਾਲ ਸਮਝੌਤਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਅਣਦੇਖੀ ਕਾਰਨ ਕਾਂਗਰਸ ਦੀ ਵਿਧਾਨ ਸਭਾ 2022 ਦੀਆਂ ਚੋਣਾਂ ’ਚ ਹਾਰ ਹੋਈ। ਇਸ ਤਾਜ਼ਪੋਸ਼ੀ ਸਮਾਗਮ ਦੌਰਾਨ ਇਹ ਗੱਲ ਖ਼ਾਸ ਰਹੀ ਕਿ ਕਿਸੇ ਵੀ ਆਗੂ ਨੇ ਸਟੇਜ ਤੋਂ ਭਾਸ਼ਣ ਦੌਰਾਨ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਤੱਕ ਨਹੀਂ ਲਿਆ ਗਿਆ।
ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਬਾਦਲ ਭਾਜਪਾ ’ਚ ਹੋਏ ਸ਼ਾਮਲ, ਕਾਂਗਰਸ ਨੂੰ Bye Bye!